ਚਾਵਲਾ ਵਲੋਂ ਵਿਧਾਨਸਭਾ ਚੋਣ ਲੜਨੋਂ ਇਨਕਾਰ

ਲੁਧਿਆਣਾ-ਪੰਜਾਬ ਦੀ ਸਿਹਤ ਮੰਤਰੀ ਲਛਮੀਕਾਂਤਾ ਚਾਵਲਾ ਨੇ ਆਉਂਦੀਆਂ ਵਿਧਾਨਸਭਾ ਚੋਣਾਂ ਲੜ ਤੋਂ ਇਨਕਾਰ ਕਰ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਉਨ੍ਹਾਂ ਦਾ ਆਪਣਾ ਨਿਜੀ ਫੈ਼ਸਲਾ ਹੈ ਇਸਨੂੰ ਰਾਜਨੀਤਕ ਪਹਿਲੂ ਤੋਂ ਨਾ ਵੇਖਿਆ ਜਾਵੇ। ਐਤਵਾਰ ਨੂੰ ਇਥੇ ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੀ ਬਜਾਏ ਕਿਸੇ ਹੋਰ ਵਰਕਰ ਨੂੰ ਮੌਕਾ ਦਿੱਤਾ ਜਾਵੇ।
ਚਾਵਲਾ ਨੇ ਕਿਹਾ ਕਿ ਉਨ੍ਹਾਂ ਨੇ ਫਰਵਰੀ 2007 ਦੌਰਾਨ ਹੀ ਅੰਮ੍ਰਿਤਸਰ ਵਿਚ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਹੀ ਕਹਿ ਦਿੱਤਾ ਸੀ ਕਿ ਉਹ ਅਗਲੀ ਚੋਣ ਲੜਣ ਦੀ ਇੱਛਾ ਨਹੀਂ ਰਖਦੀ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਹਿਤਾਂ ਦੀ ਰਾਖੀ ਲਈ ਹਮੇਸ਼ਾਂ ਹੀ ਕਰਦੀ ਰਹੇਗੀ। ਪਰੰਤੂ ਉਨ੍ਹਾਂ ਦਾ ਮੁੱਖ ਕੇਂਦਰ ਇਕ ਸਮਾਜ ਸੇਵਿਕਾ ਵਜੋਂ ਝੁੱਗੀਆਂ ਝੋਂਪੜੀਆਂ ਵਿਚ ਵੱਸਦੇ ਗਰੀਬ ਲੋਕਾਂ ਦੀ ਸੇਵਾ ਕਰਨਾ ਰਹੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>