ਚਾਰਾਂ ਦੇ ਹੱਤਿਆਰੇ ਨੂੰ ਸਜ਼ਾਏ ਮੌਤ

ਸ੍ਰੀ ਮੁਕਤਸਰ ਸਾਹਿਬ,  (ਸੁਨੀਲ ਬਾਂਸਲ) -: ਲਾਲਚ ਵਿਚ ਇਨਸਾਨ ਐਨਾ ਹੈਵਾਨ ਬਣ ਜਾਂਦਾ ਹੈ ਕਿ ਕਿਸੇ ਦੇ ਬਾਰੇ ਕੁਝ ਨਹੀਂ ਸੋਚਦਾ ਉਹ ਆਪਣੇ ਫਾਇਦੇ ਦੇ ਬਾਰੇ ਹੀ ਸੋਚਦਾ ਹੈ ਅਤੇ ਉਹ ਲਾਲਚ ਵਿਚ ਕੁਝ ਅਜਿਹੇ ਕਾਰੇ ਕਰ ਬੈਠਦਾ ਹੈ ਕਿ ਉਸਦਾ ਹਰਜਾਨਾ ਉਸ ਨੂੰ ਉਮਰ ਭਰ ਭੁਗਤਣਾ ਪੈਂਦਾ  ਹੈ। ਅਜਿਹਾ ਹੀ ਕੁਝ ਹੋਇਆ 14 ਜੂਨ 2007 ਨੂੰ ਜਦੋਂ ਇਕ ਜਵਾਈ ਹੈਵਾਨ ਬਣ ਕੇ ਆਪਣੇ ਸਹੁਰਿਆਂ ਦੇ ਘਰ ’ਤੇ ਟੁੱਟ ਪਿਆ। ਉਸ ਦੇ ਜਿਹੜਾ ਵੀ ਅੱਗੇ ਆਉਂਦਾ ਗਿਆ ਉਹ ਉਸ ਨੂੰ ਗੋਲੀ ਮਾਰਦਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਲਿੰਦਰ ਸਿੰਘ ਪੁੱਤਰ ਰਾਜਵੰਤ ਸਿੰਘ ਵਾਸੀ ਪਿੰਡ ਬਾਂਮ ਜ਼ਿਲ੍ਹਾ ਮੁਕਤਸਰ ਅਕਸਰ ਹੀ ਆਪਣੀ ਪਤਨੀ ਅਤੇ ਸਹੁਰੇ ਵਾਲਿਆਂ  ਨੂੰ ਜਮੀਨ (ਆਪਣੀ ਪਤਨੀ ਦੇ ਹਿੱਸੇ ਦੀ) ਲਈ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਇਸ ਨੂੰ ਲੈ ਕੇ ਇਸ ਨੇ ਆਪਣੇ ਸਹੁਰੇ ਸਾਧੂ ਸਿੰਘ (56), ਸੱਸ ਜਸਵਿੰਦਰ ਕੌਰ (52), ਸਾਲੇਹਾਰ ਸੁਰਿੰਦਰ ਕੌਰ (28) ਅਤੇ ਢਾਈ ਸਾਲਾ ਸਾਲੇਹਾਰ ਦੀ ਲੜਕੀ ਹਰਮਨ ਨੂੰ ਮੌਤ ਦੇ ਘਾਟ ਉਤਾਰਨ ਦੇ ਬਾਅਦ ਫਰਾਰ ਹੋ ਗਿਆ ਸੀ।

