ਗੁਰਦੁਆਰਾ ਸਾਹਿਬ ਫਰੀਮੌਂਟ ਦੇ ਅਨਿਨ ਸੇਵਕ ਭਾਈ ਜੋਗਿੰਦਰ ਸਿੰਘ (ਨਾਮਧਾਰੀ) ਨੂੰ ਇਮੀਗ੍ਰੇਸ਼ਨ ਦੀ ਕਸਟਡੀ ਤੋਂ ਛੁਡਾਉਣ ਲਈ ਹੱਥ ਜੋੜ ਕੇ – ਅਪੀਲ

ਜਿਵੇਂ ਕਿ ਸਮੂੰਹ ਸੰਗਤਾਂ ਭਲੀ ਭਾਂਤ ਜਾਣੂ ਹਨ ਕਿ ਭਾਈ ਜੋਗਿੰਦਰ ਸਿੰਘ (ਨਾਮਧਾਰੀ) ਜੋ ਕਿ ਪਿਛਲੇ 8-9 ਸਾਲਾਂ ਤੋਂ ਗੁਰੂਘਰ ਦੇ ਵਿੱਚ ਅਣਥੱਕ ਸੇਵਾਦਾਰ ਸਨ ਅਤੇ ਕਾਰਪੈਂਟਰੀ ਦੇ ਸਾਰੇ ਕੰਮ ਉਹਨਾਂ ਨੇ ਬੜੀ ਬਾਖੂਭੀ ਨਿਭਾਏ ਹਰ ਇੱਕ ਕਮਿਊਨਿਟੀ ਦੇ ਮਸਲੇ ਉਤੇ ਉਹ ਪਹਿਲ ਦੇ ਆਧਾਰ ਉਤੇ ਸ਼ਾਮਿਲ ਹੁੰਦੇ ਸਨ ਅਤੇ ਬਹੁਤ ਮਿਲਾਪੜੇ ਸੁਭਾਅ ਦੇ ਮਾਲਕ ਸਨ। ਬੜੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਡਿਪੋਰਟ ਕਰਨ ਵਾਸਤੇ ਇਮੀਗ੍ਰੇਸ਼ਨ ਨੇ ਆਪਣੀ ਕਸਟੱਡੀ ਵਿੱਚ ਲੈ ਲਿਆ ਹੈ।ਇਸ ਖਬਰ ਅਤੇ ਇਸ਼ਤਿਹਾਰ ਰਾਹੀਂ ਆਮ ਸੰਗਤ ਕੋਲ ਪਹੁੰਚ ਕੀਤੀ ਜਾਂਦੀ ਹੈ ਜੇਕਰ ਇੱਕ ਅਣਥੱਕ ਅਤੇ ਨਿਸ਼ਕਾਮ ਸੇਵਾਦਾਰ ਦੀ ਮੱਦਦ ਕਰਨੀ ਲੋਚਦੇ ਹਨ ਤਾਂ ਹੇਠ ਲਿਖੇ ਪਤੇ ਉਤੇ ਸੰਪਰਕ ਕਰਕੇ ਯੋਗਦਾਨ ਪਾ ਸਕਦੇ ਹਨ ਤਾਂ ਜੋ ਭਾਈ ਜੋਗਿੰਦਰ ਸਿੰਘ (ਨਾਮਧਾਰੀ) ਜੀ ਦਾ ਕੇਸ ਕਿਸੇ ਚੰਗੇ ਵਕੀਲ ਕੋਲ ਲਾ ਕੇ ਉਹਨਾਂ ਦੀ ਡਿਪੋਰਟੇਸ਼ਨ ਰੁਕਵਾਈ ਜਾ ਸਕੇ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ
ਗੁਰਜੀਤ ਸਿੰਘ ਝਾਂਮਪੁਰ   510-657-8205
ਪੰਜਾਬੀ ਕਲਚਰ ਵਰਲਡਵਾਈਡ ਪ੍ਰੋਟੈਕਸ਼ਨ ਕੌਂਸਿਲ
(ਨਾਨ ਪ੍ਰਾਫਿਟ ਆਰਗੇਨਾਈਜੇਸ਼ਨ)

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>