ਖ਼ਬਰਾਂ ਦੀ ਭੰਨਤੋੜ

-ਹਾਊਸਿੰਗ ਘੋਟਾਲੇ ਨੇ ਸੈਨਾ ਦਾ ਸਿਰ ਸ਼ਰਮ ਨਾਲ ਝੁਕਾਇਆ
*ਪਰ ਚੌਧਰੀਆਂ ਦੇ ਬੈਂਕ ਬੈਲੰਸ ਨੂੰ ਉੱਚਾ ਉਠਾਇਆ

-ਭਾਰਤੀ ਮੈਂਬਰਸਿਪ ਨੂੰ ਮਿਲੀ ਓਬਾਮਾ ਦੀ ਹਿਮਾਇਤ
*ਸਿਰਫ਼ ਦੌਰੇ ਤੱਕ ਹੀ ਜਾਂ ਉਸਤੋਂ ਬਾਅਦ ਵੀ?

-ਭਾਰਤ ਬਣ ਸਕਦੈ ਅਮਰੀਕਾ ਦਾ ਉੱਚ ਵਪਾਰਕ ਭਾਈਵਾਲ-ਓਬਾਮਾ
*ਭਾਰਤੀ ਲੀਡਰ ਤਾਂ ਆਪਣੀ ਭਿਆਲੀ ਬਾਰੇ ਸੋਚ ਰਹੇ ਸਨ।

-ਕੈਟਰੀਨਾ ਨੇ ਸਿੱਖੀ ਡਰਟ ਬਾਈਕ ਚਲਾਉਣੀ
*ਜਿਸ ਨਾਲ ਉਹ ਹੁਣ ਹੋਰ ਖੇਹ (ਡਰਟ) ਉਡਾਵੇਗੀ

-ਕੰਗਨਾ ਸ਼ਾਦੀਆਂ ਸਮੇਂ ਫਿਜ਼ੂਲਖ਼ਰਚੀ ਦੇ ਖਿ਼ਲਾਫ਼
*ਤਾਹੀਉਂ ਫਿ਼ਲਮਾਂ ਵਿਚ ਵੀ ਘੱਟ ਕਪੜੇ ਪਾਕੇ ਫਿ਼ਜ਼ੂਲਖ਼ਰਚੀ ਤੋਂ ਬਚ ਰਹੀ ਹੈ

-ਸੋਮਾਲੀਆ ਦੇ ਲੁਟੇਰਿਆਂ ਨੇ ਮੰਗੀ ਰਿਕਾਰਡ ਰਕਮ
*ਕੀ ਕੋਈ ਵੀ ਦੇਸ਼ ਇਨ੍ਹਾਂ ਨੂੰ ਨੱਥ ਪਾਉਣ ਦੇ ਸਮਰਥ ਨਹੀਂ?

-ਮੈਕਕੇਨ ਨੇ ਕੀਤੀ ਭਾਰਤੀ ਦੀ ਸਥਾਈ ਮੈਂਬਰਸਿਪ ਦੀ ਹਿਮਾਇਤ
*ਹਿਮਾਇਤ ਹੀ ਕੀਤੀ ਹੈ ਮੈਂਬਰਸਿ਼ਪ ਦਿਵਾਉਣ ਬਾਰੇ ਕਿਸੇ ਨੇ ਕੋਈ ਭਰੋਸਾ ਨਹੀਂ ਦਿੱਤਾ

-ਬਰਮਾ ‘ਚ 20 ਸਾਲਾਂ ਬਾਅਦ ਚੋਣਾਂ
*ਜੋ ਸਿਰਫ਼ ਇਹ ਢਕੋਸਲਾ ਹੈ

-ਰੱਬ ਆਸਰੇ ਟ੍ਰੇਨਾਂ 45 ਮਿੰਟ ਤੱਕ ਚਲੀਆਂ
*ਉਥੇ ਤਾਂ ਸਰਕਾਰਾਂ ਵੀ 1947 ਤੋਂ ਬਾਅਦ ਰੱਬ ਆਸਰੇ ਹੀ ਚਲ ਰਹੀਆਂ ਨੇ

-80 ਲੱਖ ਸਾਲ ਪਹਿਲਾਂ ਆਇਆ ਸੀ ਮਨੁੱਖ
*ਉਦੋਂ ਤੋਂ ਹੀ ਧਰਤੀ ‘ਤੇ ਪਾਪਾਂ ਦਾ ਇਜ਼ਾਫ਼ਾ ਹੋਣਾ ਸ਼ੁਰੂ ਹੋ ਗਿਆ ਸੀ

