ਕੰਗਨਾ ਸ਼ਾਦੀਆਂ ਸਮੇਂ ਫਿਜ਼ੂਲਖ਼ਰਚੀ ਦੇ ਖਿਲਾਫ਼

ਦੁਲਹਨ ਦੀ ਬੇਸ਼ਕੀਮਤੀ ਪੋਸ਼ਾਕ ਨੂੰ ਰੈਂਪ ਦੇ ਮਸ਼ਹੂਰ ਬਨਾਉਣ ਵਾਲੀ ਐਕਟ੍ਰੈਸ ਕੰਗਨਾ ਰਣਾਵਤ ਸ਼ਾਦੀਆਂ ਵਿਚ ਫਿਜ਼ੂਲਖ਼ਰਚੀ ਦੇ ਖਿਲਾਫ਼ ਹੈ। ਕੰਗਨਾ ਨੇ ਕਿਹਾ ਕਿ ਸ਼ਾਦੀ 2 ਲੋਕਾਂ ਦੇ ਵਿਚਕਾਰ ਹੁੰਦੀ ਹੈ। ਮੈਂ ਸ਼ਾਦੀ ਦੌਰਾਨ ਹੋਣ ਵਾਲੀ ਫਿਜ਼ੂਲਖ਼ਰਚੀ ਦੇ ਖਿਲਾਫ਼। ਸਾਨੂੰ ਸ਼ਾਦੀਆਂ ਮੌਕੇ ਗੈਰ ਜ਼ਰੂਰੀ ਲੋਕਾਂ ਨੂੰ ਨਾ ਸਦਕੇ ਇਸ ਵਿਚ ਬਚਾਏ ਗਏ ਪੈਸਿਆਂ ਨੂੰ ਧਾਰਮਕ ਕੰਮਾਂ ਦੇ ਲਈ ਲਾਉਣਾ ਚਾਹੀਦਾ ਹੈ। ਫਿਲਮ ‘ਗੈਂਗਸਟਰ’, ‘ਫ਼ੈਸ਼ਨ’ ਅਤੇ ‘ਲਾਈਫ਼ ਇਨ ਏ ਮੈਟਰੋ’ ਵਿਚ ਸੰਜੀਦਾ ਭੂਮਿਕਾ ਕਰਨ ਵਾਲੀ ਅਦਾਕਾਰਾ ਨੇ ਇਕ ਫ਼ੈਸ਼ਨ ਸ਼ੋਅ ਦੌਰਾਨ ਪੋਸ਼ਾਕਾਂ ਨੂੰ ਰੈਂਪ ਦੇ ਪ੍ਰਦਰਸਿਤ ਕੀਤਾ। ਸ਼ਾਦੀ ਬਾਰੇ ਪੁੱਛੇ ਗਏ ਇਕ ਸਵਾਲ ਮੌਕੇ 23 ਸਾਲਾ ਕੰਗਨਾ ਨੇ ਕਿਹਾ ਮੈਂ ਇਸ ਬਾਰੇ ਨਹੀਂ ਜਾਣਦੀ। ਅਜੇ ਮੈਂ ਕਾਫ਼ੀ ਨੌਜਵਾਨ ਹਾਂ ਅਤੇ ਮੈਂ ਇਸ ਬਾਰੇ ਨਹੀਂ ਸੋਚਦੀ। ਇਸ ਫੈਸ਼ਨ ਸ਼ੋਅ ਦੀ ਪ੍ਰਬੰਧਕ ਤੋਂ ਕੰਗਨਾ ਦੀ ਚੋਣ ਕਰਨ ਸਬੰਧੀ ਪੁੱਛੇ ਜਾਣ ‘ਤੇ ਉਸਨੇ ਕਿਹਾ ਕਿ ਕੰਗਨਾ ਸ਼ਾਨਦਾਰ ਦਿਸਦੀ ਹੈ। ਸਾਰਿਆਂ ਨੇ ਰੈਂਪ ‘ਤੇ ਉਸਦੇ ਜਲਵਿਆਂ ਨੂੰ ਵੇਖਿਆ ਹੈ। ਮੈਂ ਜਾਣਦੀ ਹਾਂ ਕਿ ਉਹ ਸਾਡੇ ਬਰੈਂਡ ਨਾਲ ਪੂਰਾ ਨਿਆਂ ਕਰੇਗੀ। ਇਸ ਮੌਕੇ ਰੰਗ ਬਿਰੰਗੇ ਦੁਲਹਨ ਦੇ ਗਾਊਨ ਸਨ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>