ਦੱਬੀ ਅੱਗ ਦਾ ਸੇਕ ਪੁਸਤਕ ਬਾਰੇ ਖੇਤੀ ਵਰਸਿਟੀ ਵਿੱਚ ਵਿਚਾਰ ਗੋਸ਼ਟੀ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੱਤਰਕਾਰੀ ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਵੱਲੋਂ ਇਸੇ ਵਿਭਾਗ ਦੇ ਸਾਬਕਾ ਮੁੱਖੀ ਅਤੇ ਉੱਘੇ ਲੇਖਕ ਡਾ. ਅਮਰਜੀਤ ਸਿੰਘ ਹੇਅਰ ਦੇ ਕਹਾਣੀ ਸ੍ਰੰਗਹਿ ‘‘ਦੱਬੀ ਅੱਗ ਦਾ ਸੇਕ’’ ਬਾਰੇ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਕਰਦਿਆਂ ਬੇਸਿਕ ਸਾਇੰਸਜ ਕਾਲਜ ਦੇ ਕੁਆਰਡੀਨੇਟਰ ਖੋਜ ਡਾ. ਪੀ.ਕੇ. ਖੰਨਾਂ ਨੇ ਕਿਹਾ ਹੈ ਕਿ ਸਾਹਿਤਕ ਸਿਰਜਣਾ ਬਾਰੇ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਣਾ ਵਿਗਿਆਨੀਆਂ ਲਈ ਸੰਵੇਦਨਾਂ ਦੇ ਰੂਬਰੂ ਹੋਣ ਵਾਂਗ ਹੈ । ਡਾ. ਅਮਰਜੀਤ ਸਿੰਘ ਦੀ ਪੁਸਤਕ ਬਾਰੇ ਇਹ ਗੋਸ਼ਟੀ ਇੱਕ ਨਵੀਂ ਪਿਰਤ ਹੈ ਜਿਸਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ । ਡਾ. ਖੰਨਾਂ ਨੇ ਆਖਿਆ ਕਿ ਇਸ ਵਿੱਚ ਸ਼ਾਮਲ ਕਹਾਣੀਆਂ ਆਮ ਪਾਠਕ ਨੂੰ ਸਿਹਤਮੰਦ ਜੀਵਨ ਸੇਧ ਦੇਣ ਦੇ ਕਾਬਲ ਹਨ। ਪੁਸਤਕ ਬਾਰੇ ਖਾਲਸਾ ਕਾਲਜ ਫਾਰ ਵਿਮੈਨ, ਲੁਧਿਆਣਾ ਦੀਆਂ ਦੋ ਵਿਦਵਾਨ ਅਧਿਆਪਕਾਂ ਡਾ. ਇਕਬਾਲ ਕੌਰ ਨੇ ਇਸ ਦੇ ਥੀਮਕ ਅਧਿਐਨ ਅਤੇ ਡਾ. ਨਰਿੰਦਰਜੀਤ ਕੌਰ ਨੇ ਭਾਸ਼ਾ ਗਤ ਅਧਿਐਨ ਬਾਰੇ ਖੋਜ ਪੱਤਰ ਪੜ੍ਹੇ । ਪੱਤਰਕਾਰੀ ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਵਿੱਚ ਚਲ ਰਹੇ ਡਾ. ਮਹਿੰਦਰ ਸਿੰਘ ਰੰਧਾਵਾ ਖੋਜ ਪ੍ਰੋਜੈਕਟ ਵਿੱਚ ਫੈਲੋ ਮਿਸ ਨਵਲਦੀਪ ਸ਼ਰਮਾ ਨੇ ਮਾਨਵਵਾਦੀ ਸਰੋਕਾਰਾ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ।

