ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸ਼ਹੀਦ ਪੁਤਰ: ਤ੍ਰਿਵੈਣੀ ਸਿੰਘ ਅਸ਼ੋਕ ਚਕਰ ਵਿਜੇਤਾ

ਹੀਰਾ ਸਿੰਘ, ਸਹਾਇਕ ਪ੍ਰੋਫੈਸਰ ਪੀ.ਏ.ਯੂ. ਲੁਧਿਆਣਾ ਪੀ.ਏ.ਯੂ. ਇਕੋ ਇਕ ਅਜਿਹੀ ਸੰਸਥਾ ਹੈ ਜਿਸ ਨੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆ ਕੇ ਨਾ ਕਿ ਇਸ ਪ੍ਰਦੇਸ਼ ਦੇ ਲੋਕਾਂ ਦਾ ਢਿਡ ਭਰਿਆ ਸਗੋਂ ਪੂਰੇ ਭਾਰਤ ਦੇ ਲੋਕਾਂ ਲਈ ਅਨਾਜ ਪੈਦਾ ਕਰਨ ਵਾਲਾ ਮੂਹਰੀ ਸੂਬਾ ਵੀ ਬਣਾਇਆ। ਇਥੇ ਦੇ ਪੜ੍ਹੇ ਵਿਦਿਆਰਥੀਆਂ ਨੇ ਦੁਨੀਆਂ ਦੇ ਹਰ ਕੋਨੇ ਵਿਚ ਆਪਣੀ ਵਖਰੀ ਪਛਾਣ ਬਣਾਈ ਹੋਈ ਹੈ। ਇਥੇ ਸੰਸਾਰ ਪ੍ਰਸਿਧ ਬਹੁਤ ਸਾਰੇ ਵਿਗਿਆਨੀ ਪੈਦਾ ਹੋਏ ਜਿਵੇਂ ਕਿ ਡਾ. ਗੁਰਦੇਵ ਸਿੰਘ ਖੁਸ਼, ਡਾ. ਮਨਜੀਤ ਸਿੰਘ ਕੰਗ ਅਤੇ ਅਨੇਕਾਂ ਹੋਰ ਵੀ। ਇਸ ਤੋਂ ਬਿਨਾਂ ਇਸ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਕਲਾ, ਪ੍ਰਸਾਸਨਿਕ, ਖੇਡਾਂ, ਆਰਮੀ, ਖੇਤੀ, ਨਿਜੀ ਕਾਰੋਬਾਰ, ਸੰਗੀਤ, ਪੁਲੀਸ ਆਦਿ ’ਚ ਵੀ ਬਹੁਤ ਮਲਾਂ ਮਾਰੀਆਂ ਨੇ। ਪਰ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਤ੍ਰਿਵੈਨੀ ਸਿੰਘ ਨੇ ਦੇਸ਼ ਲਈ ਸਿਰ ਧੜ ਦੀ ਬਾਜੀ ਵੀ ਲਾਈ ।
ਹਾਂ ਇਹ ਉਹੀ ਲੈਫਟੀਨੈਂਟ ਤ੍ਰਿਵੈਨੀ ਸਿੰਘ ਹੈ ਜੋ ਜੰਮੂ ਰੇਲਵੇ ਸਟੇਸ਼ਨ ਤੇ ਦੇਸ਼ ਦੇ ਦੁਸ਼ਮਣਾਂ ਨਾਲ ਲੜਦਾ ਲੜਦਾ ਸ਼ਹੀਦ ਹੋ ਗਿਆ ਸੀ। ਤ੍ਰਿਵੈਨੀ ਦਾ ਜਨਮ 1 ਫਰਵਰੀ 1978 ਨੂੰ ਪਿਤਾ ਕੈਪਟਨ ਜਨਮੇਜ਼ ਸਿੰਘ ਤੇ ਮਾਤਾ ਸ਼੍ਰੀਮਤੀ ਪੁਸਪਲਤਾ ਦੀ ਕੁਖੋਂ ਹੋਇਆ। ਤ੍ਰਿਵੈਨੀ ਪਠਾਨਕੋਟ ’ਚ ਸਕੂਲੀ ਵਿਦਿਆ ਹਾਸਿਲ ਕਰਕੇ ਪੀ.ਏ.ਯੂ. ਵਿਖੇ ਆ ਗਿਆ। ਉਸਨੂੰ ਕੁਦਰਤ ਤੇ ਪੌਦਿਆਂ ਨਾਲ ਬਹੁਤ ਪਿਆਰ ਸੀ। ਉਸ ਦੀ ਮਾਤਾ ਜੀ ਦੇ ਦਸਣ ਅਨੁਸਾਰ ਉਸ ਨੇ ਲੁਧਿਆਣੇ ਪੜ੍ਹਨ ਵੇਲੇ ਘਰ ਵਿਚ ਬਹੁਤ ਤਰ੍ਹਾਂ ਦੇ ਗੁਲਾਬ ਦੇ ਬੂਟੇ ਲਾਏ। ਉਹਨਾਂ ਤੇ ਵਖ ਵਖ ਰੰਗਾਂ ਵਾਲੇ ਗੁਲਾਬ ਦੇ ਬੂਟਿਆਂ ਦੀ ਪਿਉਂਦ ਚੜਾਅ ਕੇ ਕਈ ਤਰ੍ਹਾਂ ਦੇ ਤਜਰਬੇ ਕਰਨ ਦਾ ਵੀ ਸ਼ੌਕ ਰਖਦਾ ਸੀ।
