ਸਿੱਖਾਂ ਨੂੰ ਅਜ਼ਾਦੀ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ – ਈਮਾਨ ਸਿੰਘ ਮਾਨ

ਨਿਊਜਰਸੀ (ਨਿਜੀ ਪੱਤਰ ਪ੍ਰੇਰਕ) :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਰੀਜਨ ਦੀ ਈਸਟ ਕੋਸਟ  ਵੱਲੋਂ ਕਰਵਾਈ ਗਈ ਇੰਟਰਨੈਸ਼ਨਲ ਸਿੱਖ ਕਾਨਫਰੰਸ ਵਿੱਚ  700 ਤੋਂ ਵੱਧ ਦੇਸ਼ ਵਿਦੇਸ਼ ਤੋਂ  ਪਾਰਟੀ ਦੇ ਸੀਨੀਅਰ ਨੁਮਾਇੰਦਿਆਂ ਨੇ ਭਾਗ ਲਿਆ ਇਹ ਕਾਨਫਰੰਸ  ਜਿਸਦਾ ਵਿਸ਼ਾ “ਸਿੱਖ ਨਸਲਕੁਸ਼ੀ ਅਤੇ ਖਾਲਿਸਤਾਨ ਦੀ ਲੋੜ” ਸੀ ਬੇਹੱਦ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਪੂਰਨ ਹੋਈ।  ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇੰਟਰਨੈਸ਼ਨਲ ਮੀਡੀਆ ਸਕੱਤਰ ਗੁਰਜੀਤ ਸਿੰਘ ਝਾਮਪੁਰ ਨੇ ਪ੍ਰੈਸ ਨਾਲ ਸਾਂਝੇ ਕਰਦਿਆਂ ਕਹੇ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਸ. ਈਮਾਨ ਸਿੰਘ ਮਾਨ ਵਿਸ਼ੇਸ਼ ਤੌਰ ਤੇ ਇਸ ਕਾਨਫਰੰਸ ਵਿੱਚ ਪੁੱਜੇ ਜਿਹਨਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਿੱਖ ਕੌਮ ਦੀਆਂ ਕੁਰਬਾਨੀਆਂ ਅਤੇ ਸਿੱਖ ਦੀ ਹਿੰਦੁਸਤਾਨ ਦੀਆਂ ਵੱਖ ਵੱਖ ਸਰਕਾਰਾਂ ਵੱਲੋਂ ਕੀਤੀ ਨਸਲਕੁਸ਼ੀ ਬਾਬਤ ਸੰਗਤਾਂ ਨੂੰ ਦੱਸਿਆ ਉਹਨਾਂ ਕਿਹਾ ਕਿ  ਜੇਕਰ ਇਸੇ ਤਰ੍ਹਾਂ ਸਿੱਖ ਕੌਮ ਬਿਨਾਂ ਕੋਈ ਠੋਸ ਪ੍ਰੋਗਰਾਮ ਦੇ ਸੈਂਟਰ ਵੱਲੌਂ ਪਾਈ ਬੁਰਕੀ ਵੱਲ ਵੇਖਦੀ ਰਹੀ ਤਾਂ ਕਦੇ ਵੀ ਸਿੱਖਾਂ ਨੂੰ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋ ਸਕਣਾ। ਉਹਨਾਂ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਨੇ ਹਿੰਦੁਸਤਾਨ ਦੀ ਧਰਤੀ ਤੇ ਰਹਿ ਕੇ “ਖਾਲਿਸਤਾਨ” ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਜੋ ਬੀੜਾ ਚੁੱਕਿਆ ਹੈ ਉਸ ਨਾਲ ਸਾਰੀ ਕੌਮ ਨੂੰ ਇੱਕ ਜੁੱਟ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਕੌਮ ਲਈ ਆਪਣਾ ਘਰ ਬਣਾਉਣ ਦਾ ਸੁਪਨਾ ਸਾਕਾਰ ਕਰਨਾ ਚਾਹੀਦਾ ਹੈ।

