ਸਾਹਨੇਵਾਲ ਹਲਕੇ ’ਚ ਮਜੀਠੀਆ ਦੀ ਰੈਲੀ ਨੇ ਨੌਜਵਾਨਾਂ ਦੇ ਹੌਂਸਲੇ ਬੁਲੰਦ ਕੀਤੇ – ਗਿੱਲ ਗੌਂਸਗੜ੍ਹ

ਲੁਧਿਆਣਾ, (ਹਰਮਿੰਦਰ ਰਾਣਾ ) -: ਯੂਥ ਅਕਾਲੀ ਦਲ ਵਲੋਂ ਹਲਕੇ ਪੱਧਰ ਤੇ ਕੀਤੀਆਂ ਜਾ ਰਹੀਂ ਰੈਲੀਆ ਵਿਚ ਵਿਸ਼ਾਲ ਇਕੱਠ ਇਹ ਸਾਬਤ ਕਰਦਾ ਹੈ ਕਿ ਆਉਣ ਵਾਲਾ ਸਮਾਂ ਨੌਜਵਾਨਾ ਦੇ ਸੁਨਹਿਰੀ ਭਵਿੱਖ ਦਾ ਰਾਹ ਖੋਲ੍ਹ ਗਿਆ ਹੈ। ਇਹ ਵਿਚਾਰ ਅਕਾਲੀ ਜਥਾ ਲੁਧਿਆਣਾ ਦਿਹਾਤੀ ਦੇ ਜਨਰਲ ਸਕੱਤਰ ਤੇ ਪੰਜਾਬ ਕਬੱਡੀ ਐਸੋ. ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ. ਸੁਖਵਿੰਦਰ ਸਿੰਘ ਗੌਂਸਗੜ੍ਹ ਨੇ ਸਾਹਨੇਵਾਲ ਵਿਚ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ। ਸ. ਗੌਂਸਗੜ੍ਹ ਨੇ ਕਿਹਾ ਕਿ ਸਾਹਨੇਵਾਲ ਵਿਚ ਸ. ਸ਼ਰਨਜੀਤ ਸਿੰਘ ਢਿੱਲੋ ਚੇਅਰਮੈਨ ਪੰਜਾਬ ਐਗਰੋ ਦੀ ਅਗਵਾਈ ਵਿਚ ਕੀਤੀ ਰੈਲੀ ਵਿਚ ਸ. ਮੀਜੀਠੀਆ ਨੇ ਕਿਹਾ ਕਿ ਸਾਡੀ ਸਰਕਾਰ ਦੀਆ ਪ੍ਰਾਪਤੀਆਂ ਲੋਕਾਂ ਤੋਂ ਲੁਕੀਆ ਨਹੀਂ ਹਨ।
ਇਸ ਮੌਕੇ ਜਸਵੀਰ ਸਿੰਘ ਪ੍ਰਧਾਨ ਸਤਲੁੱਜ ਸਪਰੋਟਸ ਕਲੱਬ, ਸੁਰਿੰਦਰ ਸਿੰਘ ਛਿੰਨਾ ਜਨਰਲ ਸਕੱਤਰ, ਸ਼ਰਨਜੀਤ ਗਰਚਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਗਰੂਪ ਸਿੰਘ ਨੂਰਵਾਲਾ, ਅਮਰਜੀਤ ਸਿੰਘ ਕਾਲਾ ਸਰਪੰਚ, ਅਮ੍ਰਿਤ ਪਾਲ ਸਿੰਘ ਸਰਪੰਚ ਤਾਜਪੁਰ, ਤਾਜ ਪ੍ਰਮਿੰਦਰ ਸੋਨੂੰ ਬਲਾਕ ਸੰਮਤੀ ਮੈਂਬਰ, ਸਰਬਜੀਤ ਗਰੇਵਾਲ ਸੀੜ੍ਹਾ, ਗੁਰਦੀਪ ਸਰਪੰਚ ਮੱਤੇਵਾੜਾ, ਭਗੰਵਤ ਮਾਂਗਟ, ਗੁਰਦੀਪ ਗਿਲ  ਮੈਡੀਕਲ, ਜਸਵੰਤ ਬਿੱਟੂ ਮੈਂਬਰ ਮਿਲਕ ਪਲਾਟ, ਹਰਮਿੰਦਰ ਭੰਮ ਸਰਪੰਚ ਕੱਕਾ, ਮਨਿੰਦਰ ਸਾਹਬਾਣਾ, ਟਿੰਮੀ ਆਤਮ ਨਗਰ, ਰਾਜਾ ਆਲਮਗੀਰ, ਗਗਨਦੀਪ ਸਿੰਘ ਧੋਲਾ, ਜਗਰਾਜ ਭੱਟੀ, ਗੁਰਬਚਨ ਪੰਚ, ਦਲਬਾਰਾ ਸਿੰਘ ਟਰਾਂਟੋ, ਦਵਿੰਦਰ ਨਾਗਰਾ, ਗੁਰਦੀਪ ਬਿੱਲਾ, ਹਰਭਜਨ ਭੱਜੀ, ਗੂਰੀ ਮੰਗਲੀ, ਤੀਤਾ ਗਿੱਲ, ਲਾਲਾ ਗੌਂਸਗੜ੍ਹ, ਪਿਆਰਾ ਸਿੰਘ ਪੰਚ ਦੀ ਹਾਜਰੀ ਦੌਰਾਨ ਸ. ਗੌਂਸਗੜ੍ਹ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਨੂੰ ਬਰਕਰਾਰ ਰੱਖਣ ਲਈ ਸੂਬੇ ਦੇ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਤੋਂ ਨੌਜਵਾਨ ਅਕਾਲੀ ਦਲ ਦੀਆਂ ਨੀਤੀਆਂ ਨਾਲ ਪ੍ਰਭਾਵਿਤ ਹੋ ਕੇ ਯੂਥ ਅਕਾਲੀ ਦਲ ਨਾਲ ਜੁੜ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ  ਅਕਾਲੀ ਦਲ ਦਾ ਨੌਜਵਾਨ ਇੱਕ ਨਵਾਂ ਇਤਿਹਾਸ ਸਿਰਜੇਗਾ ਜਿਸ ਨਾਲ ਕਾਂਗਰਸ ਦੇ ਅਖਬਾਰੀ ਆਗੂ ਭਾਲਦੇ ਨਹੀਂ ਲਭਣਗੇ। ਉਨ੍ਹਾਂ ਨੇ ਕਿਹਾ ਕਿ ਵਧੀ ਹੋਈ ਮਹਿੰਗਾਈ  ਕਾਂਗਰਸ ਦੀ ਦੇਣ ਹੈ ਅਤੇ ਨੌਜਵਾਨ ਭਲੀ ਭਾਂਤ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਹੈ । ਇਸ ਲਈ ਨੌਜਵਾਨਾਂ ਦੇ ਸਿਰ  ਬਹੁਤ ਵੱਡੀ ਜ਼ਿੰਮੇਵਾਰੀ ਹੈ । ਨੌਜਵਾਨ ਸੂਬੇ ਦੀ ਬਿਹਤਰੀ ਅਤੇ ਵਿਕਾਸ ਲਈ ਆਮ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਅਕਾਲੀ ਭਾਜਪਾ  ਸਰਕਾਰ ਵੱਲੋਂ  ਕੀਤੇ ਗਏ ਵਿਕਾਸ ਅਤੇ ਦਿੱਤੀਆਂ ਗਈਆਂ ਸਬ ਸਿਡੀਆਂ ਸਬੰਧੀ ਜਾਗਰੂਕ ਕਰਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>