ਤ੍ਰਿਵੈਨੀ ਦੇ ਸਹਿਪਾਠੀ ਤੇ ਹੋਸਟਲ ਦੇ ਪੁਰਾਣੇ ਯਾਰ ਜਦ ਉਸ ਬਾਰੇ ਅੱਜ ਵੀ ਗਲ ਕਰਦੇ ਹਨ ਤਾਂ ਉਸਦੇ ਕੀਤੇ ਕਾਰਨਾਮਿਆਂ ਤੇ ਛੋਟੀਆਂ ਛੋਟੀਆਂ ਸ਼ਰਾਰਤਾਂ ਦੀਆਂ ਲੜੀਆਂ ਨਹੀਂ ਟੁਟਣ ਦਿੰਦੇ। ਉਸਦੇ ਜਮਾਤੀ ਗਗਨ ਬਦੇਸ਼ਾ ਤੇ ਜਵਾਲਾ ਜਿੰਦਲ ਅਨੁਸਾਰ ਤ੍ਰਿਵੈਨੀ ਬਹੁਤ ਹੀ ਹਸਮੁਖ ਤੇ ਮਿਲਣਸਾਰ ਹੁੰਦਾ ਸੀ। ਸਪੋਰਟਸ ਦਾ ਤਾਂ ਉਹ ਬਹੁਤ ਹੀ ਸ਼ੌਕੀਨ ਸੀ। ਉਹ ਯੂਨੀਵਰਸਿਟੀ ਦਾ ਬੈਸਟ ਤੈਰਾਕ ਵੀ ਰਿਹਾ ਹੈ। ਉਸ ਦੇ ਹੋਸਟਲ ਦੇ ਦੋਸਤ ਚੰਦਰ ਅਨੁਸਾਰ ਇਕ ਵਾਰੀ ਤ੍ਰਿਵੈਨੀ ਨੇ ਹੋਸਟਲ ਲਾਅਨ ਚੋ ਜਿਉਂਦਾ ਸਪ ਹਥੀ ਫੜਕੇ ਡਬੇ ’ਚ ਬੰਦ ਕਰ ਲਿਆ। ਉਹ ਬਹੁਤ ਨਿਡਰ ਤੇ ਦਲੇਰ ਸੀ ਇਸੇ ਤਰ੍ਹਾਂ ਉਸਦੇ ਨਜਦੀਕੀਆਂ ਨੇ ਦਸਿਆ ਕਿ ਇਕ ਵਾਰੀ ਯੂਨੀਵਰਸਿਟੀ ਦੇ ਬਾਹਰ ਕਿਸੇ ਦਾ ਐਕਸੀਡੈਂਟ ਹੋ ਗਿਆ। ਤ੍ਰਿਵੈਨੀ ਉਸ ਵੇਲੇ ਉ¤ਥੋਂ ਲੰਘ ਰਿਹਾ ਸੀ ਤਾਂ ਬਸ ਫੇਰ ਕੀ ਸੀ ਉਸ ਨੂੰ ਚੁਕਿਆ ਤੇ ਹਸਪਤਾਲ ਦਾਖਲ ਕਰਵਾਇਆ ਤੇ ਨਾਲ ਆਪਣਾ ਖੂਨ ਵੀ ਦੇ ਕੇ ਆਇਆ। ਇਸ ਤਰ੍ਹਾਂ ਦੀਆਂ ਗਲਾਂ ਉਸਦੇ ਮਿਤਰ ਦਸਦੇ ਥਕਦੇ ਨਹੀਂ ਤੇ ਉਸ ਨੂੰ ਯਾਦ ਕਰਕੇ ਆਪਣੀ ਅਖਾਂ ਨਮ ਕਰ ਲੈਂਦੇ ਹਨ।

25 ਦਸੰਬਰ, 2010 ਨੂੰ ਤ੍ਰਿਵੈਨੀ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਪੀ.ਏ.ਯੂ ਦੇ ਬੀ ਐ¤ਸ ਸੀ (ਖੇਤੀ) 1996 ਬੈਚ ਦੇ ਤਕਰੀਬਨ 60 ਜਮਾਤੀਆਂ ਨੇ ਰਲ ਕੇ ਇਕ ਨਵੀਂ ਰੀਤ ਦਾ ਆਗਾਜ ਕੀਤਾ ਹੈ। ਉਹਨਾਂ ਨੇ ਇਸ ਸਮਾਗਮ ’ਚ ਸਾਰੇ ਜਮਾਤੀਆਂ ਤੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਹਿਬਾਨਾਂ ਤੋਂ ਬਿਨਾ ਤ੍ਰਿਵੈਨੀ ਦੇ ਪਰਿਵਾਰ ਨੂੰ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕਰਨ ਦਾ ਜੋ ਕੰਮ ਕੀਤਾ ਹੈ ਉਹ ਬਹੁਤ ਹੀ ਸਲਾਘਾਯੋਗ ਕਦਮ ਹੈ ਕਿਉਂਕਿ ਇਹਨਾਂ ਸ਼ਹੀਦਾਂ ਦਾ ਅਸੀਂ ਦੇਣ ਨੀ ਦੇ ਸਕਦੇ ਤੇ ਇਸ ਨਾਲ ਯੂਨੀਵਰਸਿਟੀ ਵਿਚ ਪੜ੍ਹ ਰਹੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਇਕ ਸਿਖਿਆ ਮਿਲੇਗੀ ਅਤੇ ਨਾਲ ਹੀ ਨਾਲ ਆਪਣੀ ਸੰਸਥਾ ਤੇ ਮਾਣ ਹੋਰ ਵੀ ਵਧੇਗਾ। ਸਭ ਨੇ ਫੰਡ ਇਕਠਾ ਕਰਕੇ ਤ੍ਰਿਵੈਨੀ ਸਿੰਘ ਦੇ ਨਾਂ ਤੇ ਯੂਨੀਵਰਸਿਟੀ ’ਚ ਵਜੀਫਾ ਤੇ ਮੈਡਲ ਸ਼ੁਰੂ ਕਰਨ ਦੇ ਵੀ ਯਤਨ ਕਰ ਰਹੇ ਹਨ।
