ਧੂਮਧਾਮ ਨਾਲ ਮਨਾਇਆ ਕ੍ਰਿਸਮਿਸ ਡੇ

ਮੁਕਤਸਰ ਵਿਖੇ ਵੱਖ-ਵੱਖ ਥਾਵਾਂ ਤੇ ਕ੍ਰਿਸਮਿਸ ਡੇ ਮੌਕੇ ਕਰਵਾਏ ਗਏ ਸਮਾਰੋਹਾਂ ਦੇ ਦ੍ਰਿਸ਼।(ਫੋਟੋ: ਸੁਨੀਲ ਬਾਂਸਲ)

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) -: ਇਥੋਂ ਦੀ ਕੋਟਲੀ ਰੋਡ ਤੇ ਸਹਾਇਕ ਫੈਲੋਸ਼ਿਪ ਚਰਚ ਵਿਖੇ ਕ੍ਰਿਸਮਿਸ ਡੇ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਚਰਚ ਦੇ ਪਾਸਟਰ ਮਸੀਹ ਦਾਸ ਅਤੇ ਸੰਗਤ ਨੇ ਪ੍ਰਭੂ ਯਸ਼ੂ ਮਸੀਹ ਦਾ ਕੇਕ ਕਟ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪਾਸਟਰ ਮਸੀਹ ਦਾਸ ਨੇ ਪ੍ਰਭੂ ਯਸ਼ੂ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਮਸੀਹੀ ਭਜਨ ਗਾਏ ਤੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਸੰਗਤ ਨੂੰ ਪ੍ਰਭੂ ਯਸ਼ੂ ਮਸੀਹ ਵੱਲੋਂ ਵਿਖਾਏ ਮਾਰਗ ਤੇ ਚਲਣ ਦੀ ਪ੍ਰੇਰਣਾ ਦਿੰਦਿਆ ਸਾਰਿਆਂ ਨੂੰ ਪਿਆਰ ਨਾਲ ਇਕ ਹੋ ਕੇ ਰਹਿਣ ਲਈ ਕਿਹਾ। ਇਸ ਮੌਕੇ ਸੰਗਤਾਂ ਵੱਲੋਂ ਬਜ਼ੁਰਗ ਪਾਸਟਰ ਨੂੰ ਗਿਫ਼ਟ ਭੇਂਟ ਕੀਤੇ ਗਏ। ਇਸ ਮੌਕੇ ¦ਗਰ ਵੀ ਲਾਇਆ ਗਿਆ।
ਇਸੇ ਤਰ੍ਹਾਂ ਜਲਾਲਾਬਾਦ ਰੋਡ ਸਥਿਤ ਸ਼ਿਵ ਸ਼ਕਤੀ ਹਾਲ ਵਿਖੇ ਵੀ ਪਾਸਟਰ ਕਾਕਾ ਸਿੰਘ ਸੱਕਾਂਵਾਲੀ ਤੇ ਪਾਸਟਰ ਮੰਗਲ ਸਿੰਘ ਦੀ ਅਗਵਾਈ ਵਿੱਚ ਕ੍ਰਿਸਮਿਸ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਕ੍ਰਿਸਚਿਨ ਮੂਵਮੈਂਟ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਮੈਡਮ ਨਿਸ਼ਾ ਸੋਂਧੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਹੋਰਨਾਂ ਤੋਂ ਇਲਾਵਾ ਜਿੰਦੀ ਜ¦ੇਧਰ, ਮੈਡਮ ਸੁਰਜੀਤ ਕੌਰ ਭਿੰਡਰ, ਚਰਨਜੀਤ ਸੰਧੂ ਸਰਪੰਚ, ਸੱਕਾਂਵਾਲੀ, ਬੋਘਾ ਸਿੰਘ ਤੇ ਗੁਰਦੀਪ ਸਿੰਘ ਪੰਚ ਸੱਕਾਂਵਾਲੀ, ਗੁਰਦੀਪ ਕੌਰ ਤਾਮਕੋਟ, ਰਮੇਸ਼ ਗਿਰਧਰ ਬਲਾਕ ਪ੍ਰਧਾਨ ਕਾਂਗਰਸ, ਰਾਮ ਸਿੰਘ ਪੱਪੀ ਐਮ.ਸੀ, ਗੁਰਬਿੰਦਰ ਕੌਰ ਪਤੰਗਾ ਸਾਬਕਾ ਐਮ.ਸੀ., ਹੈਪੀ ਬੁੱਟਰ, ਗੁਰਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਸਨ। ਸਮਾਰੋਹ ਦੌਰਾਨ ਬੋਲਦਿਆਂ ਮੈਡਮ ਨਿਸ਼ਾ ਸੋਂਧੀ ਨੇ ਕਿਹਾ ਕਿ ਹਰ ਸਾਲ ਇਸੇ ਤਰ੍ਹਾਂ ਕ੍ਰਿਸਮਿਸ ਡੇ ਧੂਮਧਾਮ ਨਾਲ ਮਨਾਇਆ ਜਾਵੇਗੀ ਤੇ ਇਸ ਲਈ ਉਹ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਹਾਕਮ ਸੂਫ਼ੀ, ਜੱਸਾ ਧਾਲੀਵਾਲ, ਸੁਰਜੀਤ ਸਿੰਘ ਭੌਰ, ਅੰਗਰੇਜ਼ ਸਿੱਧੂ, ਬਲਕਰਨ ਕੌਲਧਾਰ, ਬਾਬਾ ਅੰਗਰੇਜ਼, ਬਿੰਦਰ ਧਾਲੀਵਾਲ ਲੱਕੜਵਾਲਾ ਆਦਿ ਨੇ ਮਸੀਹੀ ਭਜਨਾਂ ਨਾਲ ਆਇਆਂ ਸੰਗਤਾਂ ਨੂੰ ਨਿਹਾਲ ਕੀਤਾ। ਅੰਤ ਵਿੱਚ ਸੀਨੀਅਰ ਪਾਸਟਰ ਕਾਕਾ ਸਿੰਘ ਸੱਕਾਂਵਾਲੀ ਨੇ ਪਵਿੱਤਰ ਗ੍ਰੰਥ ਬਾਈਬਲ ’ਚੋਂ ਪ੍ਰਭੂ ਯਸ਼ੂ ਮਸੀਹੀ ਦੀ ਬਾਣੀ ਸੁਣਾ ਕੇ ਸੰਗਤਾਂ ਨੂੰ ਪ੍ਰਭੂ ਯਸ਼ੂ ਮਸੀਹ ਦੇ ਸੱਚੇ ਤੇ ਸੁੱਚੇ ਮਾਰਗ ਤੇ ਚਲਣ ਲਈ ਪ੍ਰੇਰਿਤ ਕੀਤਾ। ਸਮਾਰੋਹ ਦੇ ਅਖੀਰ ’ਚ ਅਹੁੱਦੇਦਾਰਾਂ ਵੱਲੋਂ ਮੁੱਖ ਮਹਿਮਾਨ ਮੈਡਮ ਨਿਸ਼ਾ ਸੋਂਧੀ, ਪਾਸਟਰ ਕਾਕਾ ਸਿੰਘ ਤੇ ਪਾਸਟਰ ਮੰਗਲ ਸਿੰਘ ਨੂੰ ਸਨਮਾਨ ਚਿੰਨ ਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>