ਬ੍ਰਿਗੇਡੀਅਰ ਕਰਮਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ

ਸ੍ਰੀ ਮੁਕਤਸਰ ਸਾਹਿਬ,  (ਸੁਨੀਲ ਬਾਂਸਲ) -: ਸ਼ਹਿਰ ਦੀ ਪ੍ਰਸਿੱਧ ਹਸਤੀ ਤੇ ਰਿਟਾਇਰਡ ਬ੍ਰਿਗੇਡੀਅਰ ਸ.ਕਰਮਪਾਲ ਸਿੰਘ ਸਿੱਧੂਦਾ ਅੱਜ ਸੰਖੇਪ ਜਿਹੀ ਬਿਮਾਰੀ ਮਗਰੋਂ ਅਚਾਨਕ ਦੇਹਾਂਤ ਹੋਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਇਥੋਂ ਦੇ ਜਲਾਲਾਬਾਦ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਡੀ.ਆਈ.ਜੀ.ਹਰਪ੍ਰੀਤ ਸਿੰਘ ਸਿੱਧੂਨੇ ਦਿੱਤੀ। ਇਸ ਮੌਕੇ ਸ੍ਰੀ ਮਹਿਲ ਸਿੰਘ ਭੁੱਲਰ ਰਿਟਾ.ਡੀ.ਜੀ.ਪੀ.ਪੰਜਾਬ, ਸ੍ਰੀ ਵਿਜੈ ਪ੍ਰਤਾਪ ਸਿੰਘ ਆਈ.ਪੀ.ਐਸ., ਸ੍ਰੀ ਸੁਨੇਹਦੀਪ ਸ਼ਰਮਾ ਐਸ.ਐਸ.ਐਸ.ਪੀ.ਮੋਗਾ, ਸ੍ਰੀ ਵਰੁਣ ਰੁਜ਼ਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਇੰਦਰਮੋਹਨ ਸਿੰਘ ਐਸ.ਐਸ.ਪੀ.ਸ੍ਰੀ ਮੁਕਤਸਰ ਸਾਹਿਬ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਭਾਈ ਪਿੰਦਰ ਸਿੰਘ, ਸ੍ਰੀ ਰਾਜਨ ਸੇਤੀਆ, ਸ੍ਰੀ ਕਰਨਬੀਰ ਸਿੰਘ ਬਰਾੜ ਸਰਾਏਨਾਗਾ, ਸ੍ਰੀ ਮਿੱਤ ਸਿੰਘ ਬਰਾੜ ਪ੍ਰਧਾਨ ਨਗਰ ਕੌਂਸਲ, ਸ੍ਰੀ ਅਨਿਲ ਸੇਤੀਆ, ਸ੍ਰੀ ਵਰਿੰਦਰ ਪੱਪੀ, ਸ੍ਰੀ ਚਰਨਜੀਤ ਸਿੰਘ, ਸ੍ਰੀ ਸ਼ਾਮ ਲਾਲ, ਸ੍ਰੀ ਸ਼ਾਮ ਲਾਲ ਗੋਇਲ, ਸ੍ਰੀ ਸੰਮੀ ਤੇਰੀਆ, ਸ੍ਰੀ ਨਿਰੰਜਣ ਸਿੰਘ ਰਖਰਾ, ਸ੍ਰੀ ਦੇਸਰਾਜ ਲੂਨਾ ਐਡਵੋਕੇਟ, ਸ੍ਰੀ ਮਾਸਟਰ ਰਿਖੀ ਰਾਮ, ਸ੍ਰੀ ਰੋਸ਼ਨ ਲਾਲ ਜੱਗਾ ਐਡਵੋਕੇਟ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੌਜੂਦ ਧਾਰਮਿਕ, ਰਾਜਨੀਤਿਕ ਤੇਮੋਹਤਬਰ ਵਿਅਕਤੀਆਂ ਨੇ ਸ.ਕਰਮਪਾਲ ਸਿੰਘ ਨੂੰ ਸ਼ਰਧਾਜਲੀ ਭੇਟ ਕੀਤੀ ਤੇਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ। ਸ.ਕਰਮਪਾਲ ਸਿੰਘ ਸਿੱਧੂਜੀ ਦੇ ਫੁੱਲ ਚੁਗਣ ਦੀ ਰਸਮ 30 ਜਨਵਰੀ ਅੱਜ ਸਵੇਰੇ ਸਵਾ 9 ਵਜੇ ਹੋਵੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>