ਭਾਖੜਾ ਡੈਮ ਤੋਂ ਬਾਅਦ ਬਠਿੰਡਾ ਰਿਫੈਨਰੀ ਰਾਜ ਦੀ ਦੂਜੀ ਸਭ ਤੋਂ ਵਡੀ ਪ੍ਰਾਪਤੀ–ਮਜੀਠੀਆ

ਸ੍ਰ ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੂਥ ਅਕਾਲੀ ਦਲ ਜ਼ਿਲ੍ਹਾ ਪੱਧਰੀ ਯੂਥ ਅਕਾਲੀ ਦਲ ਦੇ ਵਰਕਰਾਂ ਦੀ ਰੈਲੀ ਦੌਰਾਨ

ਲੁਧਿਆਣਾ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਬਠਿੰਡਾ ਰਿਫੈਨਰੀ ਨੂੰ ਭਾਖੜਾ ਡੈਮ ਤੋਂ ਬਾਅਦ ਰਾਜ ਦੀ ਦੂਜੀ ਸਭ ਤੋਂ ਵਡੀ ਪ੍ਰਾਪਤੀ ਦੱਸਿਆ। ਅਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸਖ਼ਤ ਤੇਵਰ ਅਪਣਾਉਂਦਿਆਂ ਕਿਹਾ ਕਿ ਉਹ ਬਾਦਲ ਸਰਕਾਰ ਵਲੋਂ ਰਾਜ ਦੇ ਵਿਕਾਸ ਵਿਚ ਲਿਆਂਦੀ ਤੇਜੀ ਨੂੰ ਬਰੇਕਾਂ ਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਜਿਸ ਨੂੰ ਪੰਜਾਬ ਦੇ ਲੋਕ ਕਾਮਯਾਬ ਨਹੀ ਹੋਣ ਦੇਣਗੇ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕੈਪਟਨ ਦੀਆਂ ਗਿੱਦੜ ਭਬਕੀਆਂ ਦੀ ਪਰਵਾਹ ਕੀਤੇ ਬਿਨਾਂ ਰਾਜ ਦੇ ਲੋਕਾਂ ਨੂੰ ਹੋਰ ਸਹੂਲਤਾਂ ਅਤੇ ਲੋੜੀਂਦੀਆਂ ਸਬਸਿਡੀਆਂ ਦੇਣ ਲਈ ਯਤਨਸ਼ੀਲ ਰਹੇਗੀ।

ਸ: ਮਜੀਠੀਆ ਅੱਜ ਇੱਥੇ ਲੁਧਿਆਣਾ ਜ਼ਿਲ੍ਹਾ ਯੂਥ ਅਕਾਲੀ ਦਲ ਦੀ ਮੀਟਿੰਗ ਜੋ ਕਿ ਇੱਕ ਵਿਸ਼ਾਲ ਰੈਲੀ ਹੋ ਨਿੱਬੜੀ ਨੂੰ ਸੰਬੋਧਨ ਕਰ ਰਹੇ ਸਨ ਨੇ ਬਠਿੰਡਾ ਰਿਫੈਨਰੀ ਦੇ ਵਿਰੋਧ ਕਰਨ ਲਈ ਕੈਪਟਨ ਨੂੰ ਆੜੇ ਹੱਥੀਂ ਲੈਂਦਿਆਂ 19 ਹਜ਼ਾਰ ਕਰੋੜ ਦੀ ਉਹਨਾਂ ਕਿਹਾ ਕਿ ਇਸ ਨਾਲ ਨਵਾਂ ਸਨਅਤੀ ਇੰਨਕਲਾਬ ਆਵੇਗਾ। ਉਹਨਾਂ ਦੱਸਿਆ ਕਿ ਦੇਸ਼ ਵਿਚ 20 ਵੱਡੀਆਂ ਰਿਫੈਨਰੀਆਂ ਹਨ ਅਤੇ 5 ਨਵੀਂਆਂ ਲਗ ਰਹੀਆਂ ਰਿਫੈਨਰੀਆਂ ਵਿਚੋ ਇਹ ਇੱਕ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਵਿਚ 32 ਹਜ਼ਾਰ ਮੁਲਾਜ਼ਮ ਇਸ ਵਕਤ ਕੰਮ ਕਰ ਰਹੇ ਹਨ ਤੇ ਹੋਰ ਹਜਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਣ ਤੋਂ ਇਲਾਵਾ ਪੈਟਰੋਲੀਅਮ ਨਾਲ ਸੰਬੰਧਿਤ ਹੋਰ ਕਰੋੜਾਂ ਦੀਆਂ ਸਹਾਇਕ ਇੰਡਸਟਰੀਆਂ ਲੱਗਣੀਆਂ ਹਨ।

