ਰਵੀਨਾ ਬਾਲੀਵੁੱਡ ਵਾਪਸ ਆਉਣ ਦੀ ਇੱਛੁਕ

ਨਵੀਂ ਦਿੱਲੀ-ਵਿਆਹ ਕਰਵਾ ਲੈਣ ਤੋਂ ਬਾਅਦ ਅੰਦਾਜ਼ਨ ਪੰਜ ਸਾਲਾਂ ਤੱਕ ਵੱਡੇ ਪਰਦੇ ਤੋਂ ਦੂਰ ਰਹੀ ਬਾਲੀਵੁੱਡ ਦੀ ਅਦਾਕਾਰਾ ਰਵੀਨਾ ਟੰਡਨ ਵਾਪਸੀ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਦੌਰਾਨ ਰਵੀਨਾ ਨੇ ਮੰਨਿਆ ਕਿ ਉਸਨੇ ਕੁਝ ਰਹਾਣੀਆਂ ਵੇਖੀਆਂ ਹਨ ਅਤੇ ਲੋਕੀਂ ਉਸਨੂੰ ਜਲਦੀ ਹੀ ਪਰਦੇ ‘ਤੇ ਵੇਖਣਗੇ।  36 ਸਾਲਾ ਰਵੀਨਾ ਦਾ ਕਹਿਣਾ ਹੈ ਕਿ ਜਦੋਂ ਵੀ ਉਸਨੂੰ ਕੋਈ ਦਮਦਾਰ ਅਤੇ ਚੁਣੌਤੀਪੂਰਨ ਭੂਮਿਕਾ ਮਿਲੇਗੀ ਉਹ ਉਸ ਫਿਲਮ ਨੂੰ ਜ਼ਰੂਰ ਕਰੇਗੀ। ਇਸ ਦੇ ਨਾਲ ਹੀ ਉਸਨੇ ਕਿਹਾ ਕਿ ਭੂਮਿਕਾ ਮੇਰੀ ਉਮਰ ਦੇ ਮੁਤਾਬਿਕ ਹੋਣੀ ਚਾਹੀਦੀ ਹੈ। ਉਸਨੇ ਕਿਹਾ ਕਿ ਜੇਕਰ ਮੇਰੇ ਕੋਲ ਕੋਈ ਡਾਇਰੈਕਟਰ ਕਿਸੇ ਕਾਲਜ ਦੀ ਸਟੂਡੈਂਟ ਦਾ ਰੋਲ ਲੈ ਕੇ ਆਉਂਦਾ ਹੈ ਤਾਂ ਮੈਂ ਉਸਨੂੰ ਕਿਵੇਂ ਸਵੀਕਾਰ ਕਰ ਸਕਦੀ ਹਾਂ। ਅੰਦਾਜ਼ਨ 13 ਸਾਲਾਂ ਤੱਕ ਫਿਲਮ ਇੰਡਸਟਰੀ ਨਾਲ ਜੁੜੇ ਰਹਿਣ ਤੋਂ ਬਾਅਦ ਉਸਨੇ ਅਨਿਲ ਟੰਡਾਨੀ ਨਾਲ ਸ਼ਾਦੀ ਕਰ ਲਈ ਸੀ ਅਤੇ ਫਿ਼ਲਮਾਂ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੇ ਦੋ ਬੱਚੇ ਹਨ ਇਕ ਬੇਟੀ ਰਾਸ਼ਾ ਅਤੇ ਇਕ ਬੇਟਾ ਰਣਵੀਰ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>