ਆਹ! ਵਿਵੇਕ ਸ਼ੌਕ

ਟੀਵੀ ਸੀਰੀਅਲ ‘ਫਲਾਪ ਸ਼ੋਅ”, “ਮਾਹੌਲ ਠੀਕ ਹੈ” ਅਤੇ “ਗਦਰ” ਜਿਹੀ ਬਲਾਕ ਬਸਟਰ ਫਿਲਮ ਵਿਚ ਕੰਮ ਕਰਨ ਵਾਲੇ
ਵਿਵੇਕ  ਸ਼ੌਕ  ਜਨਵਰੀ ਨੂੰ ਮੁੰਬਈ ਵਿਚ ਦਿਲ ਦਾ ਦੌਰ ਪੈਣ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਵਿਵੇਕ ਦੀ ਉਮਰ ਸਿਰਫ਼ 47 ਸਾਲ ਦੀ ਹੀ ਸੀ।
ਵਿਵੇਕ ਸ਼ੌਕ ਨੇ ਜਸਪਾਲ ਭੱਟੀ ਦੇ ਨਾਲ ਕਈ ਸ਼ੋਅ ਕੀਤੇ। ਵਿਵੇਕ ਇਹ ਬਹੁਤ ਹੀ ਸੁਲਝਿਆ ਹੋਇਆ ਹਾਸ ਕਲਾਕਾਰ ਸੀ। “ਗਦਰ” ਵਿਚ ਉਸ ਵਲੋਂ ਕੀਤੀ ਗਈ ਭੂਮਿਕਾ ਇਕ ਯਾਦਗਾਰ ਭੂਮਿਕਾ ਸੀ। ਇਸਤੋਂ ਬਾਅਦ ਉਸਨੇ ਕਈ ਬਾਲੀਵੁੱਡ ਫਿਲਮ ਵਿਚ ਹਾਸ ਕਲਾਕਾਰ ਵਜੋਂ ਭੂਮਿਕਾਵਾਂ ਨਿਭਾਈਆਂ। ਪਿਛਲੇ ਦਿਨੀਂ ਵਿਵੇਕ ਦੀ ਸਰਜਰੀ ਹੋਈ ਸੀ ਅਤੇ ਉਸ ਤੋਂ ਬਾਅਦ ਉਸਦੀ ਸਿਹਤ ਕਾਫ਼ੀ ਵਿਗੜ ਗਈ ਅਤੇ ਉਹ ਕੋਮਾ ਵਿਚ ਚਲੇ ਗਏ। ਵਿਵੇਕ ਪਿੱਛੇ ਆਪਣੀ ਪਤਨੀ ਅਤੇ ਤਿੰਨ ਬੱਚੇ ਛੱਡ ਗਏ। ਵਿਵੇਕ ਦੀ ਮੌਤ ਤੇ ਸੰਨੀ ਦਿਓਲ, ਬੌਬੀ ਦਿਓਲ, ਅਕਸ਼ੇ ਕੁਮਾਰ ਅਤੇ ਕਈ ਬਾਲੀਵੁੱਡ ਕਲਾਕਾਰਾਂ ਵਲੋਂ ਸ਼ੋਕ ਪ੍ਰਗਟਾਇਆ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>