ਉਹਨਾਂ ਕਿਹਾ ਕਿ ਲੋਕ ਭੁੱਲੇ ਨਹੀਂ ਹਨ ਕਿ ਕੈਪਟਨ ਨੇ ਆਪਣੀ ਸਰਕਾਰ ਸਮੇਂ ਪੰਜਾਬ ਦੀ ਖੁਸ਼ਹਾਲੀ ਨੂੰ ਏਜੰਡਾ ਬਣਾਉਣ ਦੀ ਥਾਂ ਬਾਦਲ ਪਰਿਵਾਰ  ਤੇ ਅਕਾਲੀ ਆਗੂਆਂ ਵਿਰੁੱਧ ਘਟੀਆ ਰਾਜਨੀਤੀ ਕਰ ਕੇ ਹੀ ਸਮਾਂ ਅਜਾਈਂ ਗਵਾਉਣ ਤੋਂ ਇਲਾਵਾ ਮੈਗਾ ਸਕੈਮਾਂ ਨੂੰ ਹੀ ਅੰਜਾਮ ਦਿਤਾ। । ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀਆਂ ਨੀਤੀਆਂ ਕਾਰਨ ਕਈ ਨਾਮੀ ਕੰਪਨੀਆਂ ਰਾਜ ਵਿੱਚ ਪੂੰਜੀ ਨਿਵੇਸ਼ ਲਈ ਅੱਗੇ ਆ ਰਹੀਆਂ ਹਨ ਅਤੇ ਸਰਕਾਰ ਵਲੋਂ ਵੱਖ ਵੱਖ ਵਿਭਾਗਾਂ ’ਚ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਹਨਾਂ ਸਵਾਲ ਕੀਤਾ ਕਿ ਕੈਪਟਨ ਉਸ ਇੱਕ ਵਿਅਕਤੀ ਦਾ ਨਾਮ ਦਸੇ ਜਿਸ ਨੂੰ ਉਸਨੇ ਆਪਣੇ ਰਾਜ ਕਾਲ ਦੌਰਾਨ ਨੌਕਰੀ ਦਿੱਤੀ ਹੋਵੇ।

ਸ: ਮਜੀਠੀਆ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਸਰਕਾਰ ਦੀ ਗਲਤ ਨੀਤੀਆਂ ਕਰਕੇ ਦੇਸ਼ ਵਿੱਚ ਮਹਿੰਗਾਈ ਨੇ ਆਮ ਆਦਮੀ ਦਾ ਕਚੂੰਮਰ ਕੱਢ ਦਿੱਤਾ ਹੈ। ਅਤੇ ਮੈ ਹੈਰਾਨ ਹਾਂ ਕਿ 45 ਕਰੋੜ ਗਰੀਬ ਜਨਤਾ ਦੋ ਵੇਲੇ ਦੀ ਰੋਟੀ ਤੋਂ ਆਤੁਰ ਹੈ ਫਿਰ ਵੀ ਕੇਂਦਰ ਸਰਕਾਰ ਮਹਿੰਗਾਈ ਨੂੰ ਰੋਕਣ ਵਿਚ ਅਸਫਲ ਰਹੀ ਹੈ।।

ਉਹਨਾਂ ਕਿਹਾ ਕਿ ਰੋਜ਼ਾਨਾ ਦੀਆਂ ਆਮ ਜ਼ਰੂਰੀ ਵਰਤੋਂ ਦੀਆਂ ਵਸਤਾਂ ਅਜ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ ਜਦੋਂ ਕਿ ਅਕਾਲੀ ਦਲ ਦੀ ਭਾਈਵਾਲੀ ਐਨ ਡੀ ਏ ਸਰਕਾਰ ਸਮੇਂ ਜਰੂਰੀ ਵਰਤੋਂ ਵਾਲੀਆਂ ਵਸਤਾਂ ਦੀਆਂ ਕੀਮਤਾਂ ਨੂੰ ਹਰ ਹਾਲ ਵਿਚ ਸਥਿਰ ਰਖਿਆ ਗਿਆ ਸੀ। ਅਜ  ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਮੁਨਾਫ਼ੇਖ਼ੋਰਾਂ ਨਾਲ ਗਹਿਰੀ ਸਾਂਝ ਕਾਰਨ  20 ਰੁਪੈ ਕਿੱਲੋ ਵਾਲੀ ਖੰਡ  50 ਰੁਪੈ ਕਿੱਲੋ ਵਿਕਦੀ ਰਹੀ। ਤੇ ਹੁਣ 25 ਰੁਪੈ ਕਿਲੋਂ ਪਿਆਜ਼ 85 ਰੁਪੈ ਕਿੱਲੋ, ਟਮਾਟਰ 60 ਰੁਪੈ ਕਿੱਲੋ ਅਤੇ 60 ਰੁਪੈ ਕਿਲੋਂ ਵਿਕਣ ਵਾਲਾ ਲਸਣ 300 ਰੁਪੈ ਕਿੱਲੋ ਤੱਕ ਵਿਕ ਰਿਹਾ ਹੈ।

ਉਹਨਾਂ ਕੇਂਦਰ ਵਲੋਂ ਤੇਲ ਕੰਪਨੀਆਂ ਨੂੰ ਤੇਲ ਦੀਆਂ ਕੀਮਤਾਂ ਤੈਅ ਕਰਨ ਦੀ ਦਿੱਤੀ ਖ਼ੁਦਮੁਖ਼ਤਿਆਰੀ ਦੀ ਵੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਇਕ ਸਾਲ ਵਿਚ ਹੀ ਕੰਪਨੀਆਂ ਵਲੋਂ 6 ਵਾਰ ਤੇਲ ਕੀਮਤਾਂ ਵਧਾਈਆਂ ਜਾ ਚੁਕੀਆਂ ਹਨ । ਉਹਨਾਂ 6 ਮਹੀਨਿਆਂ ਦੇ ਵਿੱਚ ਵਿੱਚ ਪੈਟਰੋਲ ਦੀ ਕੀਮਤ ਵਿੱਚ 7. 60 ਰੁਪੈ ਪ੍ਰਤੀ ਲੀਟਰ ਵਾਧਾ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ।
ਸ: ਮਜਠੀਆ ਨੇ ਆਪਣੇ ਜੋਸ਼ੀਲੇ ਭਾਸ਼ਣ ਰਾਹੀਂ ਕੇਂਦਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ।

ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਭਾਰੀ ਪੰਡ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੇਂਦਰ ਦੀ ਰਾਜਾਂ ਨਾਲ ਵਿੱਤੀ ਵੰਡ ਪ੍ਰਣਾਲੀ ਦੋਸ਼ ਪੂਰਨ ਅਤੇ ਰਾਜਨੀਤਿਕ ਸਰੋਕਾਰਾਂ ਨਾਲ ਲਬਰੇਜ਼ ਦਸਿਆ । ਉਹਨਾਂ ਕੇਂਦਰ ਵਲੋਂ ਰਾਜਾਂ ਨੂੰ ਗਰਾਂਟਾਂ ਦੇਣ ਸਮੇਂ ਵੀ ਕਈ ਬੇਲੋੜੀਆਂ ਸ਼ਰਤਾਂ ਲਾਉਣ ਦਾ ਵੀ ਦੋਸ਼ ਲਾਇਆ।

ਉਹਨਾਂ ਕਿਹਾ ਕਿ ਸੰਵਿਧਾਨ ਦੇ ਮੁੱਖ ਆਸ਼ੇ ਅਨੁਸਾਰ ਦੇਸ਼ ਵਿੱਚ ਸੰਘੀ ਢਾਂਚੇ ਨੂੰ ਲਾਗੂ ਕੀਤੇ ਬਿਨਾਂ ਸੂਬਿਆਂ ਦਾ ਸਰਵਪੱਖੀ ਵਿਕਾਸ ਤੇ ਆਰਥਿਕ ਮਜ਼ਬੂਤੀ ਸੰਭਵ ਨਹੀਂ। ਉਹਨਾ ਕਿਹਾ ਕਿ ਕਾਂਗਰਸ ਸਰਕਾਰਾਂ ਵਲੋਂ ਸੰਵਿਧਾਨ ਵਿੱਚ ਵਾਰ ਵਾਰ ਤਰਮੀਮਾਂ ਕਰਦਿਆਂ ਆਮਦਨ ਦੇ ਕਈ ਵਿਸ਼ਾਲ ਸਰੋਤ ਆਪਣੇ ਕੋਲ ਜਬਤ ਕਰ ਲਏ ਗਏ ਅਤੇ ਰਾਜਾਂ ਨੂੰ ਕੇਂਦਰ ਦੇ ਮੁਤਾਹਿਤ ਬਣਾ ਕੇ ਰਖ ਦਿੱਤਾ ਗਿਆ।

