ਕੈਪਟਨ ਝੂਠ ਤੇ ਗੁੰਮਰਾਹਕੁਨ ਰਾਜਨੀਤੀ ਤੋਂ ਬਾਜ ਆਵੇ – ਮਜੀਠੀਆ


ਫਰੀਦਕੋਟ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਉਹਨਾਂ ਨੂੰ ਝੂਠਾ ਅਤੇ ਗੁੰਮਰਾਹਕੁਨ ਰਾਜਨੀਤੀ ਤੋਂ ਬਾਜ ਆਉਣ ਲਈ ਕਿਹਾ, ਉਹਨਾਂ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਧਮਕੀ ਦੇਣ ਵਾਲੇ ਯੂਥ ਕਾਂਗਰਸ ਪ੍ਰਤੀ ਵੀ ਤਿੱਖਾ ਰੁਖ ਅਪਣਾਉਦਿਆਂ ਕਿਹਾ ਕਿ ਜੇ ਯੂਥ ਕਾਂਗਰਸ  ਵਿਚ ਦੇਸ਼ ਅਤੇ ਪੰਜਾਬ ਪ੍ਰਤੀ ਕੋਈ ਵਫਾਦਾਰੀ ਬਾਕੀ ‏ਤਾਂ ਉਹ ਮਹਿੰਗਾਈ ਲਈ ਪ੍ਰਧਾਨ ਮੰਤਰੀ, ਕੇਂਦਰੀ ਪੱਧਰ ’ਤੇ ਫੈਲੀ ਭ੍ਰਿਸ਼ਟਾਚਾਰ ਦੀ ਮਾਂ ਸ੍ਰੀਮਤੀ ਸੋਨੀਆ ਗਾਂਧੀ ਅਤੇ ਨਿੱਜੀ ਹਿਤਾਂ ਨੂੰ ਪੰਜਾਬ ਦੇ ਹਿਤਾਂ ਨਾਲੋਂ ਹਮੇਸ਼ਾ ਪਹਿਲ ਦੇਣ ਅਤੇ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ਾਂ ਲਈ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਓ ਕਰੇ।

ਸ: ਮਜੀਠੀਆ ਅੱਜ ਇੱਥੇ ਫਰੀਦਕੋਟ ਜ਼ਿਲ੍ਹਾ ਯੂਥ ਅਕਾਲੀ ਦਲ ਦੀ ਵਿਸ਼ਾਲ ਇਤਿਹਾਸਕ ਰੈਲੀ  ਨੂੰ ਸੰਬੋਧਨ ਕਰ ਰਹੇ ਸਨ ਨੇ ਕਾਂਗਰਸ ਨੂੰ ਦੇਸ਼ ਲਈ ਅਤਿ ਖਤਰਨਾਕ ਵਾਇਰਸ ‏ਗਰਦਾਨਦਿਆਂ ਕਿਹਾ ਕਿ ਦਿਲੀ ਵਿਖੇ ਸੋਨੀਆ ਗਾਂਧੀ ਆਪਣੇ ਲੋਟੂ ਟੋਲੇ ਨਾਲ ਬੈਠੀ ਦੇਸ਼ ਦੇ ਖਜਾਨੇ ਦੀ 2ਜੀ ਸਪੈਕਟਰਮ ਰਾਹੀਂ 1.75 ਲੱਖ ਕਰੋੜ, ਕੋਮਨਵੈਲਥ ਗੇਮ 70 ਹਜਾਰ ਕਰੋੜ ਅਤੇ ਸਿਵਿਸ ਬੈਂਕਾਂ ’ਚ 70 ਲੱਖ ਕਰੋੜ ਦੀ ਲੁੱਟ ਕੀਤੀ ਹੈ‏। ਇਹੀ ਹਾਲ ਪੰਜਾਬ  ਵਿੱਚ ਕੈਪਟਨ ਦਾ ਆਪਣੇ ਰਾਜਕਾਲ ਦੌਰਾਨ ਰਿਹਾ । ਉਹਨਾਂ ਕੈਪਟਨ ਵੱਲੋਂ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਾਅਵਿਆਂ ਦੀ ਫੂਕ ਕੱਢਦਿਆਂ ਕਿਹਾ ਕਿ ਜੇ ਕੈਪਟਨ ਇਹ ਗਲ ਨੂੰ ਸਾਬਤ ਕਰ ਦੇਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ ਨਹੀਂ ਤਾਂ ਉਹ ਖੁਦ ਸਿਆਸੀ ਸਨਿਆਸ ਲੈ ਲੈਣ। ਉਹਨਾਂ ਕਿਹਾ ਕਿ ਕੈਪਟਨ ਸਮੇਂ 500 ਤੋਂ ਵੱਧ ਸਕੂਲਾਂ ਨੂੰ ਜਿੰਦਰੇ ਲਗ ਗਏ ਸਨ। ਉਹਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ 70 ਹਜ਼ਾਰ ਨੌਜਵਾਨਾਂ ਨੂੰ ਵੱਖ ਵੱਖ ਸਰਕਾਰੀ ਨੌਕਰੀਆਂ ਦਿੱਤਿਆਂ ਜਾ ਚੁੱਕੀਆਂ ਹਨ। ਬਠਿੰਡਾ ਰਿਫੈਨਰੀ, 4 ਥਰਮਲ ਪਲਾਂਟ, ਕਿਸਾਨਾਂ ਨੂੰ ਫਰੀ ਬਿਜਲੀ , ਗਰੀਬਾਂ ਨੂੰ 4 ਰੁਪੈ ਕਿੱਲੋ ਆਟਾ 20 ਰੁਪੈ ਕਿੱਲੋ ਦਾਲ, ਸ਼ਗਨ ਸਕੀਮਾਂ, ਵਿਆਪਕ ਤੇ ਮਜ਼ਬੂਤ ਬੁਨਿਆਦੀ ਢਾਂਚਾ ਅਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਗਲ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਇਹਨਾਂ ਵਿਕਾਸ ਕਾਰਜਾਂ ਅਤੇ ਪ੍ਰਾਪਤੀਆਂ ਨੇ ਕਾਂਗਰਸ ਦੇ ਹੋਸ਼ ਉੜਾ ਦਿੱਤੇ ਹਨ । ਉਹਨਾਂ ਕਿਹਾ ਕਿ ਕੈਪਟਨ ਦੇ ਰਾਜ ਕਾਲ ਦੌਰਾਨ ਰਣਇੰਦਰ ਸਿੰਘ ਦਾ ਹਵਾਲਾ ਸਕੈਂਡਲ  ਵਿੱਚ ਸ਼ਾਮਿਲ ਹੋਣ, ਲੁਧਿਆਣਾ ਸਿਟੀ ਸੈਂਟਰ ਸਕੈਮ, ਅੰਮ੍ਰਿਤਸਰ ਇੰਪਰੂਵਮੈਂਟ ਆਦਿ ਮੈਗਾ ਸਕੈਮ ਤੇ ਮੈਗਾ ਲੁਟ ਤੋਂ ਸਿਵਾ ਕੋਈ ਪ੍ਰਾਪਤੀ ਨਹੀਂ ਰਹੀ। ਉਹਨਾਂ ਹਮਲਾਵਾਰਾਨਾ ਰੁਖ  ਅਪਣਾਉਂਦਿਆਂ ਕਿਹਾ ਕਿ ਕੈਪਟਨ ਨੇ ਆਪ 19,620 ਕਰੋੜ ਰੁਪੈ ਕਰਜ਼ਾ ਲੈ ਕੇ ਸਰਕਾਰ ਚਲਾਈ। ਉਹਨਾਂ ਕਿਹਾ ਕਿ ਬਾਦਲ ਸਾਹਿਬ ਅਤੇ ਸੁਖਬੀਰ ਸਿੰਘ ਬਾਦਲ ਸੰਗਤ ਦਰਸ਼ਨਾਂ ਰਾਹੀਂ ਹਰ ਇੱਕ ਕੋਲ ਪਹੁੰਚ ਰਹੇ ਹਨ, ਉੱਥੇ ਕੈਪਟਨ ਕੋਲ ਆਪ ਦੇ ਮੰਤਰੀਆਂ ਲਈ ਵੀ ਸਮਾਂ ਨਹੀਂ ਸੀ ਸਿਵਾਏ ਆਈ ਐਸ ਆਈ ਏਜੰਟ ਪਾਕਿਸਤਾਨੀ ਪੱਤਰਕਾਰ ਨੂੰ ਪਹਾੜਾਂ ਤੇ ਵਿਦੇਸ਼ੀ ਸੈਰਾਂ ਕਰਾਉਣ ਤੋਂ। ਉਹਨਾਂ ਪਟਿਆਲਾ ਵਿਖੇ ਆਤਮਦਾਹ ਕਰਨ ਵਾਲੇ ਕਾਂਗਰਸੀ ਵਰਕਰ ਤੇ ਰੇਹੜੀ ਯੂਨੀਅਨ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਕਸ਼ਯਪ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਗਰੀਬਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਫਿਰ ਵੀ ਉਹਨਾਂ ਪ੍ਰਤੀ ਨਫ਼ਰਤ ਭਰੀਆਂ ਨਿਗਾਹਾਂ ਰਖੀਆਂ। ਉਹਨਾਂ ਕਿਹਾ ਕਿ ਮਾਲੀਆ ਰਾਜ ਦਾ ਕੈਪਟਨ  ਸਮੇ ਵੈਟ ਜੋ 5136 ਕਰੋੜ ਰੁਪੈ ਸੀ ਉਹ ਵੱਧ ਕੇ ਹੁਣ 10500 ਕਰੋੜ ਰੁਪੈ ਹੋ ਗਿਆ ‏ ਤੇ ਮਾਰਚ ਤੱਕ 14000 ਕਰੋੜ ਹੋਣ ਦੀ ਉਮੀਦ ਹੈ। ਆਬਕਾਰੀ ਦੀ ਗਲ ਕਰਦਿਆਂ ਉਹਨਾਂ ਦੱਸਿਆ ਕਿ 1363 ਕਰੋੜ ਤੋਂ ਵੱਧ ਕੇ ਹੁਣ 2097 ਕਰੋੜ ਰੁਪੈ ਹਾਸਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਅਤੇ ਯੂਥ ਕਾਂਗਰਸ ਪ੍ਰਧਾਨ ਕੇਂਦਰ  ਵਿੱਚ ਹੋ ਰਹੀ ਲੁੱਟ,ਮਹਿੰਗਾਈ, ਵਿਦੇਸ਼ੀ ਬੈਂਕਾਂ  ਵਿੱਚ ਕਾਂਗਰਸੀਆਂ ਵੱਲੋਂ ਰੱਖੇ ਗਏ ਕਾਲੇ ਧਨ ਦੀ ਵਾਪਸੀ ,ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਅਟੈਕ, ਨਵੰਬਰ 84 ਦੇ ਸਿੱਖ ਕਤਲੇਆਮ, ਗੁਆਂਢੀ ਰਾਜਾਂ ਨੂੰ ਦਿੱਤਿਆਂ ਜਾ ਰਹੀਆਂ ਸਨਅਤੀ ਰਿਆਇਤਾਂ, ਕਿਸਾਨ ਕਰਜ਼ਾ ਮੁਆਫ਼ੀ ਅਤੇ ਪੰਜਾਬ ਪ੍ਰਤੀ ਕੇਂਦਰੀ ਕਰ ਅਤੇ ਗਰਾਂਟਾਂ ਦੀ ਕਾਣੀ ਵੰਡ ਸੰਬੰਧੀ ਬੇਇਨਸਾਫ਼ੀਆਂ ਬਾਰੇ ਕਿਉਂ ਖਾਮੋਸ਼ ਹਨ।

ਇਸ ਮੌਕੇ ਜ਼ਿਲ੍ਹੇ ਭਰ ਦੇ ਹਜ਼ਾਰਾਂ ਯੂਥ ਅਕਾਲੀ ਦਲ ਦੇ ਵਰਕਰ ਦਾ ਪੂਰੇ ਉਤਸ਼ਾਹ ਨਾਲ ਪੁੱਜਣ ’ਤੇ ਗਦ ਗਦ ਹੋਏ ਸ: ਮਜੀਠੀਆ ਨੇ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਹੁਣ ਤੋਂ ਹੀ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀਆਂ ਚੜਾਂ ਨੂੰ ਪੂਰੀ ਤਰਾਂ ਪੁੱਟ ਕੇ ਸੁੱਟ ਦੇਣ ਲਈ ਤਿਆਰ ਰਹਿਣ ਦਾ ਸਦਾ ਦਿੱਤਾ।

ਉਹਨਾਂ ਯੂਥ ਅਕਾਲੀ ਦਲ ਦੇ ਸਮਾਜਿਕ ਏਜੰਡੇ ਦੀ ਗਲ ਕਰਦਿਆਂ ਕਿਹਾ ਕਿ ਯੂਥ ਦਲ ਹੁਣ ਸਿਆਸਤ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਵੀ ਅੱਗੇ ਹੋਕੇ ਕੰਮ ਕਰਦਿਆਂ ਸਮਾਜਿਕ ਬੁਰਾਈਆਂ ਵਿਰੁੱਧ ਇੱਕ ਨਵਾਂ ਜਹਾਦ ਛੇੜੇਗਾ । ਉਹਨਾਂ ਕਿਹਾ ਕਿ ਯੂਥ ਦਾ ਹਰ ਵਰਕਰ ਇੱਕ ਰੁੱਖ ਜ਼ਰੂਰ ਲਾਏਗਾ, 5 ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰੇਗਾ, ਦਾਜ, ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ , ਖ਼ੂਨਦਾਨ ਤੇ ਮੈਡੀਕਲ ਕੈਪ ਲਾਉਣ ਵਲ ਵਿਸ਼ੇਸ਼ ਤਵੱਜੋ ਦੇਵੇਗਾ। ਇਸ ਮੌਕੇ ਯੂਥ ਅਕਾਲੀ ਦਲ ਦੇ ਨੌਜਵਾਨ ਵਰਕਰਾਂ ਨੂੰ ਸੱਦਾ ਦਿੱਤਾ ਕਿ  ਉਹ ਪਿੰਡ ਪਿੰਡ ਅਤੇ ਵਾਰਡ ਪੱਧਰ ਤੇ ਆਪਣੀਆਂ ਇਕਾਈਆਂ ਕਾਇਮ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ।  ਅੱਜ ਮਜੀਠੀਆ ਦੀ ਆਮਦ ਮੌਕੇ ਉਹਨਾਂ ਦੇ ਸਵਾਗਤ ਲਈ ਹਜ਼ਾਰਾਂ ਉਤਸ਼ਾਹੀ ਨੌਜਵਾਨ ਸੜਕਾਂ ’ਤੇ ਗੱਡੀਆਂ ਦੇ ਕਾਫਲਿਆਂ ਸਮੇਤ ਢੋਲ ਧਮਕੇ ਨਾਲ ਸ਼ਾਮਿਲ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>