ਅੱਜ ਸਵੇਰੇ ਜਦੋਂ ਕਚਹਿਰੀ ਖੁੱਲੀ ਤਾਂ ਆਸ-ਪਾਸ ਦੇ ਪਿੰਡਾਂ ਦੇ ਲੋਕ ਇਹ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਫੈਸਲਾ ਸੁਣਨ ਲਈ ਭਾਰੀ ਗਿਣਤੀ ਵਿਚ ਇਕੱਠੇ ਹੋਏ। ਅੱਜ ਦੇ ਫੈਸਲੇ ਨੂੰ ਲੈ ਕੇ ਕਚਹਿਰੀ ਵਿਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਜਗ੍ਹਾ-ਜਗ੍ਹਾ ’ਤੇ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਸਨ ਤੇ ਹਰ ਵਿਅਕਤੀ ਦੇ ਮੂੰਹ ’ਤੇ ਇਸੇ ਫੈਸਲੇ ਦੀ ਹੀ ਚਰਚਾ ਸੀ। ਮਾਨਯੋਗ ਜੱਜ ਜੇ.ਐਸ. ਕੁਲਾਰ ਨੇ ਵਕੀਲਾਂ ਦੀਆਂ ਦਲੀਲਾਂ ਸੁਣਦੇ ਹੋਏ ਸ਼ਲਿੰਦਰ ਸਿੰਘ ਨੂੰ ਧਾਰਾ 302, 307, 498ਏ ਅਤੇ 27ਆਰਮਜ਼ ਐਕਟ ਦੇ ਤਹਿਤ ਦੋਸ਼ੀ ਠਹਿਰਾਉਂਦੇ ਹੋਏ ਮੌਤ ਦੀ ਸਜ਼ਾ ਸੁਣਾ ਦਿੱਤੀ। ਵਰਣਨਯੋਗ ਹੈ ਕਿ ਦੋਸ਼ੀ ਦੇ ਪਿਤਾ ਰਾਜਵੰਤ ਸਿੰਘ ਦਾ ਨਾਮ ਵੀ ਇਸ ਮਾਮਲੇ ਵਿਚ ਸ਼ਾਮਲ ਸੀ ਨੂੰ 4 ਦਸੰਬਰ 2010 ਨੂੰ ਬਰੀ ਕਰ ਦਿੱਤਾ ਗਿਆ ਸੀ।

ਸਾਡੇ ਨਾਲ ਹੋਈ ਬੇਇਨਸਾਫੀ – ਰਾਜਵੰਤ ਸਿੰਘ

ਦੋਸ਼ੀ ਦੇ ਪਿਤਾ ਰਾਜਵੰਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਹਨਾਂ ਨਾਲ ਬੇਇਨਸਾਫੀ ਹੋਈ ਹੈ। ਉਹਨਾਂ ਨੇ ਕਿਹਾ ਕਿ ਜੱਜ ਸਾਹਿਬ ਨੇ ਗਲਤ ਫੈਸਲਾ ਸੋਣਾਇਆ ਹੈ ਅਤੇ ਉਹਨਾਂ ਪੁਲਿਸ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਪੁੱਤਰ ਬੇਕਸੂਰ  ਹੈ ਅਤੇ ਉਸ ਨੂੰ ਫਸਾਇਆ ਗਿਆ ਹੈ ਤੇ ਕੁੱਟਮਾਰ ਕਰਕੇ ਉਸ ਤੋਂ ਜਬਰਨ ਇਹ ਇਲਜ਼ਾਮ ਕਬੂਲ ਕਰਵਾਇਆ ਗਿਆ ਹੈ। ਦੋਸ਼ੀ ਦੇ ਪਿਤਾ ਨੇ ਕਿਹਾ ਕਿ ਉਹਨਾਂ ਨੂੰ 20 ਦਿਨ ਪਹਿਲਾਂ ਹੀ ਇਸ ਫੈਸਲੇ ਦਾ ਪਤਾ ਚਲ ਗਿਆ ਸੀ।

ਜੱਜ ਸਾਹਿਬ ਨੇ ਜੋ ਵੀ ਫੈਸਲਾ ਕੀਤਾ ਹੈ ਉਹ ਸਹੀ ਹੈ

ਮਦਈ ਵਕੀਲ ਫਤਿਹ ਸਿੰਘ ਸੰਧੂ ਨੇ ਕਿਹਾ ਕਿ ਇਸ ਫੈਸਲੇ ’ਤੇ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਅਤੇ ਉਹਨਾਂ ਤੋਂ ਦੋਸ਼ੀ ਦੇ ਪਿਤਾ ਵੱਲੋਂ ਕਹੇ ਗਏ ਵੀਹ ਦਿਨ ਪਹਿਲਾਂ ਦੇ ਪਤੇ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਦੋਸ਼ੀ ਦੇ ਪਿਤਾ ਨੂੰ ਜੱਜ ਸਾਹਿਬ ’ਤੇ ਵਿਸ਼ਵਾਸ ਨਹੀਂ ਤਾਂ ਇਹ ਅਰਜ਼ੀ ਦੇ ਕੇ ਕਿਸੇ ਹੋਰ ਜੱਜ ਤੋਂ ਫੈਸਲਾ ਕਰਵਾ ਸਕਦੇ ਸਨ। ਉਹਨਾਂ ਨੇ ਕਿਹਾ ਕਿ ਜੱਜ ਸਾਹਿਬ ਨੇ ਜੋ ਵੀ ਫੈਸਲਾ ਦਿੱਤਾ ਹੈ ਉਹ ਕੁਝ ਸੋਚ ਸਮਝ ਕੇ ਹੀ ਦਿੱਤਾ ਹੈ ਅਤੇ ਅਸੀਂ ਸਭ ਇਸ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ।