ਉਹਨਾਂ ਤੋਂ ਬਾਅਦ ਸ. ਰੇਸ਼ਮ ਸਿੰਘ ਬੇਕਰਜ਼ਫੀਲਡ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਵੈਸਟ ਕੋਸਟ ਨੇ ਸ. ਈਮਾਨ ਸਿੰਘ ਮਾਨ ਦੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਇਹ ਪੇਸ਼ਕਸ਼ ਕੀਤੀ ਕਿ ਆਉਣ ਵਾਲੇ ਸਮੇਂ ਅੰਦਰ ਕੈਲੀਫੋਰਨੀਆਂ ਦੀ ਧਰਤੀ ਉਤੇ ਇੱਕ ਇਤਿਹਾਸਿਕ ਇਕੱਠ ਕੀਤਾ ਜਾਵੇਗਾ ਜੋ ਕਿ ਗਦਰੀ ਬਾਬਿਆਂ ਦੀ ਤਰਜ਼ ਤੇ ਕੰਮ ਕਰੇਗਾ ਅਤੇ ਸਿੱਖ ਕੌਮ ਦੇ ਆਪਣੇ ਘਰ “ਖਾਲਿਸਤਾਨ” ਬਣਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ।ਉਹਨਾਂ  ਕਿਹਾ ਕਿ ਸਿੱਖਾਂ ਨੂੰ ਪੈਰ ਪੈਰ ਉਤੇ ਬੇਇਨਸਾਫੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋ ਵੀ ਕੋਈ ਕੌਂਸਲੇਟ ਜਨਰਲ਼ ਆਫ ਇੰਡੀਆਂ ਵਿੱਚ ਪਾਸਪੋਰਟ ਲੈਣ ਜਾਂਦਾ ਹੈ ਜਾਂ ਵੀਜ਼ਾ ਲੈਣ ਜਾਂਦਾ ਹੈ ਤਾਂ ਉਸਨੂੰ ਇਹ ਕਹਿ ਕੇ ਜ਼ਲੀਲ ਕੀਤਾ ਜਾਂਦਾ ਹੈ ਕਿ ਉਸਨੇ ਅਸਾਇਲਮ ਲਈ ਹੋਈ ਹੈ ਜਦੋਂ ਉਹੀ ਵਿਅਕਤੀ 5-6 ਹਜ਼ਾਰ ਡਾਲਰ ਦੇ ਦਿੰਦਾ ਹੈ ਤਾਂ ਉਸਨੂੰ ਫਰੈਸ਼ ਪਾਸਪੋਰਟ ਵੀ ਦਿੱਤਾ ਜਾਂਦਾ ਹੈ ਅਤੇ ਯੂ.ਐਸ. ਪਾਸਪੋਰਟ ਤੇ ਵੀਜ਼ਾ ਲਈ ਰਿਸ਼ਵਤ ਲੈ ਕੇ ਲਗਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਜੇਕਰ ਇਸੇ ਤਰ੍ਹਾਂ ਅਸੀਂ ਰਿਸ਼ਵਤ ਦੇ ਕੇ ਆਪਣੇ ਕੰਮ ਕਰਾਉਂਦੇ ਰਹੇ ਤਾਂ ਬਹੁਤ ਮੰਦਭਾਗੀ ਗੱਲ ਹੋਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਨਾ ਉਤੇ ਲੱਖਾਂ ਲੋਕਾਂ ਨੇ ਸਿਆਸੀ ਪਨਾਹ ਵੱਖ ਵੱਖ ਮੁਲਕਾਂ ਵਿੱਚ ਲੈ ਲਈਆਂ ਪਰ ਜਦੋਂ ਪਾਰਟੀ ਵੱਲੋਂ ਉਹਨਾਂ ਕੋਲ ਪਹੁੰਚ ਕਰਕੇ ਮੱਦਦ ਮੰਗੀ ਜਾਂਦੀ ਹੈ ਤਾਂ ਉਹ ਸਰਦਾਰ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਖਿਲਾਫ ਬੋਲਣ ਲੱਗ ਜਾਂਦੇ ਹਨ। ਇਹ ਅਕ੍ਰਿਤਘਣਤਾ ਜੇਕਰ ਕੌਮ ਦੇ ਅੰਦਰੋ ਦੂਰ ਹੋ ਗਈ ਤਾਂ ਜਰੂਰ ਮੰਜ਼ਿਲ ਏ ਮਕਸੂਦ ਤੇ ਪਹੁੰਚਿਆ ਜਾ ਸਕਦਾ ਹੈ।
