ਅਖੰਡ ਕੀਰਤਨੀ ਜਥਾ ਤਰਨਾ ਦੱਲ ਦੇ ਮੁੱਖੀ ਬਾਬਾ ਮਖੱਣ ਸਿੰਘ ਨੂੰ ਪਹਿਲਾ ਵਾਂਗ ਸਹਿਯੋਗ ਦਿੰਦਾ ਰਹੇਗਾ

ਅੰਮ੍ਰਿਤਸਰ – ਅਖੰਡ ਕੀਰਤਨੀ ਜਥਾ ਇੰਟਰਨੈਸਨਲ ਦੇ ਮੁੱਖੀ ਜਥੇਦਾਰ ਗਿਆਨੀ ਬਲਦੇਵ ਸਿੰਘ ਵਲੋਂ ਬਾਬਾ ਨੌਧ ਸਿੰਘ ਜੀ ਦੀ ਸਮਾਧ ਤੇ ਨਤਮਸਤ ਹੁੰਦਿਆਂ ਤਰਨਾ ਦਲ ਦੇ ਮੀਤ ਜਥੇਦਾਰ ਬਾਬਾ ਗੱਜਣ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਤਰਨਾ ਦਲ ਦੇ ਮੁੱਖ ਜਥੇਦਾਰ ਬਾਬਾ ਮੱਖਣ ਸਿੰਘ ਬਾਬਾ ਬਕਾਲਾ ਵੱਲੋਂ ਸਮਾਧ ਬਾਬਾ ਨੌਧ ਸਿੰਘ ਜੀ ਦੇ ਸਥਾਨ ਦੀ ਨਿਭਾਈ ਜਾ ਰਹੀ ਸੇਵਾ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਪਹਿਲਾ ਵੀ ਬਾਬਾ ਮੱਖਣ ਸਿੰਘ ਨੂੰ ਸਿੱਖੀ ਪ੍ਰਚਾਰ ਲਈ ਪੂਰਨ ਸਹਿਯੋਗ ਦਿੰਦਾ ਰਿਹਾ ਹੈ ਅਤੇ ਅੱਗੇ ਵੀ ਉਨ੍ਹਾਂ ਵਲੋਂ ਬਾਬਾ ਨੌਧ ਸਿੰਘ ਜੀ ਦੇ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਮੀਤ ਜਥੇਦਾਰ ਬਾਬਾ ਗੱਜਣ ਸਿੰਘ ਦੀਆਂ ਸੇਵਾਵਾ ਤੇ ਖੁਸ਼ੀ ਪ੍ਰਗਟ ਕਰਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਗੱਜਣ ਸਿੰਘ ਸੰਗਤਾਂ ਨੂੰ ਨਾਲ ਲੈ ਕਿ ਮਰਯਾਦਾ ਅਨੁਸਾਰ ਬਾਬਾ ਮੱਖਣ ਸਿੰਘ ਦੇ ਦਿਸ਼ਾ ਨਿਰਦੇਸ਼ਨਾ ਤੇ ਇਸ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਹਨ ਅਤੇ ਪ੍ਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾਂ ਬਖਸ਼ੇ। ਇਸ ਮੌਕੇ ਦਿਲਬਾਗ ਸਿੰਘ ਭੋਲਾ ਝੱਬਾ ਸੀਨਿਅਰ ਮੀਤ ਪ੍ਰਧਾਨ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇਲਾਕੇ ਦੀਆਂ ਸੰਗਤਾਂ ਵਲੋਂ ਬਾਬਾ ਗੱਜਣ ਸਿੰਘ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਾਈ ਸੁਖਰਾਜ ਸਿੰਘ ਵੇਰਕਾ ਸੀਨੀਅਰ ਅਕਾਲੀ ਆਗੂ, ਭਾਈ ਮਹਾਂਵੀਰ ਸਿੰਘ ਸੁਲਤਾਨਵਿੰਡ ਸਕੱਤਰ ਯੂਥ ਅਕਾਲੀ ਦਲ, ਭਾਈ ਸੁਖਚੈਣ ਸਿੰਘ ਗੁਰੂ ਕੀ ਵਡਾਲੀ, ਮਾਸਟਰ ਬਲਦੇਵ ਸਿੰਘ, ਭਾਈ ਗੁਰਰਿੰਦਰ ਸਿੰਘ ਰਾਜਾ ਪ੍ਰੈਸ ਸਕੱਤਰ ਅਖੰਡ ਕੀਰਤਨੀ ਜਥਾ, ਭਾਈ ਜਸਬੀਰ ਸਿੰਘ ਝਬਾਲ, ਤਰਨਾ ਦਲ ਦੇ ਸਮੂਹ ਨਿਹੰਗ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>