ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੀਆਂ ਸਭ ਤੋਂ ਵੱਡੀਆਂ (ਪਾਲੇਸ ਦਾ ਜੁਸਟਿਸ) ਨਾਂ ਦੀਆਂ ਕਚਿਹਿਰੀਆਂ ਅੱਗੇ ਸੋਮਵਾਰ ਦੁਪਿਹਰ ਤੋਂ ਬਾਅਦ ਇੱਕ 54 ਸਾਲਾਂ ਦੇ ਆਦਮੀ ਨੇ ਆਪਣੇ ਆਪ ਨੂੰ ਅੱਗ ਲਾ ਲਈ।ਉਹ ਆਦਮੀ ਗੱਡੀਆ ਦੀ ਪਾਰਕਿੰਗ ਵਿੱਚੋ ਨਿਕਲ ਕੇ ਸਿੱਧਾ ਗੇਟ ਅੱਗੇ ਪਹੁੰਚ ਗਿਆ।ਜਿਸ ਨੂੰ ਮੌਕੇ ਤੇ ਪੁਲੀਸ ਅਤੇ ਫਸਟ ਏਡ ਵਾਲਿਆ ਨੇ ਆ ਕੇ ਬਚਾ ਲਿਆ।ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ।ਇਸ ਘਟਨਾ ਪਿਛੇ ਕੀ ਕਾਰਨ ਹੋ ਸਕਦਾ ਹੈ। ਇਸ ਦੀ ਹਾਲੇ ਪੁਸ਼ਟੀ ਨਹੀ ਹੋਈ ਹੈ।
ਕਚਿਹਿਰੀਆਂ ਸਾਹਮਣੇ ਆਪਣੇ ਆਪ ਨੂੰ ਅੱਗ ਲਾ ਲਈ
This entry was posted in ਅੰਤਰਰਾਸ਼ਟਰੀ.