ਇੰਟਰਨੈਸ਼ਨ ਜਨਰਲ ਸਕੱਤਰ ਸ. ਜੀਤ ਸਿੰਘ ਆਲੋਆਰਖ ਨੇ ਬੋਲਦਿਆਂ ਕਿਹਾ ਕਿ ਜੋ ਸਾਡੇ ਵੀਰ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਏਅਰ ਪੋਰਟਾਂ ਤੇ ਰਸੀਵ ਕਰਨ ਜਾਂਦੇ ਹਨ ਇਕ ਵਾਰੀ ਆਪਣੇ ਮਨਾ ਅੰਦਰ ਝਾਤ ਜਰੂਰ ਮਾਰਨ ਕਿ ਉਹ ਕੌਮ ਨਾਲ ਗੱਦਾਰੀ ਤਾਂ ਨਹੀਂ ਕਰ ਰਹੇ। ਇੱਕ ਪਾਸੇ ਸਾਡੀ ਬੀਬੀਆਂ ਜਿਹਨਾਂ ਨੂੰ  1984 ਵਿੱਚ ਹਿੰਦੁਸਤਾਨ ਦੀ ਧਰਤੀ ਉਤੇ ਵਿਧਵਾ ਬਣਾਇਆ ਗਿਆ ਅੱਜ ਵੀ ਵਿਧਵਾ ਕਲੌਨੀ, ਦਿੱਲੀ ਵਿੱਚ ਸਿੱਖ ਕੌਮ ਦੇ ਮੱਥੇ ਉਤੇ ਕਲੰਕ ਹੈ ਦੂਜੇ ਪਾਸੇ ਸਾਡੇ ਲੋਕ ਉਹਨਾਂ ਲੀਡਰਾਂ ਨਾਲ ਫੋਟੋਆਂ ਖਿਚਵਾਉਂਦੇ ਹਨ ੳਤੇ ਗੁਰਦੁਆਰਿਆਂ ਵਿੱਚ ਬੁਲਾ ਕੇ ਸਨਮਾਨਿਤ ਕਰਦੇ ਹਨ। ਡਾ. ਗੁਰਮੀਤ ਸਿੰਘ ਔਲਖ ਨੇ ਆਪਣੀ ਤਕਰੀਰ ਵਿੱਚ ਬੋਲਦਿਆਂ ਸਰਦਾਰ ਮਾਨ ਸਰਦਾਰ ਮਾਨ ਦੀ ਸੋਚ ਤੇ ਪਹਿਰਾ ਦੇਣ ਦੀ ਗਲ ਕੀਤੀ ਅਤੇ ਕਿਹਾ ਕਿ 2015     ਤੱਕ ਖਾਲਿਸਤਾਨ ਜਰੂਰ ਬਣ ਜਾਵੇਗਾ। ਸ. ਸੁਰਜੀਤ ਸਿੰਘ ਕੁਲਾਰ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਰੀਜ਼ਨ ਅਤੇ ਸ. ਬੂਟਾ ਸਿੰਘ ਖੜੌਦ  ਨੇ ਆਈਆਂ ਸੰਗਤਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ।

ਹਰਪ੍ਰੀਤ ਸਿੰਘ ਹੇਅਰ ਅਟਾਰਨੀ, ਮਾਸਟਰ ਅਵਤਾਰ ਸਿੰਘ ਇੰਗਲੈਂਡ, ਸ. ਚੈਨ ਸਿੰਘ ਫਰਾਂਸ  ਨੇ  ਕਿਹਾ  ਸਿੱਖਾਂ ਦੀ ਨਸਲਕੁਸ਼ੀ  ਗੁਰੁ ਅਰਜਨ ਦੇਵ ਜੀ ਪਾਤਸ਼ਾਹ ਦੇ ਸਮੇਂ ਤੋਂ ਹੀ  ਸ਼ੁਰੂ ਹੈ। ਛੋਟੇ ਸਾਹਿਬਜਾਦਿਆਂ ਦੀ ਨਸਲਕੁਸ਼ੀ ਫਿਰ 1984 ਵਿੱਚ ਜੋ ਕੁਝ ਹੋਇਆ ਅਤੇ ਹੋ ਰਿਹ ਹੈ,  ਸਭ ਜਾਣੂ ਹਨ।  