ਕੈਪਟਨ ਅਮਰਿੰਦਰ ਸਿੰਘ ਵੱਲੋ “ਤੀਸਰੇ ਮੋਰਚੇ” ਬਾਰੇ ਪ੍ਰਗਟਾਏ ਵਿਚਾਰ ਬਿਲਕੁੱਲ ਤਰਕਹੀਣ

ਚੰਡੀਗੜ੍ਹ :- ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਹਿਣਾ ਕਿ ਪੰਜਾਬ ਦੀ ਸਿਆਸਤ ਵਿੱਚ ਦੋ ਮੁੱਖ ਜਮਾਤਾਂ ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਕਿਸੇ ਵੀ ਤੀਜੀ ਧਿਰ ਦੀ ਕੋਈ ਹੋਂਦ ਨਹੀਂ, ਉੱਤੇ ਸਖਤ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਉਪਰੋਕਤ ਦੋਵੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀਆਂ ਜਮਾਤਾਂ ਦਾ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਹੱਕ-ਹਕੂਕਾਂ ਜਾਂ ਉਨ੍ਹਾ ਨੂੰ ਇਨਸਾਫ਼ ਦਿਵਾਉਣ ਨਾਲ ਕੋਈ ਸਬੰਧ ਨਹੀਂ। ਬਲਕਿ ਇਹ ਦੋਵੇ ਜਮਾਤਾਂ ਅਤੇ ਸ: ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਕੇਵਲ ਅਤੇ ਕੇਵਲ “ਸਿਆਸੀ ਸ਼ਕਤੀ” ਪ੍ਰਾਪਤ ਕਰਨ ਅਤੇ ਪੰਜਾਬ ਦੀ ਸਿਆਸਤ ਉੱਤੇ ਵਪਾਰਿਕ ਸੋਚ ਰਾਹੀਂ ਆਪੋ ਆਪਣੇ ਪਰਿਵਾਰਾਂ ਦੇ ਕਬਜ਼ੇ ਕਰਾਉਣ ਦੀ ਮਨੁੱਖਤਾ ਵਿਰੋਧੀ ਸੋਚ ਤਕ ਸੀਮਿਤ ਹਨ।

ਉਨ੍ਹਾ ਕੈਪਟਨ ਅਮਰਿੰਦਰ ਸਿੰਘ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪਰੋਕਤ ਕਾਂਗਰਸ ਅਤੇ ਅਕਾਲੀ ਦਲ ਦੋਵੇ ਜਮਾਤਾਂ ਦੀਆਂ ਪੰਜਾਬ ਅਤੇ ਸਿੱਖ ਵਿਰੋਧੀ ਕਾਰਵਾਈਆਂ ਦਾ ਵਰਣਨ ਕਰਦੇ ਹੋਏ ਕਿਹਾ ਕਿ ਅੱਜ ਤੱਕ ਇਹ ਦੋਵੇ ਆਗੂ ਅਤੇ ਦੋਵੇ ਜਮਾਤਾਂ ਪੰਜਾਬ ਅਤੇ ਸਿੱਖ ਕੌਮ ਦੇ ਕਿਸੇ ਇੱਕ ਵੀ ਮਸਲੇ ਨੂੰ ਹੱਲ ਨਹੀਂ ਕਰਵਾ ਸਕੀਆਂ। ਇਹ ਦੋਵੇ ਆਗੂ ਕ੍ਰਮਵਾਰ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਸੈਟਰ ਦੇ ਬੀਜੇਪੀ ਦੇ ਆਗੂ ਸ਼੍ਰੀ ਵਾਜਪਾਈ ਅਤੇ ਸ਼੍ਰੀ ਐਲ.ਕੇ ਅਡਵਾਨੀ ਦੇ ਰਹਿਮੋ-ਕਰਮ ਉੱਤੇ ਹੀ ਨਿਰਭਰ ਕਰਦੇ ਹਨ। ਸੈਟਰ ਦੇ ਆਗੁਆਂ ਵੱਲੋ ਪੰਜਾਬ ਅਤੇ ਸਿੱਖ ਵਿਰੋਧੀ ਸੋਚ ਉੱਤੇ ਅਮਲ ਕਰਨ ਦੀ ਬਦੌਲਤ ਹੀ ਬੀਜੇਪੀ ਅਤੇ ਕਾਂਗਰਸ ਇਨ੍ਹਾ ਦੋਵਾਂ ਨੂੰ ਪੰਜਾਬ ਵਿੱਚ ਮਦਦ ਕਰਦੀ ਹੈ। ਜਦੋਂ ਕਿ ਇਹ ਦੋਵੇ ਆਗੂ ਪੰਜਾਬ ਸਿਰ ਚੜ੍ਹੇ 71,000 ਕਰੋੜ ਰੁਪਏ ਦੇ ਕਰਜ਼ੇ ਨੂੰ ਵੀ ਖਤਮ ਨਹੀਂ ਕਰਵਾ ਸਕੇ। ਨਾ ਹੀ 1984 ਵਿੱਚ ਸਿੱਖ ਕੌਮ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਸਕੇ ਹਨ। ਨਾ ਹੀ ਸਿੱਖ ਕੌਮ ਨੂੰ ਹਿੰਦੂ ਗਰਦਾਨਣ ਵਾਲੀ ਵਿਧਾਨ ਦੀ ਧਾਰਾ 25 ਨੂੰ ਖਤਮ ਕਰਵਾ ਕੇ 1909 ਦੇ ਅਨੰਦ ਮੈਰਿਜ ਐਕਟ ਨੂੰ ਹੋਂਦ ਵਿੱਚ ਲਿਆ ਸਕੇ ਹਨ। ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਸਹੂਲਤਾਂ, ਭੱਤੇ ਆਦਿ ਦੀਆਂ ਜਿ਼ੰਮੇਵਾਰੀਆ ਪੂਰੀਆਂ ਨਹੀਂ ਕਰ ਸਕੇ। ਜਿ਼ੰਮੀਦਾਰਾਂ ਦੀਆਂ ਫਸਲਾਂ ਦੀ ਸਹੀ ਕੀਮਤ ਦਿਵਾਉਣ ਅਤੇ ਉਨ੍ਹਾ ਫਸਲਾਂ ਦੀ ਸਹੀ ਸੰਭਾਲ ਦਾ ਕੋਈ ਪ੍ਰਬੰਧ ਨਹੀਂ ਕਰ ਸਕੇ। ਗਰੀਬ ਅਤੇ ਦਲਿਤ ਪਰਿਵਾਰਾਂ ਨੂੰ ਅਜੇ ਤੱਕ ਕੁੱਲੀ, ਗੁੱਲੀ, ਜੁੱਲੀ ਦੀਆਂ ਮੁੱਢਲੀਆਂ ਸਹੂਲਤਾਂ ਵੀ ਪ੍ਰਦਾਨ ਨਹੀਂ ਕਰਵਾ ਸਕੇ। 