ਲਾਲਚ ਵਿਚ ਹੈਵਾਨ ਬਣੇ ਵਿਅਕਤੀ ਦਾ ਇਹੀ ਹਸ਼ਰ ਹੋਵੇ – ਗੁਰਪਾਲ ਸਿੰਘ

ਦੋਸ਼ੀ ਸ਼ਲਿੰਦਰ ਸਿੰਘ ਦੇ ਸਾਲੇ ਗੁਰਪਾਲ ਸਿੰਘ ਨੇ ਫੈਸਲੇ ’ਤੇ ਸਹੀ ਇਨਸਾਫ਼ ਦਸਦੇ ਹੋਏ ਕਿਹਾ ਕਿ ਅਸੀਂ 14 ਜੂਨ 2007 ਨੂੰ ਕਿਵੇਂ ਭੁੱਲ ਸਕਦੇ ਹਾਂ ਜਦੋਂ ਸ਼ਲਿੰਦਰ ਸਿੰਘ ਸਾਡੇ ਘਰ ’ਤੇ ਕਹਿਰ ਬਣ ਕੇ ਟੁੱਟਿਆ ਸੀ ਜੇਕਰ ਮੈਂ ਅਤੇ ਮੇਰੀ ਭੈਣ ਵਾਰਦਾਤ ਦੀ ਜਗ੍ਹਾ ਤੋਂ ਨਾ ਭਜਦੇ ਤਾਂ ਸ਼ਾਇਦ ਸਾਨੂੰ ਵੀ ਇਸ ਨੇ ਮਾਰ ਦੇਣਾ ਸੀ। ਸ਼ਲਿੰਦਰ ਸਿੰਘ ਸਾਡੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਮੌਕੇ ’ਤੇ ਆਪਣੇ ਲੜਕੇ (9 ਸਾਲ) ਨੂੰ ਲੈ ਕੇ ਫਰਾਰ ਹੋ ਗਿਆ ਸੀ।

ਅੱਜ ਸਵੇਰੇ ਜਦੋਂ ਕਚਹਿਰੀ ਖੁੱਲੀ ਤਾਂ ਆਸ-ਪਾਸ ਦੇ ਪਿੰਡਾਂ ਦੇ ਲੋਕ ਇਹ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਫੈਸਲਾ ਸੁਣਨ ਲਈ ਭਾਰੀ ਗਿਣਤੀ ਵਿਚ ਇਕੱਠੇ ਹੋਏ। ਅੱਜ ਦੇ ਫੈਸਲੇ ਨੂੰ ਲੈ ਕੇ ਕਚਹਿਰੀ ਵਿਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਜਗ੍ਹਾ-ਜਗ੍ਹਾ ’ਤੇ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਸਨ ਤੇ ਹਰ ਵਿਅਕਤੀ ਦੇ ਮੂੰਹ ’ਤੇ ਇਸੇ ਫੈਸਲੇ ਦੀ ਹੀ ਚਰਚਾ ਸੀ। ਮਾਨਯੋਗ ਜੱਜ ਜੇ.ਐਸ. ਕੁਲਾਰ ਨੇ ਵਕੀਲਾਂ ਦੀਆਂ ਦਲੀਲਾਂ ਸੁਣਦੇ ਹੋਏ ਸ਼ਲਿੰਦਰ ਸਿੰਘ ਨੂੰ ਧਾਰਾ 302, 307, 498ਏ ਅਤੇ 27ਆਰਮਜ਼ ਐਕਟ ਦੇ ਤਹਿਤ ਦੋਸ਼ੀ ਠਹਿਰਾਉਂਦੇ ਹੋਏ ਮੌਤ ਦੀ ਸਜ਼ਾ ਸੁਣਾ ਦਿੱਤੀ। ਵਰਣਨਯੋਗ ਹੈ ਕਿ ਦੋਸ਼ੀ ਦੇ ਪਿਤਾ ਰਾਜਵੰਤ ਸਿੰਘ ਦਾ ਨਾਮ ਵੀ ਇਸ ਮਾਮਲੇ ਵਿਚ ਸ਼ਾਮਲ ਸੀ ਨੂੰ 4 ਦਸੰਬਰ 2010 ਨੂੰ ਬਰੀ ਕਰ ਦਿੱਤਾ ਗਿਆ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>