
ਸ੍ਰੀ ਸ਼ੁਰੇਸ ਸੁੱਕਲਾ ੳਸਲੋ ਦੇ ਮੇਅਰ ਮਿ ਫਾਬਿਆਨ ਸਤਾਗ ਤੋ ਸਨਮਾਨ ਪੱਤਰ ਪ੍ਰਾਪਤ ਕਰਦੇ ਹੋਏ
ੳਸਲੋ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਨਾਰਵੇ ਚ ਪਿੱਛਲੇ 30 ਸਾਲਾ ਤੋ ਰਹਿ ਰਹੇ ਲਖਨਊ ਦੇ ਜੰਮਪਾਲ ਸ੍ਰੀ ਸੁਰੇਸ਼ ਸ਼ੁਕੱਲਾ ਨੂੰ ੳਸਲੋ ਸਿਟੀ ਦੇ ਮੇਅਰ ਮਿ ਫਾਬਿਆਨ ਸਤਾਗ ਵੱਲੋ ਉਹਨਾ ਦੀਆ ਸਾਹਿਤਕ ਪ੍ਰਾਪਤੀਆ,ਦੋਨਾ ਮੁਲੱਕਾ ਦੀਆ ਲਘੂ ਕਹਾਣੀਆ, ਕਵਿਤਾਵਾ, ਸਾਹਿਤਕ ਵਿਸ਼ਾ ਆਦਿ ਨੂੰ ਭਾਰਤੀ ਜੁਬਾਨ ਹਿੰਦੀ ਅਤੇ ਹਿੰਦੀ ਤੋ ਨਾਰਵੀਜੀਅਨ ਚ ਅਨੁਵਾਦ ਕਰਨ ਤੇ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ ਗਿਆ। ਸ੍ਰੀ ਸ਼ੁਰੇਸ ਸੁਕੱਲਾ ਜੀ ਨਾਰਵੇ ਚ ਰਹਿ ਕੇ ਪਿੱਛਲੇ ਕਈ ਸਾਲਾ ਤੋ ਪਰੀਚਆ ਅਤੇ ਦਰਪੱਣ ਨਾਮੀ ਰਸਾਲੇ ਦਾ ਵੀ ਸੰਪਾਦਨ ਕਰ ਰਹੇ ਹਨ।ਸੰਨ 2002 ਚ ਨਾਰਵੇ ਦੀ ਲੇਖਕ ਸਭਾ ਵੱਲੋ 50,000 ਕਰੋਨਰ(4 ਲੱਖ ਰੁਪਏ) ਅਤੇ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ ਗਿਆ ਸੀ।ਸ਼ੁੱਕਲਾ ਜੀ ਦੀਆ ਚਰਚਿੱਤ ਕਹਾਣੀ ਸੰਗ੍ਰਹਿ ਚ ਅੱਧ ਰਾਤ ਦਾ ਚਾਂਦ,ਪ੍ਰਵਾਸੀ ,ਰਜਨੀ, ਨੰਗੇ ਪੈਰਾ ਦਾ ਸੁੱਖ,ਗਲੋਮਾ ਤੋ ਗੰਗਾ ਤੱਕ ਨਾਰਵੀਜੀਅਨ ਭਾਸ਼ਾ ਚ ਅਨੁਵਾਦ ਹੋ ਚੁੱਕੇ ਹਨ ਅਤੇ ਬੀਤੇ ਮਹੀਨੇ ਰਾਜਨਸਥਾਨ ਦੇ ਸ਼ਹਿਰ ਨਾਥਦੁਆਰਾ ਵਿਖੇ ਹਿੰਦੀ ਪ੍ਰਚਾਰਕ ਸੰਸਥਾ ਵੱਲੋ ਉਹਨਾ ਦੀਆ ਵਿਦੇਸ਼ ਚ ਰਹਿ ਕੇ ਭਾਰਤੀ ਭਾਸ਼ਾ ਹਿੰਦੀ ਲਈ ਕੀਤੀਆ ਅਨਮੋਲ ਪ੍ਰਾਪਤੀਆ ਲਈ ਹਿੰਦੀ ਪ੍ਰਚਾਰਕ ਸ਼ਤਾਬਦੀ ਪੁਰਸਕਾਰ ਦੇ ਸਨਮਾਨਿਤ ਕੀਤਾ ਗਿਆ ਸੀ।