ਖੇਡਾਂ ਜੀਵਨ ਜਾਚ ਅਤੇ ਅਨੁਸਾਸ਼ਨ ਨਾਲ ਜੋੜਦੀਆਂ ਹਨ-ਡਾ: ਕੰਗ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ 45ਵੀਆਂ ਸਾਲਾਨਾ ਖੇਡਾਂ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ ਕਿਉਂਕਿ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੰਦਰਸਤੀ ਪ੍ਰਦਾਨ ਕਰਨ ਵਿੱਚ ਖੇਡਾਂ ਅਹਿਮ ਯੋਗਦਾਨ ਪਾਉਂਦੀਆਂ ਹਨ। ਡਾ: ਕੰਗ ਨੇ ਕਿਹਾ ਕਿ ਮਨ ਅਤੇ ਤਨ ਦੀ ਤੰਦਰੁਸਤੀ ਹੀ ਆਦਮੀ ਦੇ ਹਰ ਖੇਤਰ ਵਿੱਚ ਕਾਮਯਾਬ ਹੋਣ ਵਿੱਚ ਸਹਾਈ ਹੁੰਦੀ ਹੈ। ਡਾ: ਕੰਗ ਨੇ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਨੇ ਵੀ ਸਰੀਰ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਹੈ। ਇਸ ਮੌਕੇ ਖੇਡਾਂ ਵਿੱਚ ਭਾਗ ਲੈਣ ਵਾਲੇ ਅਤੇ ਵੱਖ-ਵੱਖ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡਾ: ਕੰਗ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਖਾਸ ਮਹੱਤਤਾ ਇਸ ਕਰਕੇ ਵੀ ਹੈ ਕਿ ਇਹ ਸਾਨੂੰ ਜੀਵਨ ਜਾਚ ਅਤੇ ਅਨੁਸਾਸ਼ਨ ਨਾਲ ਜੋੜਦੀਆਂ ਹਨ।
ਆਪਣੇ ਸਵਾਗਤੀ ਭਾਸ਼ਣ ਵਿੱਚ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਖੇਡ ਪ੍ਰਾਪਤੀਆਂ ਕਰਦੇ ਹਨ। ਡਾ: ਔਲਖ ਨੇ ਕਿਹਾ ਕਿ ਇਸ ਯੂਨੀਵਰਸਿਟੀ ਨੇ ਕਈ ਉ¦ਪੀਅਨ ਪੈਦਾ ਕੀਤੇ ਹਨ ਅਤੇ ਅੰਤਰ ਰਾਸ਼ਟਰੀ ਖੇਤੀ ਖੋਜ ਦੇ ਨਾਲ ਨਾਲ ਖੇਡ ਅਤੇ ਸਭਿਆਚਾਰ ਦੇ ਖੇਤਰ ਵਿੱਚ ਇਸ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਰਹੀ ਹੈ। ਮਿਲਖ ਅਫਸਰ ਡਾ: ਪਰਿਤਪਾਲ ਸਿੰਘ  ਲੁਬਾਣਾ ਨੇ ਧੰਨਵਾਦ ਕਰਦਿਆਂ ਵਿਦਿਆਰਥੀਆਂ ਵੱਲੋਂ ਖੇਡਾਂ ਪ੍ਰਤੀ ਦਿਖਾਏ ਉਤਸ਼ਾਹ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਬੇਸਿਕ ਸਾਇੰਸਜ਼ ਕਾਲਜ ਦੇ ਅਧਿਆਪਕ ਅਤੇ ਕਿਸੇ ਵੇਲੇ ਸਰਵੋਤਮ ਅਥਲੀਟ ਰਹੇ ਡਾ: ਬਲਦੇਵ ਸਿੰਘ ਸੋਹਲ, ਸਬਜ਼ੀਆਂ ਵਿਭਾਗ ਦੇ ਡਾ: ਅਜਮੇਰ ਸਿੰਘ ਢੱਟ ਅਤੇ ਹਾਕੀ ਦੇ ਪ੍ਰਸਿੱਧ ਖਿਡਾਰੀ ਅਤੇ ਕੋਚ ਡਾ: ਪੁਸ਼ਪਿੰਦਰ  ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ। ਅਮਰੀਕਾ ਦੀ ਕੈਨਸਾਸ ਸਟੇਟ ਯੂਨੀਵਰਸਿਟੀ ਦੇ ਉੱਘੇ ਵਿਗਿਆਨੀ ਡਾ: ਬਿਕਰਮ ਸਿੰਘ ਗਿੱਲ ਅਤੇ ਉੱਘੇ ਲੇਖਕ ਸ: ਗੁਰਦਿਤ ਸਿੰਘ ਕੰਗ ਵਿਸੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਾਲਾਨਾ ਖੇਡਾਂ ਦੀਆਂ ਲਗਪਗ ਤੀਹ ਵੰਨਗੀਆਂ ਵਿੱਚ ਤਿੰਨ ਸੌ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਖੇਤੀਬਾੜੀ ਕਾਲਜ ਦੀ ਮਿਸ ਸਤਨਾਮ ਕੌਰ ਨੂੰ ਲੜਕੀਆਂ ਵਿੱਚੋਂ ਸਰਵੋਤਮ ਅਥਲੀਟ ਚੁਣਿਆ ਗਿਆ ਜਦ ਕਿ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਰਾਜ ਕਮਲ ਸਿੰਘ ਨੂੰ ਲੜਕਿਆਂ ਵਿਚੋਂ ਸਰਵੋਤਮ ਅਥਲੀਟ ਚੁਣਿਆ ਗਿਆ। ਮਾਰਚ ਪਾਸਟ ਦੀ ਸਰਵੋਤਮ ਟੀਮ ਦੀ ਟਰਾਫੀ ਕਾਲਜ ਆਫ ਹੋਮ ਸਾਇੰਸ ਨੇ ਜਿੱਤੀ। ਮੁਕਾਬਲੇ ਦੀ ਓਵਰ ਆਲ ਟਰਾਫੀ ਲੜਕਿਆਂ ਅਤੇ ਲੜਕੀਆਂ ਦੀ ਸ਼੍ਰੇਣੀ ਵਿੱਚ ਖੇਤੀਬਾੜੀ ਕਾਲਜ ਦੇ ਨਾਮ ਰਹੀ। ਯੂਨੀਵਰਸਿਟੀ ਦੇ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਾਈਸ ਚਾਂਯਲਰ ਡਾ: ਕੰਗ ਵੱਲੋਂ ਸਨਮਾਨਿਤ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>