ਤਿੰਨ ਸਾਲ ਦਾ ਬੱਚਾ ਮਰੀ ਹੋਈ ਮਾਂ ਕੋਲ ਕਈ ਦਿੱਨ ਇੱਕਲਾ ਬੈਠਾ ਰਿਹਾ

ਫਰਾਂਸ (ਸੰਧੂ) – ਇੱਕਤੀ ਦਸੰਬਰ ਦਿੱਨ ਸ਼ੁਕਰਵਾਰ ਨੂੰ ਜਦੋਂ ਪੂਰੀ ਦੁਨੀਆਂ ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਖੁਸ਼ੀਆਂ ਮਨ੍ਹਾ ਰਹੀ ਸੀ, ਉਸ ਦਿੱਨ ਇੱਕ ਤਿੰਨ ਸਾਲ ਦਾ ਬੱਚਾ ਆਪਣੀ ਮਰੀ ਹੋਈ ਮਾਂ ਕੋਲ ਇੱਕਲਾ ਬੈਠਾ ਸੀ। ਜਿਸ ਨੂੰ ਇਹ ਵੀ ਨਹੀ ਸੀ ਪਤਾ ਕਿ ਉਸ ਦੀ ਮਾਂ ਮਰ ਗਈ ਹੈ।ਉਸ ਦੇ ਭਾਣੇ ਸੁੱਤੀ ਹੋਈ ਹੈ।ਜਿਸ ਨੂੰ ਮਰੀ ਹੋਈ ਨੂੰ ਵੀ ਕਈ ਦਿੱਨ ਹੋ ਗਏ ਸਨ।ਜਦੋਂ ਉਸ 28 ਸਾਲਾਂ ਦੀ ਔਰਤ ਦੇ ਪਿਤਾ ਨੇ ਨਵੇ ਸਾਲ ਦੀ ਆਮਦ ਦੀ ਖੁਸੀ ਵਿੱਚ ਫੋਨ ਕੀਤਾ, ਤਾਂ ਅੱਗੋਂ ਤਿੰਨ ਸਾਲਾਂ ਦਾ ਬੱਚਾ ਬੋਲਿਆ ਕਿ ਮੇਰੀ ਮਾਂ ਤਾਂ ਸੁੱਤੀ ਹੋਈ ਹੈ।ਲੜਕੀ ਦੇ ਪਿਤਾ ਨੂੰ ਕੁਝ ਗੜਬੜ੍ਹ ਜਾਪਣ ਤੇ ਜਦੋਂ ਉਸ ਦੇ ਘਰ ਜਾਕੇ ਵੇਖਿਆ ਤਾਂ ਉਹ ਮਰ ਚੁੱਕੀ ਸੀ।ਘਰ ਵਿੱਚ ਇੱਕਲਾ ਹੀ ਬੱਚਾ ਆਪਣੀ ਮਰੀ ਹੋਈ ਮਾਂ ਕੋਲ ਬੈਠਾ ਸੀ ਜਿਸ ਨੂੰ ਇਸ ਘਟਨਾ ਵਾਰੇ ਕੁਝ ਵੀ ਨਹੀ ਸੀ ਪਤਾ। ਬਾਅਦ ਵਿੱਚ ਫਸਟ ਏਡ ਵਾਲਿਆਂ ਨੇ ਆ ਕੇ ਮ੍ਰਿਤਕ ਸਰੀਰ ਨੂੰ ਹਸਪਤਾਲ ਪਹੁੰਚਾਇਆ। ਜਿਸ ਦੀ ਪੁਲੀਸ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>