ਸਿੰਗਰ ਸੱਤ ਸੰਧੂ ਤਾਜ਼(ਸਟੀਰੀਓ ਨੇਸ਼ਨ) ਦੀ ਸਟੇਜ਼ ਉਪਰ ਆਪਣੀ ਕਲ੍ਹਾ ਦੇ ਜੌਹਰ ਦਿਖਾਵੇਗਾ

ਪੈਰਿਸ,(ਸੰਧੂ) – ਬਾਰਾਂ ਦਸੰਬਰ ਦਿੱਨ ਐਤਵਾਰ ਨੂੰ ਸਿੰਗਰ ਤਾਜ਼ (ਸਟੀਰੀਓ ਨੇਸ਼ਨ) ਜਿਹੜੇ ਕਿ ਪਹਿਲੀ ਵਾਰ ਪੈਰਿਸ ਵਿੱਚ ਆਪਣਾ ਸ਼ੌਅ ਕਰਨ ਆ ਰਹੇ ਹਨ।ਜਿਹਨਾਂ ਦਾ ਸਾਥ ਰੌਚ ਕਿਲ੍ਹਾ, ਡੀ ਜੇ ਅਲੀ,ਬੋਲੀਵੁਡ ਡਾਨਸਰ ਆਦਿ ਦੇ ਰਹੇ ਹਨ।ਉਹਨਾਂ ਦੇ ਨਾਲ ਪੈਰਿਸ ਦੀ ਪਹਿਲੀ ਜੰਮਪਲ ਪੀੜ੍ਹੀ ਦਾ 22 ਸਾਲਾਂ ਦਾ ਨੌਜੁਆਨ ਸਿੰਗਰ ਸੱਤ ਸੰਧੂ ਵੀ ਪੰਜਾਬੀ ਗੀਤ ਅਤੇ ਭੰਗੜੇ ਨਾਲ ਆਪਣੀ ਕਲ੍ਹਾ ਦੇ ਜੌਹਰ ਦਿਖਾਵੇ ਗਾ। ਉਸ ਦੀ ਹਾਲੇ ਪਿਛਲੇ ਦਿੱਨੀ ਹੀ ਇੱਕ ਪਲੇਠੇ ਪੰਜਾਬੀ ਗਾਣੇ ਦੀ ਸ਼ੂਟਿੰਗ ਪੈਰਿਸ ਦੇ ਵੱਖ ਵੱਖ ਇਲਾਕਿਆਂ ਵਿੱਚ ਹੋਈ ਸੀ।ਜਿਸ ਦੇ ਟ੍ਰੈਲਰ ਨੂੰ ਸਿਰਫ ਦੋ ਹਫਤਿਆਂ ਵਿੱਚ 5500 ਲੋਕਾਂ ਨੇ ਦੇਖਿਆ ਹੈ।ਇਥੇ ਇਹ ਵੀ ਜ਼ਿਕਰ ਯੋਗ ਹੈ ਕਿ ਉਸ ਨੂੰ ਹਾਲੇ ਪਿਛਲੇ ਮਹੀਨੇ ਹੀ ਆਪਣੇ ਪਹਿਲੇ ਸ਼ੌਅ ਦੌਰਾਨ ਜਿਸ ਗੀਤ ਦੇ ਬੋਲ ਸਨ(ਦਿੱਲ ਬੈਠੇ ਦਾ ਨੀ ਧੱਕ ਧੱਕ ਵਜਦਾ ਰਿਹਾ) ਹਾਜ਼ਰੀ ਨਾਲ ਸਰੋਤਿਆਂ ਤੋਂ ਭਰਵਾ ਹੁੰਗਾਰਾ ਮਿਲਿਆ ਸੀ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>