-ਰੱਖੇ ਰੱਬ ‘ਤੇ ਮਾਰੇ ਕੌਣ?
*ਭਾਰਤ ਦਾ ਫਿ਼ਰਕਾਪ੍ਰਸਤ ਲੀਡਰ ਦੰਗੇ ਕਰਾਕੇ

-ਗਿਨੀਜ਼ ਬੁੱਕ ਵਿਚ 100 ਸਾਲਾ ਜੌੜੀਆਂ ਭੈਣਾਂ ਦੇ ਨਾਮ
*ਜਿਸ ਲਈ ਦੋਵਾਂ ਨੂੰ ਸੈਂਚੁਰੀ ਬਨਾਉਣ ‘ਤੇ ਵਧਾਈ

-ਹਾਥੀ ਜੋ ਰੱਸੀ ‘ਤੇ ਤੁਰਦਾ ਹੈ
*ਇਨਸਾਨ ਜੋ ਝੂਠ ਫਰੇਬ ‘ਤੇ ਤੁਰਦਾ ਹੈ

-ਅੱਸੀ ਫੀਸਦੀ ਸਕੂਲਾਂ ਵਿਚ ਸਰੀਰਕ ਸਿਖਿਆ ਦੇ ਮਾਸਟਰ ਨਹੀਂ
*ਤਾਹੀਉਂ ਪੰਜਾਬੀ ਬੱਚੇ ਬੱਚੀਆਂ ਡਰਗਜ਼ ਖਾ ਕੇ ਮੈਡਲ ਜਿੱਤਣ ਦੀਆਂ ਤਿਆਰੀਆਂ ਕਰਦੇ ਨੇ

-ਵਿਦਿਆ ਬਾਲਨ ਨੇ ਦਿੱਤੇ ਹਾਟ ਪੋਜ਼
*ਤਾਹੀਉਂ ਵਿਦਿਆ ਨੇ ਬਾਲਣ ਤੋਂ ਬਿਨਾਂ ਹੀ ਨੌਜਵਾਨਾਂ ਦੇ ਦਿਲਾਂ ‘ਚ ਭਾਂਬੜ ਮਚਾ ਦਿੱਤੇ ਨੇ

-ਦੁਨੀਆਂ ਦੀ ਤਾਕਤ ਹੈ ਭਾਰਤ-ਓਬਾਮਾ
*ਇਹ ਗੱਲ ਓਬਾਮਾ ਨੇ ਭਾਰਤ ਦੀ ਆਬਾਦੀ ਨੂੰ ਵੇਖਕੇ ਕਹੀ ਹੋਣੀ ਹੈ

-ਵਿੱਤ ਮੰਤਰੀ ਵਲੋਂ ਟੈਕਸ ਵਧਾਉਣ ਵੱਲ ਇਸ਼ਾਰਾ
*ਫਿਰ ਫਸਣ ਵਾਲਾ ਪੰਜਾਬੀ ਵਿਚਾਰਾ

-ਹਰਭਜਨ ਨੇ ਲਾਇਆ ਕੈਰੀਅਰ ਦਾ ਪਹਿਲਾ ਸੈਂਕੜਾ
*ਚਲੋ ਇੰਨੇ ਸਾਲਾਂ ਦੀ ਮੇਹਨਤ ਕੰਮ ਆ ਹੀ ਗਈ

-ਸੈਫ਼ ਦੀ ਨਹੀਂ ਮਾਂ ਦੀ ਸਲਾਹ ਲੈਂਦੀ ਹਾਂ-ਸੋਹਾ
*ਕਿਉਂ ਹੁਣ ਮਾਂ-ਪੁੱਤ ਨੇ ਸਲਾਹ ਮਸ਼ਵਰੇ ਦਾ ਬਿਜ਼ਨੈਸ ਸ਼ੁਰੂ ਕਰ ਦਿੱਤੈ

-ਇਰਾਕ ‘ਤੇ ਹਮਲਾ ਜਾਇਜ਼-ਬੁੱਸ਼
*ਭਾਵੇਂ ਜਿੰਨਾ ਜ਼ੋਰ ਮਰਜ਼ੀ ਲਾ ਲਵੋ ਇਹ ਨਹੀਂ ਜੇ ਮੰਨਣ ਵਾਲਾ

-ਰਾਸ਼ਟਰਪਤੀ ਭਵਨ ਵਿਖੇ ਓਬਾਮਾ ਲਈ ਰਾਤ੍ਰੀ ਭੋਜ
*ਹੋਰ ਵਿਚਾਰੇ ਨੂੰ ਤਿੰਨ ਦਿਨਾਂ ਤੱਕ ਭੁੱਖਿਆਂ ਹੀ ਰਖਣਾ ਸੀ

-ਹਵਾਈ ਕੰਪਨੀਆਂ ‘ਤੇ ਅਰਬਾਂ ਦਾ ਜੁਰਮਾਨਾ
*ਜ਼ੁਰਮਾਨਾ ਦੇ ਕੇ ਵੀ ਇਹ ਨਫ਼ੇ ‘ਚ ਰਹੀਆਂ ਨੇ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>