ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਇਥੋਂ ਦੇ ਕੋਟਕਪੂਰਾ ਰੋਡ ਸਥਿਤ ਥਾਨਾ ਸਦਰ ਵਿਖੇ ਪੁਲਿਸ ਵਿਭਾਗ ਵੱਲੋਂ ਪੁਲਿਸ ਐਲਡਰਜ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਮਾਰੋਹ ਸਮੇਂ ਸ੍ਰੀ ਆਸ਼ੂਤੋਸ਼ ਕੌਸ਼ਲ ਐਸ.ਪੀ.ਹੈਡਕੁਆਟਰ ਬਤੌਰ ਮੁੱਖ ਮਹਿਮਾਨ ਅਤੇ ਸ੍ਰੀ ਗੁਰਦੀਪ ਸਿੰਘ ਡੀ.ਐਸ.ਪੀ.ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੇ ਸ਼ਹਿਰੀ ਲੋਕ ਸ਼ਾਮਲ ਸਨ। ਸਮਾਰੋਹ ਦੌਰਾਨ ਬੁਲਾਰਿਆ ਨੇ ਮੌਜੂਦਗੀ ਨੂੰ ਐਲਡਰਜ਼ ਦਿਹਾੜੇ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੀਤਮ ਸਿੰਘ ਇੰਸਪੈਕਟਰ, ਅਜੈਬ ਸਿੰਘ ਹਵਲਦਾਰ, ਸੱਜਣ ਸਿੰਘ ਹਵਲਦਾਰ, ਬਲਤੇਜ ਸਿੰਘ ਏ.ਐਸ.ਆਈ.ਅਤੇ ਸਾਹਿਬ ਸਿੰਘ ਸਿਪਾਹੀ ਆਦਿ ਸੇਵਾਮੁਕਤ ਅਧਿਕਾਰੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਪੁਲਿਸ ਪੈਂਸ਼ਨਰਜ਼ ਐਸੋਸੀਏਸ਼ਨ ਵੱਲੋਂ ਪ੍ਰਧਾਨ ਬਾਜ ਸਿੰਘ ਨੇ ਬਾਕੀ ਮੈਂਬਰਾਂ ਨਾਲ ਮੁੱਖ ਮਹਿਮਾਨ ਨੂੰ ਮੰਗ ਪੱਤਰ ਦਿੱਤਾ ਜਿਸ ’ਤੇ ਮੁੱਖ ਮਹਿਮਾਨ ਸ੍ਰੀ ਕੌਸ਼ਲ ਨੇ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਦਾ ਮੌਕੇ ਤੇ ਹੀ ਨਿਪਟਾਰ ਕਰ ਦਿੱਤਾ ਤੇ ਬਾਕੀ ਰਹਿੰਦੀਆਂ ਮੰਗਾਂ ਨੂੰ ਵੀ ਜਲਦੀ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਜਗਸੀਰ ਸਿੰਘ ਪੀ.ਆਰ.ਓ.ਨੇ ਅਦਾ ਕੀਤੀ।
ਪੁਲਿਸ ਐਲਡਰਜ਼ ਦਿਹਾੜਾ ਮਨਾਇਆ
This entry was posted in ਪੰਜਾਬ.