ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਅਜ ਯੂਨੀਵਰਸਿਟੀ ਕੈਲੰਡਰ 2011 ਜਾਰੀ ਕਰਦਿਆਂ ਕਿਹਾ ਹੈ ਕਿ ਨਿਯਮਤ ਜਿੰਦਗੀ ਲਈ ਕੈਲੰਡਰ ਕੁੰਜੀ ਵਾਂਗ ਕੰਮ ਕਰਦਾ ਹੈ। ਉਹਨਾਂ ਆਖਿਆ ਕਿ ਨਵਾਂ ਸਾਲ 2011 ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ, ਵਿਗਿਆਨੀਆਂ, ਕਰਮਚਾਰੀਆਂ ਅਤੇ ਵਿਦਿਆਂਰਥੀਆਂ ਲਈ ਹੀ ਨਹੀ ਸਗੋਂ ਸਮੂਹ ਦੇਸ਼ਵਾਸੀਆਂ ਲਈ ਹਰ ਚਿਹਰੇ ਤੇ ਲਾਲੀ ਅਤੇ ਹਰ ਵਿਹੜੇ ਵਿਚ ਖੁਸ਼ਹਾਲੀ ਲੈ ਕੇ ਆਵੇ। ਇਸ ਮੌਕੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਰਾਜਿੰਦਰ ਸਿੰਘ ਸਿਧੂ ਅਤੇ ਡਾ. ਜਗਤਾਰ ਸਿੰਘ ਧੀਮਾਨ, ਅ¤ਪਰ ਨਿਰਦੇਸ਼ਕ ਸੰਚਾਰ ਵੀ ਹਾਜ਼ਰ ਸਨ। ਇਸ ਕੈਲੰਡਰ ਨੂੰ ਸ੍ਰੀ. ਕੁਲਵੰਤ ਸਿੰਘ ਬਸਰਾ ਨੇ ਡਿਜ਼ਾਇਨ ਕੀਤਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ – ਕੈਲੰਡਰ 2011 ਜਾਰੀ
This entry was posted in ਖੇਤੀਬਾੜੀ.