ਮਮਤਾ ਬੈਨਰਜੀ ਨੇ ਮਾਓਵਾਦੀਆਂ ਨਾਲ ਸਬੰਧਾਂ ਨੂੰ ਨਕਾਰਿਆ


ਕੋਲਕਤਾ – ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਰੇਲਵੇ ਮਨਿਸਟਰ ਮਮਤਾ ਬੈਨਰਜੀ ਨੇ ਪਾਰਟੀ ਦੇ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੇ ਅਰੋਪਾਂ ਨੂੰ ਗਲਤ ਦਸਿਆ ਹੈ। ਉਨ੍ਹਾਂ ਨੇ ਪੁਲਿਸ ਦੇ ਲਾਠੀਚਾਰਜ ਦੀ ਨਿੰਦਿਆ ਕੀਤੀ ਜਿਸ ਨਾਲ ਮੇਦਨੀਪੁਰ ਵਿੱਚ ਕਈ ਪਾਰਟੀ ਸਮਰਥਕ ਅਤੇ ਪੱਤਰਕਾਰ ਜਖਮੀ ਹੋ ਗਏ।

ਮਮਤਾ ਬੈਨਰਜੀ ਨੇ ਕਿਹਾ ਕਿ ਇਹ ਇੱਕ ਮਨਘੜਤ ਕਹਾਣੀ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਦੋ ਵਿਅਕਤੀਆਂ ਨੂੰ ਪਾਰਟੀ ਦੁਆਰਾ ਚਲਾਏ ਜਾ ਰਹੇ ਰਾਹਤ ਸਿਵਿਰ ਵਿਚੋਂ ਗ੍ਰਿਫਤਾਰ ਕੀਤਾ ਗਿਆ। ਇਹ ਸਰਾਸਰ ਗਲਤ ਹੈ।

This entry was posted in ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>