ਜਸਪਾਲ ਸਿੰਘ ਬੈਂਸ ਇੰਗਲੈਂਡ, ਨੇ  ਦੱਸਿਆ ਕਿ ਖਾਲਿਸਤਾਨ ਦੀ ਭੂਗੋਲਿਕ ਸਥਿਤੀ ਬਾਬਤ ਵਿਸਥਾਰ ਨਾਲ ਵਰਣਨ ਕੀਤਾ। ਨਿਆਪਾਲਿਕਾ ਕਿਵੇਂ ਕੰਮ ਕਰੇਗੀ ਅਤੇ ਹੋਰ ਸਿਸਟਮ ਕਿਵੇਂ ਡੈਮੋਕਰੈਟਿਕ  ਡਾ. ਪਰਮਜੀਤ ਸਿੰਘ ਅਜਰਾਵਤ ਨੇ ਸਰਦਾਰ ਸਿਮਰਨਜੀਤ ਸਿੰਘ ਦੀ ਪਾਲਿਸੀ ਨਾਲ ਸਹਿਮਤੀ ਪ੍ਰਗਟਾਈ। ਸੁਖਦੇਵ ਸਿੰਘ ਗਿੱਲ ਟੋਰਾਂਟੋ, ਸੁਖਮਿੰਦਰ ਸਿੰਘ ਹੰਸਰਾ, ਅਣਖੀਲਾ ਰੇਡੀਓ ਅਤੇ ਪੰਜਾਬੀ ਡੇਲ੍ਹੀ ਨੇ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਤਕਰੀਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੂੰਹ ਟੀਮ ਜਿਹਨਾਂ ਨੇ ਇਸ ਕਾਨਫਰੰਸ ਲਈ ਯੋਗਦਾਨ ਪਾ ਕੇ ਕਾਮਯਾਬ ਕੀਤਾ ਵਧਾਈ ਦਿੱਤੀ ਅਤੇ ਕਿਹਾ ਕਿ ਜੇਕਰ ਇਸੇ ਤਰ੍ਹਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੋਕਾਂ ਨੂੰ ਲਾਮਬੰਦ ਕਰਨਾ ਜਾਰੀ ਰਿਹਾ ਤਾਂ ਇਕ ਦਿਨ ਜਰੂਰ ਖਾਲਿਸਤਾਨ ਬਣ ਕੇ ਰਹੇਗਾ। ਉਹਨਾਂ ਦੇ ਨਾਲ  ਮਨੋਹਰ ਸਿੰਘ ਬੱਲ ਵੀ  ਕੈਨੇਡਾ ਤੋਂ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ  ਆਏ।

ਸ਼ਰੋਮਣੀ ਅਕਾਲੀ ਦਲ (ਅ) ਵਲੋਂ ਕੀਤੀ ਗਈ ਅੰਤਰਾਸ਼ਟਰੀ ਸਿੱਖ ਕਾਨਫਰੰਸ ਨੂੰਂ ਸਿੱਖ ਸੰਗਤਾਂ ਦਾ ਬਹੁਤ ਭਾਰੀ ਹੁੰਗਾਰਾ ਮਿਲਿਆ ।ਇਸ ਵਿੱਚ ਇੰਗਲੈਂਡ ਫਰਾਂਸ ਕਨੇਡਾ ਤੋਂ ਸਿੱਖ ਆਗੂਆਂ ਨੇ ਸ਼ਮੂਲੀਅਤ ਕੀਤੀ।ਅਮਰੀਕਾ ਵਿੱਚੋਂ ਕੈਲੇਫੋਰਨੀਆਂ,ਨਿਊਯਾਰਕ,ਮੈਰੀ ਲੈਂਡ ,ਵਰਜੀਨੀਆ ,ਵਾਸਿਗਟਨ ਡੀ ਸੀ ,ਸਿਆਟਲ, ਪੈਨਸਲਵੇਨੀਆਂ ਤੋਂ ਵੀ ਸਿੱਖ ਆਗੂ ਸ਼ਾਮਲ ਹੋਏ।ਕਾਨਫਰੰਸ ਵਿੱਚ ਇੰਡੀਆਂ ਤੋਂ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਅਤੇ ਸ਼ਰੋਮਣੀ ਅਕਾਲੀ ਦਲ(ਅ) ਦੇ ਯੂਥ ਵਿੱੰਗ ਦੇ ਸਰਪ੍ਰਸਤ ਸਰਦਾਰ ਇਮਾਨ ਸਿੰਘ ਮਾਨ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨ ਵਾਸਤੇ ਆਏ। ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੱਖ ਮੁਦਿਆਂ ਨੂੰ ਉਭਾਰਨ ਦੀ ਕੋਸਿਸ਼ ਕੀਤੀ।ਸਾਰਿਆਂ ਦੀ ਸੁਰ ਖਾਲਿਸਤਾਨੀ ਰੰਗ ਵਿੱਚ ਰੰਗੀ ਰਹੀ।ਸਟੇਜ ਤੋਂ ਵੱਖ ਵੱਖ ਆਗੂਆਂ ਨੇ ਖਲਾਲਿਸਤਾਨੀ ਜੈਕਾਰੇ ਛੱਡੇ ਜਿੰਨਾਂ ਦਾ ਜਵਾਬ ਭਾਰੀ ਗਿਣਤੀ ਵਿੱਚ ਜੁੜੀ ਹੋਈ ਸੰਗਤ ਨੇ “ਜਿੰਦਾਬਾਦ” ਦੇ ਬੋਲਿਆਂ ਨਾਲ ਗਰਜਵੀਂ ਅਵਾਜ ਵਿੱਚ ਦਿੱਤਾ।

