ਕ੍ਰਿਕਟ: ਕਲਾਰਕ ਨੇ ਛੱਡੀ ਕਪਤਾਨੀ

ਮੇਲਬਾਰਨ- ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਮਾਈਕਲ ਕਲਾਰਕ ਨੇ ਟਵੰਟੀ-20 ਕ੍ਰਿਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਸਿਡਨੀ ਵਿਚ ਇੰਗਲੈਂਡ ਹੱਥੋਂ ਹੋਈ ਹਾਰ ਤੋਂ ਬਾਅਦ ਕਲਾਰਕ ਨੇ ਇਹ ਐਲਾਨ ਕੀਤਾ। ਕਲਾਰਕ ਟਵੰਟੀ-20 ਤੋਂ ਵਧੇਰੇ ਟੈਸਟ ਅਤੇ ਵਨ ਡੇਅ ਵਿਚ ਆਪਣੀ ਫਾਰਮ ਸੁਧਾਰਨ ਦੇ ਇਛੁੱਕ ਹਨ।
ਕਲਾਰਕ ਨੇ ਆਸਟ੍ਰੇਲੀਆ ਦੀ ਟਵੰਟੀ-20 ਟੀਮ ਦੇ 18 ਮੈਚਾਂ ਦੀ ਅਗਵਾਈ ਕੀਤੀ, ਜਿਸ ਵਿਚ ਉਸਨੇ 12 ਵਿਚ ਟੀਮ ਨੂੰ ਜਿੱਤ ਦਿਵਾਈ। ਜਿ਼ਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਲਾਰਕ ਦੀ ਟਵੰਟੀ-20 ਫਾਰਮ ਠੀਕ ਨਹੀਂ ਚਲ ਰਹੀ। ਇਸ ਲਈ ਉਹ ਆਪਣੇ ਆਪ ਨੂੰ ਇਕ ਰੋਜ਼ਾ ਅਤੇ ਟੈਸਟ ਮੈਚਾਂ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਹ। ਕਲਾਰਕ ਨੇ 32 ਟਵੰਟੀ-20 ਮੈਚ ਖੇਡੇ ਹਨ ਅਤੇ ਉਸਦਾ ਸਟ੍ਰਾਈਕ ਰੇਟ 103 ਰਿਹਾ ਹੈ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>