ਕੈਪਟਨ ਸਾਹਿਬ ਗਾਹੇ-ਬਗਾਹੇ ਕਿਉਂ ਗਾਇਬ ਹੋ ਜਾਂਦੇ ਹਨ ? – ਮਾਨ

ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬੀਬੀ ਸੋਨੀਆ ਗਾਂਧੀ ਦੁਆਰਾ ਪੰਜਾਬੀਆਂ ‘ਤੇ ਠੋਸੇ ਗਏ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਗਾਹੇ ਬਗਾਹੇ ਕਿੱਥੇ ਗਾਇਬ ਹੋ ਜਾਂਦੇ ਹਨ? ਉਹ ਕਦੇ ਡੁੱਬਈ ਚਲੇ ਜਾਂਦੇ ਹਨ, ਜਿੱਥੋ ਕਈ ਮਹੀਨਿਆਂ ਬਾਅਦ ਪੰਜਾਬ ਪਰਤਦੇ ਹਨ, ਕਦੇ ਹਿਮਾਚਲ ਪ੍ਰਦੇਸ਼ ਵਿੱਚ ਗੁੰਮਨਾਮ ਹੋ ਕੇ ਸਮਾਂ ਬਤੀਤ ਕਰਦੇ ਹਨ ਅਤੇ ਕਦੇ ਕਿਤੇ ਹੋਰ ਚਲੇ ਜਾਂਦੇ ਹਨ। ਸਾਡੀ ਪਾਰਟੀ ਦੇ ਸੂਤਰਾਂ ਨੂੰ ਪਤਾ ਲੱਗਿਆ ਹੈ ਕਿ ਅੱਜ ਕੱਲ੍ਹ ਉਹ ਥਾਈਲੈਂਡ, ਬੈਂਕੌਕ ਵਿੱਚ ਟਾਈਮ ਪਾਸ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਲੰਮੇ ਵਖਤ ਦੀ ਚੁੱਭੀ ਲਗਾ ਲੈਂਦੇ ਹਨ ਅਤੇ ਫਿਰ ਪੰਜਾਬ ਆ ਕੇ ਵੱਡੇ ਵੱਡੇ ਬਿਆਨ ਦਿੰਦੇ ਹਨ ਕਿ ਕਾਂਗਰਸੀ ਵਰਕਰਾਂ ‘ਤੇ ਬਹੁਤ ਜ਼ੁਲਮ ਹੋਏ ਹਨ। ਜਿਨ੍ਹਾ ਦੇ ਹਕੂਮਤ ਵਿੱਚ ਆਉਂਦਿਆ ਬਦਲੇ ਲਵਾਂਗੇ। ਉਹ ਕਦੇ ਮੌਕੇ ‘ਤੇ ਜਾ ਕੇ ਨਾ ਤਾਂ ਇਨ੍ਹਾ ਜੁਲਮਾਂ ਦੀ ਤਫਤੀਸ ਕਰਦੇ ਹਨ, ਨਾ ਹੀ ਮਲ੍ਹਮ ਪੱਟੀ ਲਗਾਉਂਦੇ ਹਨ ਕਿਉਂਕਿ ਉਨ੍ਹਾ ਦੀ ਗੈਰ ਹਾਜ਼ਰੀ ਪੰਜਾਬ ਵਿੱਚੋ ਇੰਨੀ ਜਿ਼ਆਦਾ ਹੁੰਦੀ ਹੈ ਕਿ ਪਾਰਟੀ ਦਾ ਕੰਮ ਕਰਨ ਦੀ ਉਨ੍ਹਾ ਨੂੰ ਫੁਰਸਤ ਹੀਂ ਨਹੀਂ ਮਿਲਦੀ। ਕਾਂਗਰਸ ਪਾਰਟੀ ਦੇ ਪੰਜਾਬ ਦੇ ਅਹੁਦੇਦਾਰ ਵੀ ਇੰਨੇ ਬੁਜ਼ਦਿਲ ਅਤੇ ਕਾਇਰ ਹੋ ਗਏ ਹਨ, ਕਿ ਉਹ ਵੀ ਇਨ੍ਹਾ ਦੀ ਲੰਮੀ ਗੈਰ ਹਾਜ਼ਰੀ ਦੀ ਖਬਰ ਦੇਣ ਤੋਂ ਵੀ ਬਹੁਤ ਡਰਦੇ ਹਨ।

ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦੀ ਹੈ ਕਿ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਜਾਂ ਬੀਬੀ ਰਜਿੰਦਰ ਕੌਰ ਭੱਠਲ, ਸ: ਪ੍ਰਤਾਪ ਸਿੰਘ ਬਾਜਵਾ, ਸ: ਜਗਮੀਤ ਸਿੰਘ ਬਰਾੜ ਜਾਂ ਬੀਬੀ ਸੋਨੀਆ ਗਾਂਧੀ ਸਾਨੂੰ ਦੱਸਣ ਕਿ ਉਹ ਬੈਂਕੌਕ ਅੱਜ ਕੱਲ੍ਹ ਕੀ ਕਰ ਰਹੇ ਹਨ ਜਾਂ ਸਾਡੀ ਪਾਰਟੀ ਨੂੰ ਖੁਦ ਪੋਲ ਖੋਲ੍ਹ ਕੇ ਦੱਸਣਾ ਪਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>