12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋ ਰਿਹਾ ਇਕੱਠ “ਸਿੱਖ ਸੋਚ” ਨੂੰ ਵਧੇਰੇ ਮਜ਼ਬੂਤੀ ਨਾਲ ਉਜਾਗਰ ਕਰੇਗਾ

ਫਤਿਹਗੜ੍ਹ ਸਾਹਿਬ :- “12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ 64ਵੇਂ ਜਨਮ ਦਿਹਾੜੇ ‘ਤੇ ਹੋਣ ਵਾਲਾ ਸਮਾਗਮ ਸਿੱਖ ਸੋਚ ਨੂੰ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤੀ ਨਾਲ ਜਿੱਥੇ ਉਜਾਗਰ ਕਰੇਗਾ, ਉੱਥੇ ਇਸ ਮੌਕੇ ‘ਤੇ ਦਿੱਤਾ ਜਾਣ ਵਾਲਾ ਕੌਮੀ ਸੰਦੇਸ਼ ਕੌਮ ਨੂੰ ਨਿਸ਼ਾਨੇ ਪ੍ਰਤੀ ਕੇਂਦਰਿਤ ਵੀ ਕਰੇਗ

ਇਹ ਵਿਚਾਰ ਅੱਜ ਇੱਥੇ ਕਿਲ੍ਹਾ ਸ: ਹਰਨਾਮ ਸਿੰਘ ਪਾਰਟੀ ਦੇ ਮੁੱਖ ਦਫਤਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਾਰਜਕਾਰਨੀ ਮੈਬਰਾਂ, ਜਿਲ੍ਹਾ ਜਥੇਦਾਰਾਂ ਅਤੇ ਪਾਰਟੀ ਵੱਲੋ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਲਈ ਖੜੇ ਕੀਤੇ ਗਏ 112 ਉਮੀਦਵਾਰਾਂ ਦੀ ਹੋਈ ਅਤਿ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ। ਉਨ੍ਹਾ ਆਪਣੀ ਤਕਰੀਰ ਦੌਰਾਨ ਕਿਹਾ ਕਿ ਸਿੱਖ ਕੌਮ ਦਾ ਆਪਣਾ ਘਰ “ਖਾਲਿਸਤਾਨ” ਨੂੰ ਹੋਂਦ ਵਿੱਚ ਲਿਆਉਣ ਤੋ ਬਿਨ੍ਹਾ ਹੁਣ ਸਿੱਖ ਕੌਮ ਕੋਲ ਹੋਰ ਕੋਈ ਦੂਜਾ ਬਦਲ ਨਹੀਂ। ਇਸ ਦੀ ਸਥਾਪਤੀ ਹੀ ਸਿੱਖ ਕੌਮ ਦੀਆਂ ਸਮੁੱਚੀਆਂ ਮੁਸ਼ਕਿਲਾਂ ਨੂੰ ਹੱਲ ਕਰੇਗੀ। ਇਸ ਲਈ ਅੱਜ ਇੱਥੇ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਅਹੁਦੇਦਾਰਾਂ ਦੀ ਇਹ ਇਖਲਾਕੀ ਅਤੇ ਕੌਮੀ ਜਿਮੇਵਾਰੀ ਬਣ ਜਾਂਦੀ ਹੈ ਕਿ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਨੂੰ ਹਰ ਘਰ ਵਿੱਚ ਪਹੁੰਚਾਉਣ ਲਈ ਉਚੇਚੇ ਤੌਰ ‘ਤੇ ਜਿਮੇਵਾਰੀ ਨਿਭਾਉਣ। ਤਾਂ ਕਿ ਪੰਜਾਬ ਦੇ ਹਰ ਪਿੰਡ, ਸ਼ਹਿਰ, ਕਸਬੇ ਅਤੇ ਗਲੀ-ਮੁਹੱਲੇ ਵਿੱਚੋਂ ਵੱਡੀ ਗਿਣਤੀ ਵਿੱਚ ਗੁਰਸਿੱਖ ਇਸ ਮੌਕੇ ‘ਤੇ ਹਾਜਿਰੀ ਲਵਾ ਸਕਣ। ਸ: ਮਾਨ ਨੇ ਇਸ ਗੱਲ ‘ਤੇ ਫਖਰ ਮਹਿਸੂਸ ਕਰਦੇ ਹੋਏ ਕਿਹਾ ਕਿ ਇਸ ਸਮੇ ਹਿੰਦ ਅਤੇ ਪੰਜਾਬ ਵਿੱਚ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਦਲਾਂ ਵਿੱਚੋ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇੱਕੋ ਇੱਕ ਜਥੇਬੰਦੀ ਹੈ ਜੋ ਦ੍ਰਿੜਤਾ ਅਤੇ ਸੰਜੀਦਗੀ ਨਾਲ ਬੀਤੇ ਲੰਮੇ ਸਮੇ ਤੋਂ ਕੌਮ ਦੀ ਸਿਧਾਂਤਿਕ ਅਤੇ ਇਖਲਾਕੀ ਅਗਵਾਈ ਕਰਦੀ ਆ ਰਹੀ ਹੈ ਅਤੇ ਸਿੱਖ ਕੌਮ ਦੀ ਇਨਸਾਫ, ਸੱਚ, ਹੱਕ ਦੀ ਆਵਾਜ਼ ਨੂੰ ਬੁਲੰਦ ਕਰਕੇ ਆਪਣੀ ਜਿਮੇਵਾਰੀ ਨਿਭਾ ਰਹੀ ਹੈ। ਉਨ੍ਹਾ ਕਿਹਾ ਕਿ ਪੰਥਕ ਮੌਖੌਟਾ ਤਾਂ ਬਹੁਤ ਨੇ ਪਹਿਨਿਆ ਹੋਇਆ ਹੈ, ਪਰ ਸਿੱਖ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਅਤੇ ਸੰਤ ਭਿੰਡਰਾਂਵਾਲਿਆਂ ਦੀ ਦੂਰ ਅੰਦੇਸ਼ੀ ਵਾਲੀ ਸਿਆਸੀ ਸੋਚ ਉੱਤੇ ਅਮਲ ਕਰਕੇ “ਮੀਰੀ-ਪੀਰੀ” ਦੇ ਸਿਧਾਂਤ ਨੂੰ ਜੀਊਦਾ ਰੱਖਣਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਹਿੱਸੇ ਹੀ ਆਇਆ ਹੈ। ਸ: ਮਾਨ ਨੇ 12 ਫਰਵਰੀ ਦੇ ਫਤਿਹਗੜ੍ਹ ਸਾਹਿਬ ਵਿਖੇ ਹੋ ਰਹੇ ਸਮਾਗਮ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਲਈ ਜਿੱਥੇ ਪਾਰਟੀ ਦੇ ਅਹੁਦੇਦਾਰਾਂ ਅਤੇ ਸੀਨੀਅਰ ਲੀਡਰਸਿਪ ਨੂੰ ਜਿਮੇਵਾਰੀਆਂ ਸੌਪੀਆਂ ਉੱਥੇ ਉਨ੍ਹਾ ਨੇ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਵਿੱਚ ਮੌਖੌਟੇ ਪਹਿਣ ਕੇ ਵਿਚਰ ਰਹੀ ਅਖੌਤੀ ਲੀਡਰਸਿਪ ਅਤੇ ਕੌਮ ਲਈ ਮਰ ਮਿੱਟਣ ਵਾਲੀ ਲੀਡਰਸਿਪ ਦਾ ਤੁਰੰਤ ਪਹਿਲੇ ਨਿਖੇੜਾ ਕਰੇ, ਫਿਰ ਉਸ ਲੀਡਰਸਿਪ ਦੇ ਹੱਕ ਵਿੱਚ ਡੱਟ ਜਾਵੇ, ਜੋ ਸਿੱਖ ਸੋਚ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਉਣ ਲਈ ਤਤਪਰ ਹੈ ਅਤੇ ਕੌਮ ਵਿੱਚ ਉਤਪੰਨ ਹੋ ਚੁੱਕੀਆਂ ਕਮੀਆਂ ਅਤੇ ਖਾਮੀਆਂ ਨੂੰ ਦੂਰ ਕਰਨ ਲਈ ਦ੍ਰਿੜ ਹੈ।

ਉਨ੍ਹਾ ਪਾਰਟੀ ਅਹੁਦੇਦਾਰਾਂ ਅਤੇ ਮੈਬਰਾਂ ਨੂੰ ਸੱਦਾ ਦਿੱਤਾ ਕਿ ਉਹ ਆਪੋ ਆਪਣੇ ਇਲਾਕਿਆਂ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਖਾਲਿਸਤਾਨ ਦੇ ਨਾਮ ਨੂੰ ਪ੍ਰਗਟ ਕਰਦੇ ਵੱਡੇ ਵੱਡੇ ਹੋਰਡਿੰਗ 12 ਫਰਵਰੀ ਤੋਂ ਪਹਿਲੇ ਪਹਿਲੇ ਲਾਉਣ। ਜੇਕਰ ਪ੍ਰਸ਼ਾਸਨ ਜਾਂ ਪੁਲਿਸ ਉਨ੍ਹਾ ਨੂੰ ਅਜਿਹਾ ਕਰਨ ਤੋਂ ਵਿਘਨ ਪਾਵੇ ਤਾਂ ਉਹ ਤੁਰੰਤ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਹੋਏ ਫੈਸਲਿਆਂ ਦੀ ਕਾਪੀ ਦੀ ਨਕਲ ਉਨ੍ਹਾ ਦੇ ਸਪੁਰਦ ਕਰਨ। ਜੇਕਰ ਫਿਰ ਵੀ ਕੋਈ ਮੁਤੱਸਵੀ ਸੋਚ ਵਾਲਾ ਅਫਸਰ ਬਜਿ਼ੱਦ ਹੋਵੇ ਤਾਂ ਉਸ ਉੱਤੇ “ਅਦਾਲਤੀ ਮਾਨਹਾਨੀ” ਕਰਨ ਦਾ ਕੇਸ ਠੋਕਣ। ਉਨ੍ਹਾ ਦੂਸਰੀਆਂ ਕੌੰਮਾਂ, ਧਰਮਾਂ, ਫਿਰਕਿਆਂ ਨੂੰ ਵਿਸ਼ਵਾਸ ਦਿਵਾਉਦੇ ਹੋਏ ਕਿਹਾ ਕਿ ਉਹ “ਖਾਲਿਸਤਾਨ” ਦੇ ਪਾਕਿ ਸ਼ਬਦ ਨੂੰ ਬਿਲਕੁਲ ਨਫਰਤ ਨਾ ਕਰਨ ਕਿਉਂਕਿ ਖਾਲਿਸਤਾਨ ਵਿੱਚ ਸਮੂਹ ਕੌਮਾਂ, ਧਰਮਾਂ, ਫਿਰਕਿਆਂ, ਬਰਾਦਰੀਆਂ ਆਦਿ ਨੂੰ ਕੇਵਲ ਬਰਾਬਰ ਦਾ ਸਤਿਕਾਰ ਅਤੇ ਅਧਿਕਾਰ ਹੀ ਨਹੀਂ ਦਿੱਤੇ ਜਾਣਗੇ ਬਲਕਿ ਸਭਨਾਂ ਨੂੰ ਤਰੱਕੀ ਕਰਨ ਦੇ ਮੌਕੇ ਵੀ ਉਪਲੱਬਧ ਹੋਣਗੇ। ਇਸ ਉਪਰੋਕਤ ਮੀਟਿੰਗ ਵਿੱਚ ਇੱਕ ਅਹਿਮ ਗੱਲ ਵੇਖਣ ਵਿੱਚ ਆਈ ਕਿ ਪਾਰਟੀ ਨੇ ਪਹਿਲੀ ਵਾਰ ਆਪਣੀਆਂ ਕਮੀਆਂ ਅਤੇ ਖਾਮੀਆਂ ਉੱਤੇ ਵੀ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਅਤੇ ਉਨ੍ਹਾ ਨੂੰ ਦੂਰ ਕਰਨ ਦਾ ਤਹੱਈਆ ਵੀ ਕੀਤਾ। ਅੱਜ ਦੀ ਇਕੱਤਰਤਾ ਵਿੱਚ ਸ: ਮਾਨ ਤੋਂ ਇਲਾਵਾ ਭਾਈ ਧਿਆਨ ਸਿੰਘ ਮੰਡ, ਬਾਬਾ ਸੁਰਿੰਦਰ ਹਰੀ ਸਿੰਘ ਸਰਾਏਨਾਗਾ, ਇਕਬਾਲ ਸਿੰਘ ਟਿਵਾਣਾ, ਗੁਰਸੇਵਕ ਸਿੰਘ ਜਵਾਹਰਕੇ, ਪ੍ਰੋ: ਮਹਿੰਦਰਪਾਲ ਸਿੰਘ, ਗੁਰਿੰਦਰਪਾਲ ਸਿੰਘ ਧਨੋਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ: ਈਮਾਨ ਸਿੰਘ ਮਾਨ, ਸੁਰਿੰਦਰ ਸਿੰਘ ਬੋਰਾਂ ਅਕਾਲਗੜ੍ਹ, ਦਰਸ਼ਨ ਸਿੰਘ ਯੂ ਐੱਸ ਏ, ਬਹਾਦਰ ਸਿੰਘ ਭਸੌੜ, ਸੁਖਜੀਤ ਸਿੰਘ ਕਾਲਾ ਅਫਗਾਨਾ, ਹਰਭਜਨ ਸਿੰਘ ਕਸ਼ਮੀਰੀ, ਪਰਮਿੰਦਰ ਸਿੰਘ ਬਾਲਿਆਂਵਾਲੀ, ਅਵਤਾਰ ਸਿੰਘ ਖੱਖ, ਰਣਜੀਤ ਸਿੰਘ ਸੰਤੋਖਗੜ੍ਹ, ਕੁਲਦੀਪ ਸਿੰਘ ਭਾਗੋਵਾਲ, ਹਰਜੀਤ ਸਿੰਘ ਸੰਜੂਮਾ, ਗੁਰਦਿਆਲ ਸਿੰਘ ਘੱਲੂਮਾਜਰਾ, ਜਸਵੰਤ ਸਿੰਘ ਚੀਮਾਂ, ਅਮਰੀਕ ਸਿੰਘ ਨੰਗਲ, ਜਸਵੀਰ ਸਿੰਘ ਭੁੱਲਰ, ਰਣਜੀਤ ਸਿੰਘ ਸੰਘੇੜਾ, ਇਕਬਾਲ ਸਿੰਘ ਬਰੀਵਾਲਾ, ਸਰੂਪ ਸਿੰਘ ਬਾਦਸ਼ਾਹਪੁਰ, ਬੀਬੀ ਤੇਜ ਕੌਰ, ਬੀਬੀ ਜਸਵਿੰਦਰ ਸਿੰਘ ਕੌਰ, ਰਣਜੀਤ ਸਿੰਘ ਚੀਮਾਂ, ਗੁਰਜੰਟ ਸਿੰਘ ਕੱਟੂ, ਰਜਿੰਦਰ ਸਿੰਘ ਛੰਨਾ, ਸ਼ਹਿਬਾਜ ਸਿੰਘ ਡਸਕਾ, ਮਨਜੀਤ ਸਿੰਘ ਮੱਲ੍ਹਾ, ਗੁਰਨੈਬ ਸਿੰਘ ਨੈਬੀ, ਸਵਰਨ ਸਿੰਘ ਫਾਟਕਮਾਜਰੀ, ਰਣਦੇਵ ਸਿੰਘ ਦੇਬੀ, ਸਿਗਾਰਾ ਸਿੰਘ ਬੱਡਲਾ, ਧਰਮ ਸਿੰਘ ਕਲੌੜ, ਜਗਜੀਤ ਸਿੰਘ ਖਾਈ ਆਦਿ ਵੱਡੀ ਗਿਣਤੀ ਵਿੱਚ ਕਾਰਜਕਾਰਨੀ ਮੈਬਰਾਂ, ਜਿਲ੍ਹਾ ਜਥੇਦਾਰਾਂ ਅਤੇ ਪਾਰਟੀ ਦੇ ਗੁਰਦੁਆਰਾ ਚੋਣਾਂ ਲਈ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੇ ਬਹੁਤ ਉਤਸ਼ਾਹ ਨਾਲ ਸਮੂਲੀਅਤ ਕਰਦੇ ਹੋਏ ਵਿਚਾਰ ਪ੍ਰਗਟ ਕੀਤੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>