ਇਸ ਪੁਸਤਕ ਬਾਰੇ ਬੋਲਦਿਆਂ ਵਿਸ਼ੇਸ਼ ਮਹਿਮਾਨ ਗੁਰਭਜਨ ਗਿੱਲ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਨੇ ਕਿਹਾ ਕਿ ਡਾ. ਅਮਰਜੀਤ ਸਿੰਘ ਦੀ ਇਹ ਲਿਖਤ ਦਿਲ ਦੀਆਂ ਬਾਤਾਂ ਵਰਗੀ ਹੈ ਅਤੇ ਇਸਨੂੰ ਕਿਸੇ ਫਰੇਮ ਵਿ¤ਚ ਕੈਦ ਕਰਨਾ ਸਹੀ ਨਹੀਂ । ਉਨ੍ਹਾਂ ਆਖਿਆ ਕਿ ਇਸ ਪੁਸਤਕ ਨੂੰ ਪੜ੍ਹਦਿਆਂ ਸਾਨੂੰ ਉਸ ਪੰਜਾਬ ਦੇ ਦੀਦਾਰ ਹੁੰਦੇ ਹਨ ਜਿਸਨੂੰ ਸਾਥੋਂ ਪਹਿਲੀ ਪੀੜ੍ਹੀ ਨੇ ਮਾਣਿਆ ਹੈ ਪਰ ਤੇਜ਼ ਰਫ਼ਤਾਰ ਤਬਦੀਲੀ ਕਾਰਨ ਅਸੀਂ ਉਸਨੂੰ ਲਿਖਤਾਂ ਵਿ¤ਚੋ ਹੀ ਦੇਖ ਸਕਦੇ ਹਾਂ । ਇਸ ਪੁਸਤਕ ਬਾਰੇ ਵਿਭਾਗ ਦੇ ਸਭ ਤੋਂ ਪੁਰਾਣੇ ਅਧਿਆਪਕ ਪ੍ਰੋਫੈਸਰ ਹਜ਼ਾਰਾ ਸਿੰਘ, ਡਾ. ਸੁਰਿੰਦਰ ਸਿੰਘ ਦੋਸਾਂਝ, ਸ. ਗੁਰਦਿੱਤ ਸਿੰਘ ਕੰਗ, ਡਾ. ਜਗਤਾਰ ਸਿੰਘ ਧੀਮਾਨ ਤੋਂ ਇਲਾਵਾ ਡਾ. ਗੁਰਦੇਵ ਸਿੰਘ ਸੰਧੂ ਨੇ ਵੀ ਵਿਚਾਰ ਚਰਚਾ ਕੀਤੀ। ਇਸ ਮੌਕੇ ਡਾ: ਜਸਵੰਤ ਸਿੰਘ ਯੂ ਐਸ ਏ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੰਜਾਬੀ ਸਟੱਡੀਜ਼ ਵਿਭਾਗ ਦੇ ਮੁੱਖੀ ਡਾ. ਮਨਜੀਤ ਪਾਲ ਕੌਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਸੁਰਜੀਤ ਸਿੰਘ ਗਿੱਲ ਪੰਜਾਬ ਦੇ ਸਾਬਕਾ ਨਿਰਦੇਸ਼ਕ ਬਾਗਬਾਨੀ ਡਾ. ਲਖਵੀਰ ਸਿੰਘ ਬਰਾੜ, ਡਾ: ਸੁਖਵੰਤ ਸਿੰਘ ਗਰੇਵਾਲ, ਸ਼ੀਤਲ ਚਾਵਲਾ, ਸ੍ਰੀ ਚੱਢਾ,  ਡਾ. ਨਿਰਮਲ ਜੌੜਾ, ਡਾ. ਮਾਨ ਸਿੰਘ ਤੂਰ, ਡਾ. ਸੁਖਪਾਲ ਸਿੰਘ, ਡਾ. ਨਰਿੰਦਰਪਾਲ ਸਿੰਘ ਡਾ: ਸਰਬਜੀਤ ਸਿੰਘ ਅਤੇ ਡਾ: ਸ਼ੀਤਲ ਥਾਪਰ ਸਮੇਤ ਵਿਭਾਗ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ । ਵਿਭਾਗ ਵੱਲੋਂ ਡਾ. ਜਗਦੀਸ਼ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਵਿਸ਼ਵਾਸ਼ ਦੁਆਇਆ ਕਿ ਉਹ ਆਪਣੇ ਵਿਭਾਗ ਵੱਲੋਂ ਸਿਰਜਾਣਮਕ ਸਾਹਿਤ ਦੀ ਵਿਚਾਰ ਚਰਚਾ ਜਾਰੀ ਰੱਖਣਗੇ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>