ਅਦਾਕਾਰ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਫਿਲਮ ‘ਬਰੇਕ ਕੇ ਬਾਅਦ’ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਨਾਲ ਕੰਮ ਕਰਨਾ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਤਜਰਬਾ ਰਿਹਾ। ਇਮਰਾਨ ਨੇ ਕਿਹਾ ਕਿ ਉਹ ਦੀਪਿਕਾ ਨੂੰ ਬਹੁਤ ਪਸੰਦ ਕਰਦੇ ਹਨ। ਅਜੇ ਤੱਕ ਦੀਆਂ ਸਾਰੀਆਂ ਸਹਿ ਅਭਿਨੇਤਰੀਆਂ ਚੋਂ ਦੀਪਿਕਾ ਦੀ ਸਿਫ਼ਤ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਕੰਮ ਕਰਦੇ ਹੋਏ ਇੰਨਾ ਚੰਗਾ ਉਨ੍ਹਾਂ ਨੂੰ ਸੋਨਮ ਕਪੂਰ ਦੇ ਨਾਲ ਵੀ ਨਹੀਂ ਲਗਿਆ, ਜਿਸ ਨਾਲ ਉਨ੍ਹਾਂ ਨੇ ਆਈ ਹੇਟ ਲਵ ਸਟੋਰੀ ਵਿਚ ਕੰਮ ਕੀਤਾ ਸੀ।
ਇਮਰਾਨ ਨੂੰ ਸੋਨਮ ਤੋਂ ਵਧੇਰੇ ਦੀਪਿਕਾ ਪਸੰਦ
This entry was posted in ਫ਼ਿਲਮਾਂ.