ਪੰਜਾਬ ਵਿਚ ਪਿਛਲੀਆਂ ਕਾਂਗਰਸ ਸਰਕਾਰਾਂ ਦੀ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਕੈਪਟਨ ਨੇ ਆਪਣੀ ਸਰਕਾਰ ਸਮੇਂ ਇੱਕ ਯੂਨਿਟ ਵੀ ਬਿਜਲੀ ਪੈਦਾ ਨਹੀਂ ਕੀਤੀ ਜਦੋਂ ਕਿ ਮੌਜੂਦਾ ਬਾਦਲ ਸਰਕਾਰ ਵਲੋਂ ਰਾਜ ਨੂੰ ਬਿਜਲੀ ਸਰਪ੍ਰਸਤ ਬਣਾਉਣ ਲਈ 4 ਨਵੇਂ ਥਰਮਲ ਪਲਾਂਟ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨੀ ਬਾਰੇ ਤਾਂ ਕੈਪਟਨ ਨੂੰ ਬੋਲਣ ਦਾ ਕੋਈ ਨੈਤਿਕ ਹੱਕ ਹੀ ਨਹੀਂ ਰਹਿ ਜਾਂਦਾ ਕਿਉਂਕਿ ਉਸ ਦੇ ਸਮੇਂ ਹੀ ਕੇਂਦਰ ਸਰਕਾਰ ਨੇ ਕਿਸਾਨ ਕਰਜ਼ਾ ਮੁਆਫ਼ੀ ਯੋਜਨਾ ਦੌਰਾਨ ਪੰਜਾਬ ਦੇ ਕਿਸਾਨਾਂ ਨਾਲ ਘੋਰ ਧੱਕਾ ਕੀਤਾ, ਉਹਨਾਂ ਕਿਹਾ ਕਿ 72 ਹਜ਼ਾਰ ਕਰੋੜ ਦੀ ਕਰਜ਼ਾ ਮੁਆਫ਼ੀ ਯੋਜਨਾ ਵਿੱਚ ਪੰਜਾਬ ਨੂੰ  ਮਹਿਜ਼ ਇੱਕ ਫੀਸਦੀ ਮਿਲਣਾ ਕੈਪਟਨ ਦੀ ਨਾਲਾਇਕੀ ਦਾ ਸਿੱਟਾ ਸੀ।

ਸ: ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਵਿੱਚ ਨਿਘਾਰ ਤੇ ਗਿਰਾਵਟ ਦੀ ਕੋਈ ਹੱਦ ਨਹੀਂ ਰਹੀ। ਉਹਨਾਂ ਕਿਹਾ ਕਿ ਕਰੋੜਾਂ ਦੇ ਘੋਟਾਲੇ ਕਰਕੇ ਵੀ ਲੋਕ ਸ਼ਰੇਆਮ ਬੇ ਖੌਫ਼ ਫਿਰ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਵਿਚ ਹੋਏ ਘੋਟਾਲਿਆਂ ਦੀ ਜੇ ਪੀ ਸੀ ਤੋਂ ਜਾਂਚ ਨਾ ਕਰਵਾਉਣ ਤੋਂ ਇਹ ਗਲ ਸਪਸ਼ਟ ਹੋਗਈ ਹੈ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਭ੍ਰਿਸ਼ਟਾਚਾਰੀਆਂ ਨਾਲ ਕਰੜੇ ਹੱਥੀ ਨਜਿੱਠਣ ਦੇ ਕੀਤੇ ਜਾ ਰਹੇ ਐਲਾਨ ਮਹਿਜ਼ ਡਰਾਮੇ ਬਾਜੀ ਹਨ। ਉਹਨਾਂ ਕਿਹਾ ਕਿ 2 ਜੀ ਸਪੈਕਟਰਮ ਘੋਟਾਲਾ, ਆਦਰਸ਼ ਸੁਸਾਇਟੀ ਘੋਟਾਲਾ ਅਤੇ ਕਾਮਨ ਵੈਲਥ ਖੇਡਾਂ ਦੇ ਕਰੋੜਾਂ ਦੇ ਰਿਕਾਰਡ ਤੋੜ ਭ੍ਰਿਸ਼ਟਾਚਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਤੇ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਦੇਸ਼ ਸੁਰਖਿਅਤ ਨਹੀਂ ਰਿਹਾ, ਪੀ ਐਮ ਓ ਆਫ਼ਿਸ ਨੂੰ ਸਭ ਕੁੱਝ ਗਿਆਨ ਹੋਣ ਦੇ ਬਾਵਜੂਦ ਸਰਕਾਰ ਭ੍ਰਿਸ਼ਟਾਚਾਰੀਆਂ ਨਾਲ ਨਜਿੱਠਣ ਵਿੱਚ ਨਕਾਰਾ ਤੇ ਬੇਬਸ ਹੈ ਇਸ ਲਈ ਹੁਣ ਕਾਂਗਰਸ ਨੂੰ ਸਤਾ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ। ਉਹਨਾਂ ਕਿਹਾ ਕਿ ਉਕਤ ਘੋਟਾਲਿਆਂ ਦੀ ਰਕਮ ਨਾਲ ਕਰੋੜਾਂ ਗਰੀਬ ਲੋਕਾਂ ਨੂੰ ਕਈ ਸਾਲਾਂ ਤੱਕ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਗਰੀਬ ਕਿਸਾਨਾਂ ਨੂੰ ਖੁਦਕਸ਼ੀਆਂ ਤੋਂ ਬਚਾਇਆ ਜਾ ਸਕਦਾ ਹੈ।

ਸ: ਮਜੀਠੀਆ ਨੇ ਕਿਹਾ ਕਿ ਖੇਤੀਬਾੜੀ ਅਜ ਲਾਹੇਵੰਦ ਧੰਦਾ ਨਹੀਂ ਰਿਹਾ। ਬਾਦਲ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਤਿਆਂ ਜਾ ਰਹੀਆਂ ਸਬਸਿਡੀਆਂ ਦੀ ਵਕਾਲਤ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ 1965 ਤੋਂ 70 ਦੇ ਦੌਰਾਨ ਆਪਣੀ ਖੇਤੀਬਾੜੀ ਨੀਤੀ ਦੁਆਰਾ ਖੇਤੀ ਨੂੰ ਲਾਹੇਵੰਦ ਧੰਦਾ ਬਣਾਈ ਰੱਖਿਆ , ਪਰੰਤੂ ਪਿਛਲੇ ਕੁੱਝ ਸਾਲਾਂ ਤੋਂ ਫਸਲਾਂ ਦੀ ਘੱਟੋ ਘਟ ਕੀਮਤਾਂ ਕੇਂਦਰ ਨੇ ਇਸ ਤਰਾਂ  ਨਿਰਧਾਰਤ ਕੀਤੀਆਂ ਹਨ ਕਿ ਹੁਣ ਖੇਤੀ ਘਾਟੇ ਦਾ ਧੰਦਾ ਬਣ ਗਿਆ ਹੈ। ਜਿਸ ਨਾਲ ਕਿ ਪੰਜਾਬ ਦੇ ਕਿਸਾਨ ਨੂੰ ਸਭ ਤੋਂ ਵੱਧ ਘਾਟਾ ਸਹਿਣ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਲਗਾਤਾਰ ਘਾਟਾ ਸਹਿ ਕੇ ਵੀ ਦੇਸ਼ ਦੇ 40 ਤੋਂ 60 ਫੀਸਦੀ ਅੰਨ ਭੰਡਾਰ ਵਿੱਚ ਯੋਗਦਾਨ ਪਾਉਣ ਵਾਲਾ ਪੰਜਾਬ ਦਾ ਕਿਸਾਨ 35 ਹਜ਼ਾਰ ਕਰੋੜ ਦਾ ਕਰਜ਼ਾਈ ਹੋ ਕੇ ਖੁਦਕਸ਼ੀਆਂ ਕਰਨ ਲਈ ਮਜਬੂਰ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ।