40 ਲੱਖ ਦੇ ਕਰੀਬ ਪੰਜਾਬ ਦੀ ਬੇਰੁਜ਼ਗਾਰੀ ਦੇ ਮਸਲੇ ਨੂੰ ਹੱਲ ਕਰਨ ਲਈ ਇਹ ਦੋਵੇ ਜਮਾਤਾਂ ਅਤੇ ਆਗੂ ਫੇਲ੍ਹ ਸਾਬਿਤ ਹੋ ਚੁੱਕੇ ਹਨ। ਇੱਥੋ ਦੀ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ, ਨਸਿ਼ਆਂ ਅਤੇ ਹੋਰ ਵਿਸਫੋਟਕ ਸਮੱਗਰੀ ਦੀ ਵੱਧਦੀ ਸਮੱਗਲਿੰਗ ਨੂੰ ਅਜੇ ਤੱਕ ਰੋਕ ਨਹੀਂ ਸਕੇ। ਇੱਥੋ ਦੇ ਬਸਿਦਿਆਂ ਦੀ ਸਿਹਤ ਅਤੇ ਤਾਲੀਮ ਨੂੰ ਬਿਹਤਰ ਬਣਾਉਣ ਲਈ ਨਾ ਤਾਂ ਲੋੜੀਦੇ ਸਿਹਤ ਕੇਦਰ ਹਨ, ਨਾ ਵਿੱਦਿਅਕ ਕੇਂਦਰ ਅਤੇ ਨਾ ਹੀ ਲੋੜੀਦੇ ਅਧਿਆਪਕ। ਇਹ ਦੋਵੇ ਜਮਾਤਾਂ ਆਪੋ ਆਪਣੀਆਂ ਸਮਾਜਿਕ, ਇਖਲਾਕੀ ਅਤੇ ਧਾਰਮਿਕ ਜਿਮੇਵਾਰੀਆਂ ਨੂੰ ਪੂਰਨ ਕਰਨ ਵਿੱਚ ਬੁਰੀ ਤਰ੍ਹਾ ਫੇਲ੍ਹ ਹੋ ਚੁੱਕੀਆਂ ਹਨ। ਇਨ੍ਹਾ ਦੀਆਂ ਕਰੋੜਾਂ-ਅਰਬਾਂ ਦੀਆਂ ਰਿਸ਼ਵਤਖੋਰੀਆਂ ਅਤੇ ਸਿਆਸਤ ਉੱਤੇ ਜ਼ਬਰੀ ਕੀਤੇ ਜਾਣ ਵਾਲੇ ਪਰਿਵਾਰਿਕ ਕਬਜਿ਼ਆਂ ਤੋ ਪੰਜਾਬ ਦਾ ਹਰ ਵਰਗ ਅਤੇ ਹਰ ਇਨਸਾਨ ਤਰਾਹ ਤਰਾਹ ਕਰ ਰਿਹਾ ਹੈ। ਪੰਜਾਬ ਦੇ ਲੋਕ ਇਨ੍ਹਾ ਦੋਵੇ ਜਮਾਤਾਂ ਅਤੇ ਉਪਰੋਕਤ ਦੋਵੇ ਆਗੂਆਂ ਨੂੰ ਸਦਾ ਲਈ ਦੁਰਕਾਰ ਕੇ ਇੱਥੇ “ਤੀਸਰੇ ਮੋਰਚੇ” ਨੂੰ ਅੱਗੇ ਲਿਆਉਣ ਲਈ ਵਿਆਕੁਲ ਹੋਏ ਪਏ ਹਨ। ਬਸ਼ਰਤੇ ਤੀਜੇ ਮੋਰਚੇ ਵਿੱਚ ਸੰਭਾਵਿਤ ਤੌਰ ‘ਤੇ ਸ਼ਾਮਿਲ ਹੋਣ ਜਾ ਰਹੇ ਵੱਖ ਵੱਖ ਜਮਾਤਾਂ ਦੇ ਆਗੂ ਸਿੱਖ ਕੌਮ ਅਤੇ ਪੰਜਾਬ ਸੂਬੇ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਮੁੱਦੇ ‘ਤੇ ਸੰਜੀਦਾ ਵੀ ਹੋਣ ਅਤੇ ਇਕੱਤਰ ਹੋ ਕੇ ਕਾਂਗਰਸੀਆਂ ਅਤੇ ਬਾਦਲ ਦਲੀਆਂ ਦਾ ਇੱਥੋ ਬਿਸਤਰਾ ਗੋਲ ਕਰਨ ਦੀ ਠਾਣ ਲੈਣ।