ਜੇਕਰ ਗਲ ਕਰੀਏ ਤ੍ਰਿਵੈਨੀ ਦੀ ਸ਼ਹੀਦੀ ਦੀ, ਦੋ ਭੈਣਾ ਦਾ ਇਕਲਾ ਲਾਡਲਾ ਵੀਰ ਜੰਮੂ ਰੇਲਵੇ ਸਟੇਸ਼ਨ ਤੇ 2 ਜਨਵਰੀ 2004 ਨੂੰ ਆਤਮਘਾਤੀ ਹਮਲੇ ਦੌਰਾਨ ਸ਼ਹੀਦ ਹੋਇਆ। ਤ੍ਰਿਵੈਨੀ ਨੇ ਆਪਣੀ ਜਾਨ ਦੇ ਕੇ ਸੈਂਕੜੇ ਸਟੇਸ਼ਨ ਤੇ ਮੌਜੂਦ ਮੁਸਾਫਿਰਾਂ ਦੀ ਜਾਨ ਬਚਾਈ। ਉਸਨੇ ਇਹ ਸਿਰਫ 8 ਮਿੰਟ ਦੇ ਵਕਤ ’ਚ ਹੀ ਸਭ ਕਰ ਦਿਤਾ ਤੇ ਬਹੁਤ ਹੀ ਘਾਤਕ ਅਤਵਾਦੀਆਂ ਨੂੰ ਮਾਰ ਮੁਕਾਇਆ। ਭਾਰਤ ਸਰਕਾਰ ਨੇ ਅਮਰ ਸ਼ਹੀਦ ਤ੍ਰਿਵੈਨੀ ਸਿੰਘ ਨੂੰ ਆਰਮੀ ਦੇ ਸਰਵਉਚਤਮ ਅਵਾਰਡ ਅਸੋਕਾ ਚਕਰ ਨਾਲ ਨਵਾਜਿਆ।
ਤ੍ਰਿਵੈਨੀ ਦੀ ਯਾਦ ’ਚ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ’ਚ ਉਸ ਦੀ ਤਸਵੀਰ ਤੇ ਸਾਈਟੇਸ਼ਨ ਲਿਖ ਕੇ ਲਾਈ ਹੋਈ ਹੈ ਤਾਂ ਜੋ ਕਿ ਹਰ ਇਕ ਵਿਦਿਆਰਥੀ ’ਚ ਤ੍ਰਿਵੈਨੀ ਵਾਂਗ ਉਤਸ਼ਾਹ, ਨਿਡਰਤਾ ਤੇ ਦੇਸ਼ ਪ੍ਰੇਮ ਭਰਿਆ ਜਾ ਸਕੇ। ਮੈਂ ਉਸ ਨੂੰ ਮਿਲਿਆ ਤਾਂ ਨਹੀਂ ਪਰ ਉਸਦੀਆਂ ਗਲਾਂ ਕਰਕੇ ਤੇ ਊਸ ਦੇ ਮਾਤਾਪਿਤਾ ਨੂੰ ਮਿਲਕੇ ਮੈਨੂੰ ਹਰ ਨੌਜਵਾਨ ਚੋਂ ਤ੍ਰਿਵੈਨੀ ਹੀ ਨਜਰ ਆਉਂਦਾ ਹੈ। ਸੋ ਨੌਜਵਾਨ ਪੀੜੀ ਨੂੰ ਇਸ ਤੋਂ ਸਿਖਿਆ ਲੈਣੀ ਚਾਹੀਦੀ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਭੈੜੀਆਂ ਆਦਤਾਂ ਤੋਂ ਮੁਕਤ ਹੋ ਕੇ ਇਕ ਵਧੀਆ ਤੇ ਚੰਗੇ ਇਨਸਾਨ ਬਨਣ ਤੇ ਨਾਲ ਹੀ ਨਾਲ ਇਨਸਾਨੀਅਤ ਲਈ ਕੁਝ ਕਰਨ ਵਾਸਤੇ ਠੋਸ ਬਨਣ ਤਾਂ ਜੋ ਆਉਣ ਵਾਲੇ ਭਵਿਖ ਵਿਚ ਅਸੀਂ ਆਪਣੇ ਵਤਨ ਨੂੰ ਇਕ ਵਿਕਸਿਤ ਤੇ ਪ੍ਰਗਤੀਸ਼ੀਲ ਦੇਸ਼ ਦਾ ਨਾ ਦੇ ਸਕੀਏ। ਆਓ ਸਾਰੇ ਰਲ ਕੇ ਸਚੇ ਦਿਲੋਂ ਅਮਰ ਸ਼ਹੀਦ ਲੈਫਟੀਨੈਂਟ ਤ੍ਰਿਵੈਨੀ ਸਿੰਘ ਨੂੰ ਸਚੀ ਸ਼ਰਧਾਂਜਲੀ ਅਰਪਿਤ ਕਰੀਏ।

This entry was posted in ਸਰਗਰਮੀਆਂ.

One Response to ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸ਼ਹੀਦ ਪੁਤਰ: ਤ੍ਰਿਵੈਣੀ ਸਿੰਘ ਅਸ਼ੋਕ ਚਕਰ ਵਿਜੇਤਾ

  1. hello Dr Hira Singh,
