ਟਰੈਫਿਕ ਪੁਲਿਸ ਨੇ ਇੱਕ ਦਿਨ ਵਿੱਚ ਕਟੇ 450 ਚਲਾਨ

ਜਲੰਧਰ- ਸਥਾਨਿਕ ਟਰੈਫਿਕ ਪੁਲਿਸ ਨੇ ਸੋਮਵਾਰ ਵਾਲੇ ਦਿਨ ਰੈਡ ਲਾਈਟ ਕਰਾਸ ਕਰਨ ਵਾਲਿਆਂ ਤੇ ਆਪਣਾ ਸਿ਼ਕੰਜਾ ਕਸਿਆ। ਇਸ ਦੌਰਾਨ 450 ਚਲਾਨ ਕਟੇ ਗਏ। ਟਰੈਫਿਕ ਪੁਲਿਸ ਦੇ ਐਸਪੀ ਦਲਜਿੰਦਰ ਸਿੰਘ ਢਿਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਮਕਸਦ ਦਫਤਰ ਅਤੇ ਸਕੂਲ ਟਾਈਮ ਤੇ ਜਾਣ ਵਾਲਿਆਂ ਨੂੰ ਜਾਗਰੂਕ ਕਰਨਾ ਸੀ, ਜੋ ਜਲਦਬਾਜ਼ੀ ਵਿੱਚ ਰੈਡ ਲਾਈਟ ਪਾਰ ਕਰਦੇ ਹਨ ਅਤੇ ਦੁਰਘਟਨਾ ਦਾ ਸਿ਼ਕਾਰ ਹੋ ਜਾਂਦੇ ਹਨ। ਇਸ ਕਰਕੇ ਸਵੇਰੇ ਅਤੇ ਸ਼ਾਮ ਦੇ ਟਾਈਮ ਤਿੰਨ-ਤਿੰਨ ਘੰਟੇ ਲਈ ਇੰਟਰਸੈਪਟਰ ਲਗਾਏ ਗਏ ਸਨ। ਰੈਡ ਲਾਈਟਪਾਰ ਕਰਨ ਵਾਲਿਆਂ ਨੂੰ ਅਗਲੇ ਨਾਕੇ ਤੇ ਰੋਕ ਕੇ ਚਲਾਨ ਵੀ ਦਿਤਾ ਗਿਆ ਅਤੇ ਸਮਝਾਇਆ ਵੀ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>