ਉਨ੍ਹਾ ਕਿਹਾ ਕਿ ਪੰਜਾਬ ਵਿੱਚ “ਤੀਸਰੇ ਮੋਰਚੇ” ਦੇ ਕਾਮਯਾਬ ਹੋਣ ਦੀਆਂ ਸੰਭਾਵਨਾਵਾਂ ਵਧੇਰੇ ਪ੍ਰਬਲ ਹਨ। ਅਤੇ ਹੁਣ ਪੰਜਾਬ ਦੇ ਬਸਿ਼ੰਦੇ ਕੈਪਟਨ ਅਮਰਿੰਦਰ ਸਿੰਘ ਜਾਂ ਸ: ਪ੍ਰਕਾਸ ਸਿੰਘ ਬਾਦਲ ਵਰਗੇ ਆਗੂਆਂ ਜੋ ਰਾਜਸੀ ਸ਼ਕਤੀ ਪ੍ਰਾਪਤ ਕਰਨ ਦੇ ਚੱਕਰਵਿਊ ਵਿੱਚ ਫਸੇ ਹੋਏ ਹਨ, ਉਨ੍ਹਾ ਨੂੰ ਦੁਬਾਰਾ ਪੰਜਾਬ ਦੀ ਹਕੂਮਤ ਉੱਤੇ ਬਿਠਾਉਣ ਦੀ ਬਿਲਕੁੱਲ ਵੀ ਗੁਸਤਾਖੀ ਨਹੀਂ ਕਰਨਗੇ ਬਲਕਿ ਇਮਾਨਦਾਰੀ ਅਤੇ ਦ੍ਰਿੜਤਾ ਨਾਲ “ਤੀਸਰੇ ਮੋਰਚੇ” ਦੇ ਮਨੁੱਖਤਾ ਦੇ ਪੱਖ ਵਿੱਚ ਸਰਗਰਮ ਰਹਿਣ ਵਾਲੀਆਂ ਸਖਸੀਅਤਾਂ ਨੂੰ ਹਰ ਪੱਖੋ ਸਹਿਯੋਗ ਦੇ ਕੇ ਪੰਜਾਬ ਦੀ ਸਿਆਸਤ ਉੱਤੇ ਚੱਲਦੀ ਆ ਰਹੀ “ਤੂੰ ਉਤਰ ਮੈ ਚੜ੍ਹਾ” ਦੀ ਗੈਰ ਇਖਲਾਕੀ ਖੇਡ ਦਾ ਅੰਤ ਕਰਕੇ ਰਹਿਣਗੇ। ਉਨ੍ਹਾ ਕਾਂਗਰਸੀ, ਬਾਦਲ ਦਲੀਆਂ ਅਤੇ ਭਾਜਪਾ ਵਰਗੀਆਂ ਪੰਜਾਬ ਅਤੇ ਸਿੱਖ ਵਿਰੋਧੀ ਜਮਾਤਾਂ ਦੀਆਂ ਗੈਰ ਇਖਲਾਕੀ ਕਾਰਵਾਈਆਂ ਤੋਂ ਤੰਗ ਪ੍ਰੇਸ਼ਾਨ ਹੋ ਚੁੱਕੀ ਤੀਸਰੇ ਮੋਰਚੇ ਨਾਲ ਸਬੰਧਿਤ ਸਮੁੱਚੀ ਲੀਡਰਸਿ਼ਪ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀਆਂ ਦੁਨਿਆਵੀਂ, ਨਿੱਜੀ ਅਤੇ ਪਰਿਵਾਰਿਕ ਇੱਛਾਵਾਂ ਨੂੰ ਅਲਵਿਦਾ ਕਹਿ ਕੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਦੁੱਖ ਦਰਦ ਦੂਰ ਕਰਨ ਲਈ ਇਮਾਨਦਾਰ ਹੋ ਜਾਣ। ਆਉਣ ਵਾਲਾ ਸਮਾਂ ਉਨ੍ਹਾ ਨੂੰ ਅਤੇ ਤੀਸਰੇ ਮੋਰਚੇ ਨੂੰ ਹਰ ਕੀਮਤ ‘ਤੇ ਤਾਕਤ ਦੀ ਬਖਸਿਸ ਕਰੇਗਾ। ਲੋੜ ਕੇਵਲ ਸਹੀ ਅਤੇ ਉਸਾਰੂ ਦਿਸ਼ਾ ਵੱਲ ਤੁਰ ਪੈਣ ਦੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>