ਮੌਤ ਇਸ ਤਰ੍ਹਾਂ ਵੀ ਆ ਜਾਦੀ ਆ

ਪੈਰਿਸ (ਸੰਧੂ) – ਪਿਛਲੇ ਹਫਤੇ ਪੈਰਿਸ ਦੀ ਅੰਡਰਗਰਾਉਡ ਮੈਟਰੋ ਦੇ ਸ਼ਟੇਸ਼ਨ ਦੀਆਂ ਪੌੜੀਆਂ ਵਿੱਚ ਧੱਕਾ ਮਾਰਕੇ ਸੁੱਟੀ ਔਰਤ ਦੀ ਹੋਈ ਮੌਤ ਦੇ ਸਦੰਰਭ ਵਿੱਚ ਇੱਕ ਰੋਮਾਨੀਆਂ ਮੂਲ ਦੇ 14 ਸਾਲਾਂ ਦੇ ਲੜਕੇ ਨੂੰ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਹੈ।ਇਹ ਘਟਨਾ ਇਸ ਤਰ੍ਹਾਂ ਵਾਪਰੀ ਕਿ ਜਦੋਂ ਇੱਕ ਚੋਰ ਮੈਟਰੋ ਦੇ ਸ਼ਟੇਸ਼ਨ ਤੇ ਖੜੀ ਇੱਕ ਔਰਤ ਦਾ ਮੋਬਾਈਲ ਖੋਹ ਕਿ ਪੌੜੀਆ ਰਾਹੀ ਬਾਹਰ ਨੂੰ ਦੌੜ ਰਿਹਾ ਸੀ, ਤਾਂ ਉਸ ਵਕਤ ਇੱਕ 40 ਸਾਲਾਂ ਦੀ ਏਸ਼ੀਅਨ ਮੂਲ ਦੀ ਔਰਤ ਮੈਟਰੋ ਚੜ੍ਹਨ ਲਈ ਹੇਠਾਂ ਉਤਰ ਰਹੀ ਸੀ।ਉਹ ਚੋਰ ਭਜਦੇ ਵਕਤ ਉਸ ਔਰਤ ਵਿੱਚ ਜੋਰ ਦੀ ਵੱਜਿਆ ਤੇ ਉਹ ਔਰਤ ਸਿਰ ਪਰਨੇ ਪੱਥਰ ਦੀਆਂ ਪੌੜੀਆਂ ਵਿੱਚ ਜਾ ਡਿੱਗ ਪਈ।ਡਿੱਗਦੇ ਵਕਤ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਨਾਲ ਬੇਹੋਸ਼ ਹੋ ਗਈ।ਜਿਸ ਦੀ ਬਾਅਦ ਵਿੱਚ ਹਸਪਤਾਲ ਜਾ ਕੇ ਮੌਤ ਹੋ ਗਈ ਸੀ।ਇਥੇ ਇਹ ਵੀ ਯਿਕਰ ਯੋਗ ਹੈ ਕਿ ਪੈਰਿਸ ਵਿੱਚ ਰੋਮਾਨੀਆਂ ਮੂਲ ਦੇ ਨਬਾਲਗ ਲੜਕੀਆਂ ਲੜਕੇ ਚੋਰੀ ਕਰਦੇ ਕਿਸੇ ਨਾ ਕਿਸੇ ਮੋੜ ਤੇ ਮਿਲ ਹੀ ਜਾਦੇ ਨੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>