ਵਤਨ

ਫੁੱਲਾਂ ਦੀ ਸੋਹਣੀ ਮਹਿਕ ਨੂੰ ,
ਚਿੜੀਆਂ ਦੀ ਪੈਂਦੀ ਚਹਿਕ ਨੂੰ ,
ਬੋਹੜਾਂ ਦੀਆਂ ਛਾਵਾਂ ਨੂੰ ,
ਠੰਡੀਆਂ ਸ਼ੀਤ ਹਵਾਵਾਂ ਨੂੰ ,
ਵਿੱਚ ਸੱਥ ਦੇ ਬੈਠੇ ਬਾਬੇ ਨੂੰ ,
ਬਣੇ ਸੜਕ ਕਿਨਾਰੇ ਢਾਬੇ ਨੂੰ ,
ਉਸ ਸ਼ਰਬਤ ਵਰਗੇ ਪਾਣੀ ਨੂੰ ,
ਬਚਪਨ ਦੇ ਵਿਛੜੇ ਹਾਣੀ ਨੂੰ ,
ਰਿੜ੍ਹਕੇ ਮੱਖਣ ਜੋ ਮਧਾਣੀ ਨੂੰ ,
ਕੋਇਲ ਦੀ ਮਿੱਠੜੀ ਬੋਲੀ ਨੂੰ ,
ਘਿਉ ਸ਼ੱਕਰ ਭਰੀ ਕੌਲੀ ਨੂੰ,
ਲੱਸੀ ਦੇ ਭਰੇ ਗਲਾਸਾਂ ਨੂੰ ,
ਚਰਖੇ ਤੇ ਪੈਂਦੀ ਤੰਦ ਨੂੰ ,
ਕੋਠੇ ਤੇ ਚੜ੍ਹਦੇ ਚੰਦ ਨੂੰ ,
ਸੂਰਜ ਦੀ ਪਹਿਲੀ ਕਿਰਨ ਨੂੰ ,
ਦਿਲ ਅੱਜ ਵੀ ਹੋਕੇ ਭਰਦਾ ਏ ,
ਕਦ ਮੁੜ ਜਾਂ ਆਪਣੇ ਵਤਨ ਨੂੰ ,
“ਪਰਮ” ਪ੍ਰਦੇਸੀ ਨਿੱਤ ਹੀ ਹੋਕੇ ਭਰਦਾ ਏ ,
ਨਿੱਤ ਹੀ ਹੋਕੇ ਭਰਦਾ ਏ …… !!!!

ਪਰਮਵੀਰ ਸਿੰਘ (ਆਸਟ੍ਰੇਲੀਆ)

About ਪਰਮਵੀਰ ਸਿੰਘ (ਆਸਟ੍ਰੇਲੀਆ)

From, Melbourne, Australia
This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>