ਸਾਈਨਾ ਨੇਹਵਾਲ ਨੇ ਜਿੱਤੀ ਹਾਂਗਕਾਂਗ ਓਪਨ ਸੁਪਰ ਸੀਰੀਜ਼

ਸਾਈਨਾ ਨੇਹਵਾਲ ਨੇ ਹਾਂਗਕਾਂਗ ਓਪਨ ਸੁਪਰ ਸੀਰੀਜ਼ ਜਿੱਤ ਲਈ। ਇਸ ਸਾਲ ਸਾਈਨਾ ਦੀ ਸੁਪਰ ਸੀਰੀਜ਼ ਵਿਚ ਇਹ ਚੌਥੀ ਜਿੱਤ ਹੈ। ਇਸ ਤੋਂ ਪਹਿਲਾਂ ਉਸਨੇ ਇੰਡੀਅਨ ਓਪਨ, ਸਿੰਗਾਪੁਰ ਓਪਨ ਅਤੇ ਇੰਡੋਨੇਸ਼ੀਆ ਓਪਨ ਜਿੱਤੀ ਸੀ।
ਹਾਂਗਕਾਂਗ ਓਪਨ ਵਿਚ ਸਾਈਨਾ ਪਹਿਲੀ ਗੇਮ 15-21 ਨਾਲ ਹਾਰ ਗਈ ਸੀ। ਇਸਤੋਂ ਬਾਅਦ ਲਗਾਤਾਰ ਦੋ ਗੇਮਜ਼ ਜਿੱਤਣੀਆਂ ਅਤੇ ਉਹ ਵੀ ਚੀਨ ਦੀ ਖਿਡਾਰਨ ਦੇ ਖਿਲਾਫ਼ ਸੌਖੀਆਂ ਨਹੀਂ ਸਨ। ਪਰ ਸਾਈਨਾ ਨੇ ਆਪਣਾ ਫੋਕਸ ਬਣਾਈ ਰੱਖਿਆ ਅਤੇ ਸਾਲ ਦੀ ਚੌਥੀ ਸੁਪਰ ਸੀਰੀਜ਼ ਜਿੱਤ ਲਈ।

ਇਹ ਜਿੱਤ ਇਸ ਲਈ ਵੀ ਅਹਿਮ ਰਹੀ ਕਿਉਂਕਿ ਪਿਛਲੇ ਹੀ ਮਹੀਨੇ ਚੀਨ ਦੀਆਂ ਗਵਾਂਗਜੋ ਵਿਚ ਹੋਈਆਂ ਏਸਿਆਈ ਖੇਡਾਂ ਵਿਚ ਉਹ ਕਵਾਰਟਰ ਫਾਈਨਲ ਵਿਚ ਹਾਰ ਗਈ ਸੀ। ਉਸਨੂੰ ਉਥੇ ਹਾਂਗਕਾਂਗ ਦੀ ਯਿਪ ਪੁਈ ਯਿਨ ਨੂੰ ਹਰਾਇਆ ਸੀ।
ਇਸ ਟੂਰਨਾਮੈਂਟ ਵਿਚ ਸਾਈਨਾ ਨੇ ਯਿਪ ਪੁਈ ਯਿਨ ਨੂੰ ਹਰਾਇਆ। ਹੁਣ ਸਾਈਨਾ ਦੀ ਨਜ਼ਰ ਆਲ ਇੰਗਲੈਂਡ ਬੈਡਮਿੰਟਨ ਅਤੇ ਉਲੰਪਿਕ ਦੇ ਸੋਨ ਮੈਡਲ ‘ਤੇ ਹੈ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>