ਗਿਆਨ ਸਿੰਘ ਸਦਰਵਾਲਾ ਸਭਾ ਦੇ ਪ੍ਰਧਾਨ ਥਾਪੇ

ਨਵੇਂ ਚੁਣੇ ਪ੍ਰਧਾਨ ਗਿਆਨ ਸਿੰਘ ਬਾਕੀ ਮੈਂਬਰਾਂ ਨਾਲ।(ਫੋਟੋ: ਸੁਨੀਲ ਬਾਂਸਲ)

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਇਥੋਂ ਦੇ ਪਿੰਡ ਸਦਰਵਾਲਾ ਵਿਖੇ ਦੀ ਸਦਰਵਾਲਾ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਦੀ ਸਰਵਸੰਮਤੀ ਨਾਲ ਚੋਣ ਹੋਈ ਜਿਸ ਵਿੱਚ ਸ.ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਐਮ.ਡੀ.ਕੋਆਪਰੇਟਿਵ ਬੈਂਕ ਦੇ ਨਜ਼ਦੀਕੀ ਸ.ਗਿਆਨ ਸਿੰਘ ਨੂੰ ਪ੍ਰਧਾਨ ਥਾਪਿਆ ਗਿਆ। ਇਸ ਤੋਂ ਇਲਾਵਾ ਹਰਨੇਕ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵੰਤ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਤੇ ਬਲਵੀਰ ਸਿੰਘ ਸਦਰਵਾਲਾ, ਸ਼ਰਨਜੀਤ ਸਿੰਘ ਸਦਰਵਾਲਾ, ਚਾਣਨ ਸਿੰਘ ¦ਬੀ, ਹਰਜਿੰਦਰ ਸਿੰਘ ਕੋਟਲੀ, ਗੁਰਦਰਸ਼ਨ ਸਿੰਘ ਕੋਟਲੀ, ਗੁਰਜੰਟ ਸਿੰਘ ਕੋਟਲੀ ਆਦਿ ਮੈਂਬਰ ਚੁਣੇ ਗਏ। ਇਸ ਮੌਕੇ ਨਿਸ਼ਾਨ ਸਿੰਘ ਸਾਬਕਾ ਸਰਪੰਚ, ਮੰਗਲ ਸਿੰਘ ਸਾਬਕਾ ਸਰਪੰਚ, ਗੁਰਨਾਮ ਸਿੰਘ, ਸੁੱਚਾ ਸਿੰਘ, ਮਲੂਕ ਸਿੰਘ, ਸੂਬਾ ਸਿੰਘ, ਬੋਹੜ ਸਿੰਘ, ਅਮਰੀਕ ਸਿੰਘ, ਸਵਰਨ ਸਿੰਘ, ਦੇਸਾ ਸਿੰਘ, ਬਲਕਾਰ ਸਿੰਘ, ਲਛਮਣ ਸਿੰਘ, ਸੈਕਟਰੀ ਗੁਰਜੀਤ ਸਿੰਘ ਤੇ ਸੇਲਜ਼ਮੈਨ ਪ੍ਰੀਤਇੰਦਰ ਸਿੰਘ ਮੌਜੂਦ ਸਨ। ਇਸ ਮੌਕੇ ਨਵਨਿਯੁਕਤ ਪ੍ਰਧਾਨ ਗਿਆਨ ਸਿੰਘ ਨੇ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>