ਖਾਲੜਾ ਕੇਸ ਦਾ ਮੁੱਖ ਗਵਾਹ ਮਿਲਿਆ

ਤਰਨਤਾਰਨ-ਦਹਿਸ਼ਤਵਾਦ ਦੇ ਸਮੇਂ ਦੌਰਾਨ ਪੁਲਿਸ ਵਲੋਂ ਮਾਰੇ ਗਏ ਮਨੁੱਖੀ ਅਧਿਕਾਰ ਜਥੇਬੰਦੀ ਦੇ ਮੈਂਬਰ ਰਹੇ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦੇ ਮੁੱਖ ਗਵਾਹ ਐਸਪੀਓ ਕੁਲਦੀਪ ਸਿੰਘ ਬਚੜਾ ਨੂੰ ਬਟਾਲੇ ਦੇ ਗੁਰਦੁਆਰਾ ਸੰਨ੍ਹ ਸਾਹਿਬ ਤੋਂ ਲੱਭ ਲਿਆ ਗਿਆ। ਬਟਾਲਾ ਪੁਲਿਸ ਨੇ ਉਸਨੂੰ ਫੜਕੇ ਤਰਨਤਾਰਨ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮਾਮਲੇ ਦੀ ਪੁਸ਼ਟੀ ਤਰਨਤਾਰਨ ਦੇ ਐਸਐਸਪੀ ਪੀਐਸ ਵਿਰਕ ਨੇ ਵੀ ਕੀਤੀ ਹੈ।
ਜਿਕਰਯੋਗ ਹੈ ਕਿ ਕੁਲਦੀਪ ਸਿੰਘ ਮੌਜੂਦਾ ਸਮੇਂ ਮਾਨਸਿਕ ਤੌਰ ‘ਤੇ ਕਾਫ਼ੀ ਪਰੇਸ਼ਾਨ ਹੈ ਅਤੇ ਉਹ ਸ਼ਨਿੱਚਰਵਾਰ ਨੂੰ ਘਰੋਂ ਅਚਾਨਕ ਗਾਇਬ ਹੋ ਗਿਆ ਸੀ। ਸੁਪਰੀਮ ਕੋਰਟ ਵਲੋਂ ਕੁਲਦੀਪ ਸਿੰਘ ਦੀ ਸੁਰੱਖਿਆ ਲਈ ਸੀਆਰਪੀਐਫ ਦੀ ਇਕ ਟੁਕੜੀ ਦਿੱਤੀ ਗਈ ਹੈ। ਇਹ ਟੁਕੜੀ ਹਮੇਸ਼ਾਂ ਕੁਲਦੀਪ ਸਿੰਘ ਦੇ ਨਾਲ ਰਹਿੰਦੀ ਹੈ। ਐਸਐਸਪੀ ਪੀਐਸ ਵਿਰਕ ਨੇ ਦਸਿਆ ਕਿ ਸ਼ਨਿੱਚਰਵਾਰ ਨੂੰ ਕੁਲਦੀਪ ਸਿੰਘ ਦੀ ਪਤਨੀ ਕੰਵਲਜੀਤ ਕੌਰ ਨੇ ਸਿਕਾਇਤ ਕੀਤੀ ਸੀ ਕਿ ਉਸਦਾ ਪਤੀ ਘਰੋਂ ਅਚਾਨਕ ਗਾਇਬ ਹੋ ਗਿਆ ਹੈ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਇਸਦੀ ਕੋਈ ਜਾਣਕਾਰੀ ਨਹੀਂ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>