ਬੌਬੀ ਨੂੰ “ਯਮਲਾ ਪਗਲਾ ਦੀਵਾਨਾ” ਤੋਂ ਕਾਫ਼ੀ ਆਸਾਂ


ਇਸ ਵੇਲੇ ਬਾਲੀਵੁੱਡ ਫਿਲਮਾਂ ਦੇ ਪਰਦੇ ‘ਤੇ ਘੱਟ ਦਿਸਣ ਵਾਲੇ ਬੌਬੀ ਦਿਓਲ ਨੂੰ ਆਪਣੀ ਆਉਂਦੀ ਫਿਲਮ “ਯਮਲਾ ਪਗਲਾ ਦੀਵਾਨਾ” ਤੋਂ ਕਾਫ਼ੀ ਆਸਾਂ ਹਨ। ਬੌਬੀ ਦਿਓਲ ਨੇ ਆਸ ਪ੍ਰਗਟਾਈ ਕਿ ਇਸ ਫਿਲਮ ਦੇ 14 ਜਨਵਰੀ ਨੂੰ ਰਲੀਜ਼ ਹੋਣ ਤੋਂ ਬਾਅਦ ਭਰਪੂਰ ਕਾਮਯਾਬੀ ਮਿਲੇਗੀ ਅਤੇ ਉਨ੍ਹਾਂ ਦੇ ਫਿਲਮੀ ਜੀਵਨ ਵਿਚ ਪਿਆ ਸੋਕਾ ਵੀ ਇਸਦੇ ਨਾਲ ਹੀ ਖ਼ਤਮ ਹੋ ਜਾਵੇਗਾ।
ਇਸ ਫਿਲਮ ਵਿਚ ਬੌਬੀ ਦਿਓਲ ਦੇ ਪਿਤਾ ਧਰਮਿੰਦਰ ਅਤੇ ਸੰਨੀ ਦਿਓਲ ਵੀ ਦਿਖਾਈ ਦੇਣਗੇ। ਇਹ ਇਕ ਕਾਮੇਡੀ ਫਿਲਮ ਹੈ ਜਿਸਦਾ ਨਾਮ ਧਰਮਿੰਦਰ ਦੀ ਇਕ ਫਿਲਮ “ਪ੍ਰਤਿਗਿਆ” ਦੇ ਗਾਣੇ ਮੈਂ ਜਟ ਯਮਲਾ ਪਗਲਾ ਦੀਵਾਨ ਤੋਂ ਲਿਆ ਗਿਆ ਹੈ। ਇਸਤੋਂ ਪਹਿਲਾਂ ਵੀ ਧਰਮਿੰਦਰ, ਸੰਨੀ ਦਿਓਲ ਅਤੇ ਬੌਬੀ ਦਿਓਲ “ਅਪਨੇ” ਫਿਲਮ ਵਿਚ ਇਕੱਠਿਆਂ ਕਿਰਦਾਰ ਨਿਭਾ ਚੁੱਕੇ ਹਨ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>