ਰਾਚੈਸਟਰ ਸਿੱਖ ਸੰਗਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ, ਇੱਕ ਕਸਟਮ ਫਰੇਮਿੰਗ ਸਟੋਰ ਵਿਚ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ

ਰਾਚੈਸਟਰ, (ਨਿਊ ਯਾਰਕ):-ਗੁਰਦੁਆਰਾ ਆਫ਼ ਰਾਚੈਸਟਰ ਦੇ ਟਰਸਟੀਆਂ ਵਲੋਂ ਗ਼ੈਰ ਗੁਰਮਤ ਫੈਸਲੇ, ਗੁਰਸਿੱਖ ਪਰਿਵਾਰਾਂ ਨੂੰ ਅਦਾਲਤੀ ਹੁਕਮਾਂ ਰਾਹੀਂ ਬੇਦਖ਼ਲ ਕਰਨਾ, ਗੁਰੂਘਰ ਨੂੰ ਚੁੱਪ ਕੀਤਿਆਂ ਆਪਣੀ ਨਿਜੀ ਜਾਇਦਾਦ ਵਿਚ ਤਬਦੀਲ ਕਰਨਾ ਅਤੇ ਕਿਰਪਾਨ ਉਤੇ ਪਾਬੰਦੀ ਲਗਾਉਣ ਕਾਰਨ ਰਾਚੈਸਟਰ ਦੀ ਸਮੁੱਚੀ ਸਿੱਖ ਸੰਗਤ ਨੇ ਗੁਰਦੁਆਰੇ ਵਿਚ ਕਾਫ਼ੀ ਸਮੇਂ ਤੋਂ ਜਾਣਾ ਬੰਦ ਕੀਤਾ ਹੋਇਆ ਹੈ । ਸਮੁਚੀ ਸਿੱਖ ਸੰਗਤ ਨੇ ਰਲਵਾਂ ਉਦਮ ਕਰਕੇ 9 ਜਨਵਰੀ ਐਤਵਾਰ ਨੂੰ “ਵਿਨ ਜੈਫ਼ ਪਲਾਜ਼ੇ” ਵਿਚ ਪ੍ਰਬਜੀਤ ਸਿੰਘ ਦੇ ਫਰੇਮਿੰਗ ਸਟੋਰ ਵਿੱਚ ਸਰਬੰਸ ਦਾਨੀ ਦਸਮੇਸ਼ ਪਿਤਾ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 345ਵਾਂ ਪਵਿਤ੍ਰ ਅਵਤਾਰ ਪੁਰਬ ਮਨਾਇਆ ।
ਭਾਈ ਦਵਿੰਦਰ ਪਰਤਾਪ ਸਿੰਘ, ਉਨ੍ਹਾਂ ਦੇ ਭਰਾਵਾਂ ਅਤੇ ਪਿਤਾ ਭਾਈ ਪਰਤਾਪ ਸਿੰਘ ਜੀ ਦੇ ਨਾਮੀ ਜਥੇ ਨੇ ਆਪਣੇ ਭਰਪੂਰ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਉਚੇਚੇ ਤੌਰ ਉਤੇ ਇਸ ਵਿਸ਼ੇਸ਼ ਦਿਵਸ ਉਤੇ ਬੜਾ ਰਸਭਿੰਨਾ ਕੀਰਤਨ ਕਰਕੇ ਆਪਣੀ ਹਾਜ਼ਰੀ ਲਵਾਈ ਅਤੇ ਗੁਰੂ ਦੀ ਗੋਦ ਵਿਚ ਜੁੜ ਬੈਠੀਆਂ ਸੰਗਤਾਂ ਨੂੰ ਨਿਹਾਲ ਕੀਤਾ । ਉਨ੍ਹਾਂ ਨੇ ਆਪਣੇ ਕੀਰਤਨ ਦੌਰਾਨ ਨੌਜੁਆਨ ਅਤੇ ਛੋਟੀ ਉਮਰ ਦੇ ਬਚਿਆਂ ਲਈ ਖਾਸ ਤੌਰ ਉਤੇ ਅੰਗ੍ਰੇਜ਼ੀ ਵਿਚ ਸ਼ਲਾਘਾ ਯੋਗ ਕਥਾ ਵੀ ਕੀਤੀ, ਤਾਂ ਜੋ ਨਵੀਂ ਪੀੜ੍ਹੀ ਗੁਰਬਾਣੀ ਤੋਂ ਪੂਰਾ ਪੂਰਾ ਲਾਭ ਉਠਾ ਸਕੇ ।
ਦੀਵਾਨ ਦੀ ਸਮਾਪਤੀ ਪਿਛੋਂ ਸ: ਸਤਧਰਮ ਸਿੰਘ ਖ਼ਾਲਸਾ, ਅਮਰੀਕਨ ਸਿੱਖ ਜੋ ਕਿ ਪਿਛਲੇ 40 ਸਾਲਾਂ ਤੋਂ ਅੰਮ੍ਰਿਤ ਛੱਕ ਕੇ ਸਿੰਘ ਸਜੇ ਹੋਏ ਹਨ, ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਆਦਰਸ਼ਵਾਦੀ ਜੀਵਨ ਉਤੇ ਝਾਤ ਪਵਾਈ । ਉਨ੍ਹਾਂ ਨੇ ਇਹ ਵੀ ਦਸਿਆ ਕਿ ਉਹ ਗੁਰੂ ਦੀ ਬਾਣੀ ਅਤੇ ਬਾਣੇ ਵਿਚ ਰਹਿ ਕੇ ਆਪਣੇ ਆਪ ਨੂੰ ਇਕ ਸੁਭਾਗਾ ਇਨਸਾਨ ਸਮਝਦੇ ਹਨ ।
ਇਥੇ ਇਹ ਦਸਣਾ ਜ਼ਰੂਰੀ ਹੈ ਕਿ ਗੁਰਦੁਆਰਾ ਆਫ਼ ਰਾਚੈਸਟਰ ਦਾ ਕੇਸ ਹਾਲੇ ਤਕ ਅਦਾਲਤ ਵਿਚ ਹੈ ਅਤੇ ਇਸਦਾ ਕੋਈ ਫ਼ੈਸਲਾ ਨਹੀਂ ਹੋਇਆ । ਸੰਗਤ ਦਾ ਇਹ ਅਟੁੱਟ ਫ਼ੈਸਲਾ ਹੈ ਕਿ ਜਿੰਨੀ ਦੇਰ ਤਕ ਮਸੰਦਾਂ ਕੋਲੋਂ ਗੁਰੂਘਰ ਨੂੰ ਆਜ਼ਾਦ ਨਹੀਂ ਕਰਵਾ ਲਿਆ ਜਾਂਦਾ, ਓਨੀ ਦੇਰ ਤਕ ਗੁਰਦਵਾਰੇ ਤੋਂ ਬਾਹਰ ਇਸੇ ਤਰਾਂ ਦਿਵਾਨ ਸਜਦੇ ਰਹਿਣਗੇ, ਅਤੇ ਇਸ ਜਬਰ ਜੁਲਮ ਖਿਲਾਫ ਡਟ ਕੇ ਪਹਿਰਾ ਦਿਤਾ ਜਾਵੇਗਾ । ਅਫਸੋਸ ਹੈ ਕੇ ਅਕਾਲ ਤੱਖਤ ਵਲੋਂ ਇਸ ਕੌਮੀ ਮਸਲੇ ਬਾਰੇ ਅਜੇ ਤੱਕ ਵੀ ਚੁਪ ਵਟੀ ਹੋਈ ਹੈ !

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>