ਇਟਲੀ ਦਾ ਰੰਗੀਲਾ ਪ੍ਰਧਾਨਮੰਤਰੀ ਹਰ ਪੰਜ ਮਿੰਟ ਵਿੱਚ ਸੈਕਸ ਕਰਦਾ ਸੀ


ਰੋਮ- ਬਹੁ ਚਰਚਿਤ  ਸੈਕਸ ਸਕੈਂਡਲ ਅਤੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਵੇਸ਼ਵਾਵਾਂ ਦੇ ਨਾਲ ਰੰਗਰਲੀਆਂ ਮਨਾਉਣ ਵਾਲੇ ਇਟਲੀ ਦੇ ਪ੍ਰਧਾਨਮੰਤਰੀ ਸਿਲਵਿਓ ਬਰਲਸਕੋਨੀ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਸੈਕਸ ਸਕੈਂਡਲ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਇੱਕ ਹੋਰ ਗਵਾਹ ਨੇ ਕਿਹਾ ਹੈ ਕਿ ਉਸਨੇ ਬਰਲਸਕੋਨੀ ਨੂੰ ਇੱਕੋ ਵੇਲੇ ਪੰਜ ਲੜਕੀਆਂ ਨਾਲ ਸਬੰਧ ਬਣਾਉਦੇ ਵੇਖਿਆ ਹੈ। ਉਹ ਹਰ ਪੰਜ ਮਿੰਟ ਬਾਅਦ ਸੈਕਸ ਕਰਦੇ ਸਨ।

ਨਾਦੀਆ ਨਾਂ ਦੀ ਇੱਕ ਕਾਲ ਗਰਲ ਨੇ ਪੁਲਿਸ ਸਟੇਸ਼ਨ ਜਾ ਕੇ ਇਹ ਬਿਆਨ ਦਰਜ਼ ਕਰਵਾਇਆ ਹੈ ਕਿ ਉਸ ਨੇ ਬਰਲਸਕੋਨੀ ਨੂੰ ਸਵਿਮਿੰਗ ਪੂਲ ਵਿੱਚ ਲੜਕੀਆਂ ਨਾਲ ਨਿਊਡ ਹਾਲਤ ਵਿੱਚ ਵੇਖਿਆ ਸੀ। ਇਸ ਤੋਂ ਬਾਅਦ ਬਰਲਸਕੋਨੀ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਲੈ ਗਏਅਤੇ ਹਰ ਪੰਜ ਮਿੰਟ ਬਾਅਦ ਉਨ੍ਹਾਂ ਨਾਲ ਇੱਕ ਇੱਕ ਕਰਕੇ ਸੈਕਸ ਕਰਦੇ ਰਹੇ। ਉਸ ਨੇ ਇਹ ਵੀ ਕਿਹਾ ਕਿ ਪਿੱਛਲੇ ਸਾਲ ਇੱਕ ਪਾਰਟੀ ਵਿੱਚ ਨਾਬਾਲਿਗ ਰੂਬੀ ਨੇ ਵੀ ਉਸ ਨਾਲ ਟਾਪਲੈਸ ਹੋ ਕੇ ਡਾਨਸ ਕੀਤਾ ਸੀ। ਨਾਦੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ ਨੂੰ ਪਾਰਟੀ ਵਿੱਚ ਬੁਲਾਉਣ ਲਈ ਬਰਲਸਕੋਨੀ ਨੇ ਹਜ਼ਾਰਾਂ ਡਾਲਰ ਖਰਚ ਕੀਤੇ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>