ਤਾਏ ਬੱਕਰੀਆਂ ਵਾਲੇ ਨੂੰ ਸਦਮਾਂ

ਲੰਡਨ, (ਮਨਦੀਪ ਖ਼ੁਰਮੀ ਹਿੰਮਤਪੁਰਾ) – ‘ਤਾਇਆ ਬੱਕਰੀਆਂ ਵਾਲਾ’ ਦੇ ਕਾਲਮ ਨਾਲ ਨਾਮਣਾਂ ਖੱਟ ਚੁੱਕੇ ਜਰਮਨ ਵਾਸੀ ਸ਼ ਰਣਜੀਤ ਸਿੰਘ ਦੂਲੇ ਨੂੰ ਉਸ ਸਮੇਂ ਘੋਰ ਸਦਮਾਂ ਪੁੱਜਿਆ, ਜਦ ਉਸ ਦੇ ਸਾਲਾ ਸਾਹਿਬ, ਸ਼ ਬਲਿਹਾਰ ਸਿੰਘ ਬਾਸੀ 24 ਦਸੰਬਰ, ਸ਼ੁੱਕਰਵਾਰ ਦੀ ਰਾਤ ਨੂੰ ਗਿਆਰਾਂ ਵਜੇ ਅਚਾਨਕ ਸਦੀਵੀ ਵਿਛੋੜਾ ਦੇ ਗਏ। ਲੰਡਨ ਦੇ ਸ਼ਹਿਰ ਰੌਮਫ਼ੋਰਡ ਵਸਦੇ 48 ਸਾਲਾ ਬਲਿਹਾਰ ਸਿੰਘ ਬਾਸੀ ਪਿਛਲੇ ਕੁਝ ਅਰਸੇ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਸ਼ ਰਣਜੀਤ ਸਿੰਘ ਦੂਲੇ ਨਾਲ ਪੱਤਰਕਾਰ ਮਨਦੀਪ ਖ਼ੁਰਮੀ ਹਿੰਮਤਪੁਰਾ, ਸ੍ਰੀ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ. ਕੇ. ਦੇ ਆਗੂ ਡਾ. ਤਾਰਾ ਸਿੰਘ ਆਲਮ, ਵਿਸ਼ਵ-ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪ੍ਰਭਜੋਤ ਸਿੰਘ ਹਿੰਮਤਪੁਰਾ, ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਕਾਵਿੱਤਰੀ ਅਤੇ ਕਹਾਣੀਕਾਰਾ ਭਿੰਦਰ ਜਲਾਲਾਬਾਦੀ, ਹਰਪ੍ਰੀਤ ਹੈਪੀ ਸੰਗਰੂਰ, ਧਰਮਿੰਦਰ ਸਿੰਘ ਚੱਕ ਬਖਤੂ, ਪ੍ਰਗਟ ਸਿੰਘ ਜੋਧਪੁਰੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>