    i appreciate your effort for writing such a nice column on Lt. Treveni Singh,,,I owe a lot of respect to Lt. Triveni Singh and always salutes his valour and self sacrifice,,,i have seen the army life so close as being a ward of army maj. i got my schooling in army school for 10 yrs,,,but i just wanna let you know that the highest gallantry award in Indian Army is Param Vir Chakara (PVC) and the 2nd highest award is Ashok Chakara,,,then Mahavir Chakara,,,then Kirti Chakara,,then Vir chakara,,,then Shaurya Chakara then Sena Medal and so on,,,so remember next time,,,wen u start writing u should have some responsibility for the information being spelled,,,,I must mention here that these martyrs are being paid only Rs 1500/month as compensation of their sacrificed lives,,,,,,SHAME on Indian Administration,,,,,,can anybody tell me what else these soldiers are getting for their selfless services,,,,just a cosmetic decroative PVC/MVC/AC,,,,is it enough to pay Rs. 100k + 1500/month extra for their family whom bread earner just died for this poor limped country where politicians are spending millions of Rs/month just for their salaries, meetings and travellings results in nothing just nothing,,,,, try to write, debate and discuss on these problems more and make aware the generation,,,make them aware of their rights,,,,
    thank you

Leave a Reply to harwinder singh Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>