ਸ: ਮਜੀਠੀਆ ਨੇ ਕਿਹਾ ਕਿ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਰਕਾਰ ਵਿੱਚ ਨੌਜਵਾਨਾਂ ਨੂੰ ਵੱਡੀ ਗਿਣਤੀ ਨੁਮਾਇੰਦਗੀ ਦੇ ਕੇ ਯੂਥ ਅਕਾਲੀ ਦਲ ਨੂੰ ਸਿਆਸੀ ਖੇਤਰ ਵਿੱਚ ਇਤਿਹਾਸਕ ਬੁ¦ਦੀਆਂ ’ਤੇ ਪਹੁੰਚਾ ਦਿੱਤਾ ਹੈ।
ਨੌਜਵਾਨਾਂ ਦੇ ਠਾਠਾਂ ਮਾਰਦੇ ਜੋਸ਼ ਵੇਖ ਕੇ ਉਤਸ਼ਾਹ ਨਾਲ ਭਰੇ ਸ: ਮਜੀਠੀਆ ਨੇ ਕਿਹਾ ਕਿ ਯੂਥ ਨੇ ਵਿਧਾਨ ਸਭਾ, ਲੋਕ ਸਭਾ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਮਿਊਂਸੀਪਲ ਕਾਰਪੋਰੇਸ਼ਨ ਅਤੇ ਕਮੇਟੀ ਚੋਣਾਂ ਦੌਰਾਨ ਪਾਰਟੀ ਦੀ ਜਿੱਤ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹਨਾਂ ਐਲਾਨ ਕੀਤਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਦਾ ਪੰਜਾਬ ਵਿੱਚੋਂ ਵੀ ਮੁਕੰਮਲ ਸਫਾਇਆ ਕਰਨ ਵਿੱਚ ਯੂਥ ਅਕਾਲੀ ਦਲ ਅਹਿਮ ਰੋਲ ਅਦਾ ਕਰੇਗਾ।

ਉਹਨਾਂ ਯੂਥ ਅਕਾਲੀ ਦਲ ਦੇ ਸਮਾਜਿਕ ਏਜੰਡੇ ਦੀ ਗਲ ਕਰਦਿਆਂ ਕਿਹਾ ਕਿ ਯੂਥ ਦਲ ਹੁਣ  ਸਮਾਜਕ ਬੁਰਾਈਆਂ ਵਿਰੁੱਧ ਯੋਜਨਾਬੱਧ ਤਰੀਕੇ ਨਾਲ ਯੁੱਧ ਛੇੜੇਗਾ । ਉਹਨਾਂ ਕਿਹਾ ਕਿ ਯੂਥ ਦਲ ਦਾਜ, ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ, ਖ਼ੂਨਦਾਨ ਤੇ ਮੈਡੀਕਲ ਕੈਪ ਲਾਉਣ, ਹਰ ਵਰਕਰ ਇੱਕ ਰੁੱਖ ਲਾਉਣ, 5 ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਲ ਵਿਸ਼ੇਸ਼ ਤਵੱਜੋ ਦੇਵੇਗਾ। ਇਸ ਮੌਕੇ ਯੂਥ ਅਕਾਲੀ ਦਲ ਦੇ ਨੌਜਵਾਨ ਵਰਕਰਾਂ ਨੂੰ ਪਿੰਡ ਪਿੰਡ ਅਤੇ ਵਾਰਡ ਪੱਧਰ ਤੇ ਆਪਣੀਆਂ ਇਕਾਈਆਂ ਕਾਇਮ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਅੱਜ ਮਜੀਠੀਆ ਦੀ ਆਮਦ ਮੌਕੇ ਆਤਿਸ਼ਬਾਜ਼ੀ ਤੋਂ ਇਲਾਵਾ ਸਵਾਗਤ ਲਈ ਸੜਕਾਂ ’ਤੇ ਪੰਜ ਕਿੱਲੋ ਮੀਟਰ ਤੱਕ ਗੱਡੀਆਂ ਦਾ ਕਾਫਲਾ ਢੋਲ ਧਮਕੇ ਨਾਲ ਸ਼ਾਮਿਲ ਸੀ।
ਅੱਜ ਦੀ ਇਤਿਹਾਸਕ ਰੈਲੀ ਦੌਰਾਨ ਜ਼ਿਲ੍ਹੇ ਭਰ ਤੋਂ ਆਏ ਹਜ਼ਾਰਾਂ ਯੂਥ ਅਕਾਲੀ ਦਲ ਦੇ ਵਰਕਰਾਂ ਦਾ ਉਤਸ਼ਾਹ ਤੇ ਜੋਸ਼ ਦੇਖਿਆਂ ਹੀ ਬਣਦਾ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>