ਪੀ ਏ ਯੂ ਕਿਸਾਨ ਕਲੱਬ ਵੱਲੋਂ ਚੋਣਵੇਂ ਕਿਸਾਨਾਂ ਦਾ ਸਨਮਾਨ

ਲੁਧਿਆਣਾ – ਪੀ ਏ ਯੂ ਕਿਸਾਨ ਕਲੱਬ ਵੱਲੋਂ ਕੈਰੋਂ ਕਿਸਾਨ ਘਰ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਅੱਜ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਭੂਰੇ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਨੂੰ ਸ: ਦਰਸ਼ਨ ਸਿੰਘ ਗਰੇਵਾਲ ਯਾਦਗਾਰੀ ਟਰਾਫੀ ਨਾਲ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਸਨਮਾਨਿਤ ਕੀਤਾ । ਇਹ ਟਰਾਫੀ ਡਾ: ਜਗਵਿੰਦਰਜੀਤ ਸਿੰਘ ਗਰੇਵਾਲ ਪੀ ਸੀ ਐਸ ਨੇ ਆਪਣੇ ਸਤਿਕਾਰਯੋਗ ਪਿਤਾ ਸ: ਦਰਸ਼ਨ ਸਿੰਘ ਗਰੇਵਾਲ ਸਾਬਕਾ ਸਰਪੰਚ ਕਿਲ੍ਹਾ ਰਾਏਪੁਰ ਦੀ ਯਾਦ ਵਿੱਚ ਸਥਾਪਿਤ ਕੀਤੀ ਹੈ। ਇਸ ਤੋਂ ਇਲਾਵਾ ਸ਼੍ਰੀਮਤੀ ਪਰਮਜੀਤ ਕੌਰ ਲੁਹਾਰਾ ਨੂੰ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸਰਦਾਰਨੀ ਗਰੇਵਾਲ ਦੇ ਪਤੀ ਸ: ਮਹਿੰਦਰ ਸਿੰਘ ਗਰੇਵਾਲ ਜੀ ਨੇ ਸਥਾਪਿਤ ਕੀਤਾ ਹੈ। ਕਲੱਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ ਵੱਲੋਂ ਜਾਰੀ ਸੂਚੀ ਅਨੁਸਾਰ ਸ: ਸਰਬਜੀਤ ਸਿੰਘ ਸ਼ੇਰਗਿੱਲ ਪਿੰਡ ਦਾਨਗੜ੍ਹ ਜ਼ਿਲ੍ਹਾ ਬਰਨਾਲਾ, ਸ: ਰਜਿੰਦਰ ਸਿੰਘ ਕਣਕਵਾਲ ਜ਼ਿਲ੍ਹਾ ਮਾਨਸਾ, ਸ: ਨਛੱਤਰ ਸਿੰਘ ਗਿੱਲ ਪਿੰਡ ਖਾਸੀ ਕਲਾਂ, ਸ: ਦਵਿੰਦਰ ਸਿੰਘ ਨਕੋਦਰ, ਸ: ਗੁਰਦਿੱਤ ਸਿੰਘ ਰਸੀਦਪੁਰ ਜ਼ਿਲ੍ਹਾ ਰੋਪੜ, ਸ: ਜਗਦੀਪ ਸਿੰਘ ਕਨੋਈ ਜ਼ਿਲ੍ਹਾ ਸੰਗਰੂਰ, ਸ: ਗੁਲਜ਼ਾਰ ਸਿੰਘ ਕੱਟੂ ਜ਼ਿਲ੍ਹਾ ਬਰਨਾਲਾ, ਸ: ਜ਼ਿੰਦਰ ਸਿੰਘ ਸੰਧਵਾਂ ਜ਼ਿਲ੍ਹਾ ਰੂਪਨਗਰ, ਸ: ਪਰਮਜੀਤ ਸਿੰਘ ਜਲਵੇੜੀ ਗਹਿਲਾਂ, ਸ: ਮਨਪ੍ਰੀਤ ਸਿੰਘ ਗਿੱਲ ਪਿੰਡ ਲੱਖੋਵਾਲ ਜ਼ਿਲ੍ਹਾ ਲੁਧਿਆਣਾ, ਸ: ਮਨਵੀਰ ਸਿੰਘ ਗੋਰਸੀਆ ਮੱਖਣ ਜ਼ਿਲ੍ਹਾ ਲੁਧਿਆਣਾ, ਸ: ਕੰਵਲਦੀਪ ਸਿੰਘ ਬੜੂੰਦੀ, ਸ: ਮੇਜਰ ਸਿੰਘ ਚਾਪੜਾ ਜ਼ਿਲ੍ਹਾ ਲੁਧਿਆਣਾ, ਜਸਵਿੰਦਰ ਸਿੰਘ ਸਕਰਾਲੀ ਜ਼ਿਲ੍ਹਾ ਪਟਿਆਲਾ, ਸ: ਅਮਰ ਸਿੰਘ ਪਿੰਡ ਡਿਬਕੂ ਜ਼ਿਲ੍ਹਾ ਗੁਰਦਾਸਪੁਰ, ਸ: ਹਰਚੰਦ ਸਿੰਘ ਗੜਾਂਗਾ ਜ਼ਿਲ੍ਹਾ ਮੋਹਾਲੀ, ਸ: ਰਜਿੰਦਰਪਾਲ ਸਿੰਘ ਕਲਾਲਵਾਲਾ ਜ਼ਿਲ੍ਹਾ ਬਠਿੰਡਾ, ਸ: ਜਸਵੀਰ ਸਿੰਘ ਕਰੋਧੀਆਂ ਜ਼ਿਲ੍ਹਾ ਲੁਧਿਆਣਾ, ਸ: ਜਸਪਾਲ ਸਿੰਘ ਪੋਨਾ, ਬੀਬੀ ਮਨਜੀਤ ਕੌਰ ਹਾਂਡਾ ਪਿੰਡ ਗੌਂਸਗੜ੍ਹ ਜ਼ਿਲ੍ਹਾ ਲੁਧਿਆਣਾ, ਬੀਬੀ ਜਸਬੀਰ ਕੌਰ ਨਾਗਰਾ ਜ਼ਿਲ੍ਹਾ ਸੰਗਰੂਰ, ਬੀਬੀ ਕੰਵਲਜੀਤ ਕੌਰ ਬਾੜੇਵਾਲ ਅਤੇ ਬੀਬੀ ਅਨੀਤਾ ਗੋਇਲ ਜਗਰਾਉਂ ਜ਼ਿਲ੍ਹਾ ਲੁਧਿਆਣਾ, ਗਗਨਦੀਪ ਸਿੰਘ ਬੈਂਸ ਜ਼ਿਲ੍ਹਾ ਪਟਿਆਲਾ, ਗਿਆਨ ਕੰਧਾਲ ਕਲਾਂ ਜ਼ਿਲ੍ਹਾ ਮੋਹਾਲੀ, ਜਸਪਾਲ ਸਿੰਘ ਤੁਗਲ, ਕੁਲਵਿੰਦਰ ਸਿੰਘ ਨਾਗਰਾ ਜ਼ਿਲ੍ਹਾ ਸੰਗਰੂਰ, ਬੀਬੀ ਨਸੀਬ ਕੌਰ ਢਿੱਲੋਂ ਭੁੱਚੋ ਮੰਡੀ, ਜਯੋਤੀ ਸ਼ਰਮਾ ਲੁਹਾਰਾ ਅਤੇ ਸ: ਚਰਨਜੀਤ ਸਿੰਘ ਗਿੱਲ ਨੂੰ ਵੀ ਇਸ ਮੌਕੇ ਮਾਣਯੋਗ ਵਾਈਸ ਚਾਂਸਲਰ ਡਾ: ਕੰਗ, ਭਾਰਤ ਸਰਕਾਰ ਦੇ ਖੇਤੀਬਾੜੀ ਕਮਿਸ਼ਨਰ ਡਾ; ਗੁਰਬਚਨ ਸਿੰਘ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਤੋਂ ਇਲਾਵਾ ਡਾ: ਬਿਕਰਮ ਗਿੱਲ ਹੱਥੋਂ ਸਨਮਾਨਿਤ ਕਰਵਾਇਆ ਗਿਆ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>