ਪੰਜਾਬ ਤਰੱਕੀ ਦੀ ਪੌੜੀ ਨਹੀਂ ਚੜ੍ਹ ਸਕਦਾ-ਮਨਪ੍ਰੀਤ

ਮੋਗਾ-ਪੰਜਾਬ ਜਿਸ ਰਾਹੇ ਚਲ ਰਿਹਾ ਹੈ ਉਥੋਂ  ਉਹ ਖੁਸ਼ਹਾਲੀ ਅਤੇ ਤਰੱਕੀ ਦੀ ਅਗਲੀ ਪੌੜੀ ‘ਤੇ ਪੈਰ ਨਹੀਂ ਰੱਖ ਸਕਦਾ। ਇਹ ਸ਼ਬਦ ਸਾਬਕਾ ਖਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਵਾਘਾ ਪੁਰਾਣਾ ਵਿਖੇ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਹੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁਕਾਬਲੇ ਗੁਜਰਾਤ, ਹਰਿਆਣੇ ਆਦਿ ਸੂਬਿਆਂ ਦੇ ਲੋਕ ਵਧੇਰੇ ਜਾਗਰੂਕ ਹੋਏ ਹਨ।
ਪੰਜਾਬ ਨੂੰ ਤਰੱਕੀ ਦੀਆਂ ਰਾਹਾਂ ‘ਤੇ ਲਿਆਉਣ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬਵਾਸੀ ਅਕਾਲੀ ਦਲ ਤੇ ਕਾਂਗਰਸ ਦਾ ਆਉਣ ਵਾਲੇ ਸਮੇਂ ਵਿਚ ਸਾਫ਼ ਕਰ ਦੇਣ। ਉਹ ਜਨਤਾ ਨਾਲ ਕਿਸੇ ਪ੍ਰਕਾਰ ਦੀ ਬਦਸਲੂਕੀ ਨਹੀਂ ਹੋਣ ਦੇਣਗੇ। ਬਾਦਲ ਸਰਕਾਰ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>