ਇਸ ਕਾਨਫਰੰਸ ਦੀ ਵਿਸ਼ੇਸ਼ਤਾ ਇਹ ਹੋਈ ਕਿ ਇਲਾਕੇ ਦੇ ਬਹੁਤ ਸਾਰੇ ਗੁਰਦਵਾਰਿਆਂ ਦੀਆਂ ਕਮੇਟੀਆਂ ਨੇ ਸ਼ਾਮਲ ਹੋ ਕੇ ਖਾਲਿਸਤਾਨ ਦੇ ਮੁੱਦੇ ਤੇ ਮੋਹਰ ਲਾਈ।ਸਾਰੀਆਂ ਕਮੇਟੀਆਂ ਨੂੰ ਸ਼ਰੋਮਣੀ ਅਕਾਲੀ ਦਲ (ਅ) ਵਲੋਂ ਸਨਮਾਨ ਦਿੱਤਾ ਗਿਆ।ਜਿਹੜੀਆਂ ਕਮੇਟੀਆਂ ਨੇ ਹਿੱਸਾ ਲਿਆ ਉਨ੍ਹਾਂ ਵਿੱਚ ਸਿੱਖ ਕਲਰਚਲ ਸੁਸਾਇਟੀ ਰਿਚਮੰਡ ਹਿੱਲ,ਗੁਰਦਵਾਰਾ ਸੰਤ ਸਾਗਰ ਨਿਊਯਾਰਕ,ਗੁਰਦਵਾਰਾ ਸਿੱਖ ਸੈਂਟਰ ਫਲੱਸਿਗ ਨਿਊਯਾਰਕ ਨਾਲ ਸਬੰਧਤ ਸੰਗਤ,ਗੁਰਦਵਾਰਾ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਸਾਬਕਾ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ , ਗੁਰਦਵਾਰਾ ਗਲੈਨ ਰਾਕ ਨਿਊਜਰਸੀ,ਗੁਰਦਾਵਰਾ ਦਸ਼ਮੇਸ ਦਰਬਾਰ ਨਿਊਜਰਸੀ ,ਗੁਰਦਵਾਰਾ ਸਿੰਘ ਸਭਾ ਨਿਊਜਰਸੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾ ਸ਼ਾਮਲ ਹੋਈਆਂ।ਕਾਨਫਰੰਸ ਵਿੱਚ ਇੰਗਲੈਂਡ ਤੋਂ ਆਏ ਸਰਦਾਰ ਜਸਪਾਲ ਸਿੰਘ ਨੇ ਖਾਲਿਸਤਾਨ ਦੀ ਭੂਗੋਲਿਕ ਹੱਦ ਬੰਦੀ ਦੇ ਨਕਸ਼ੇ ਦੀ ਤਸਵੀਰ ਪੇਸ਼ ਕੀਤੀ।ਭਾਵੇ ਕਿ ਸਾਰੇ ਬੁਲਾਰਿਆਂ ਨੇ ਖਾਲਿਸਤਾਨੀ ਸੁਰ ਵਿੱਚ ਸੰਗਤ ਤੇ ਚੰਗਾਂ ਪ੍ਰਭਾਵ ਛੱਡਿਆ ਪਰ ਸੁਖਦੇਵ ਸਿੰਘ ਗਿੱਲ,ਸੁਖਮਿੰਦਰ ਸਿੰਘ ਹੰਸਰਾਂ ਅਤੇ ਇਮਾਨ ਸਿੰਘ ਮਾਨ ਨੇ ਸੰਗਤਾਂ ਦੇ ਹਿਰਦੇ ਵਿੱਚ ਛਾਪ ਛੱਡ ਦਿੱਤੀ।ਬੂਟਾ ਸਿੰਘ ਖੜੌਦ ,ਰੂਪਿੰਦਰ ਸਿੰਘ ਬਾਠ ,ਰਾਜਭਿੰਦਰ ਸਿੰਘ ਬਦੇਸ਼ਾ,ਸੁਰਜੀਤ ਸਿੰਘ ਕੁਲਾਰ,ਅਵਤਾਰ ਸਿੰਘ ਹੇਅਰ,ਹਰਪਾਲ ਸਿੰਘ ਦੇ ਉਦਮ ਨਾਲ ਉਲੀਕੀ ਗਈ ਅੰਤਰਰਾਸ਼ਟਰੀ ਸਿੱਖ ਕਾਨਫਰੰਸ ਬੇਹੱਦ ਸਫਲ ਰਹੀ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>