ਸਿੱਖ ਕੌਮ ਦੀ ਕੌਮੀ ਭਾਸ਼ਾ “ਗੁਰਮੁੱਖੀ ਪੰਜਾਬੀ” ਨਾ ਕਿ ਹਿੰਦੀ – ਮਾਨ

ਫਤਿਹਗੜ੍ਹ ਸਾਹਿਬ :- “ਹਿੰਦੂਤਵ ਹੁਕਮਰਾਨਾਂ ਵੱਲੋ ਹਿੰਦੀ ਭਾਸ਼ਾ ਨੂੰ ਇੰਜ ਪ੍ਰਚਾਰਿਆ ਤੇ ਵੱਖ ਵੱਖ ਕੌਮਾਂ ‘ਤੇ ਜ਼ਬਰੀ ਥੋਪਿਆ ਜਾ ਰਿਹਾ ਹੈ ਜਿਵੇ ਇੱਥੇ ਵੱਸਣ ਵਾਲੀਆਂ ਵੱਖ ਵੱਖ ਸਭ ਕੌਮਾਂ ਦੀ ਕੌਮੀ ਭਾਸ਼ਾ ਹਿੰਦੀ ਹੋਵੇ। ਵੱਖ ਵੱਖ ਭਾਸ਼ਾਵਾਂ ਵੱਖੋ ਵੱਖਰੀਆਂ ਕੌਮਾਂ ਦੀਆਂ ਕੌਮੀ ਭਾਸ਼ਾਵਾਂ ਹਨ। ਸਿੱਖ ਕੌਮ ਦੀ ਕੌਮੀ ਭਾਸ਼ਾ ਗੁਰੂ ਸਾਹਿਬਾਨ ਵੱਲੋ ਸ਼ੁਰੂ ਕੀਤੀ ਗਈ “ਗੁਰਮੁੱਖੀ ਪੰਜਾਬੀ” ਸਦੀਆਂ ਤੋਂ ਸਥਾਪਿਤ ਕੌਮੀ ਭਾਸ਼ਾ ਹੈ ਨਾ ਕਿ ਹਿੰਦੀ।”

ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ: ਅਵਤਾਰ ਸਿੰਘ ਮੱਕੜ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਹਰਿਆਣੇ ਵਿੱਚ ਪੰਜਾਬੀ ਨੂੰ ਲਾਗੂ ਕਰਨ ਦੀ ਉਠਾਈ ਗਈ ਕੌਮੀ ਆਵਾਜ਼ ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ ਅਤੇ ਨਾਲ ਹੀ ਇਸ ਗੱਲ ਦਾ ਗਹਿਰਾ ਦੁੱਖ ਅਤੇ ਅਫਸੋਸ ਵੀ ਪ੍ਰਗਟ ਕੀਤਾ ਕਿ ਪੰਜਾਬ ਦੀ ਬਾਦਲ ਹਕੂਮਤ ਸਿੱਖ ਕੌਮ ਦੀ ਜਨਮ ਭੂਮੀ ਨਾਲ ਸਬੰਧਿਤ ਜਰਖੇਜ਼ ਖਾਲਿਸਤਾਨ ਦੀ ਧਰਤੀ ਉਤੇ ਵੀ ਹਿੰਦੀ ਨੂੰ ਇੱਥੋ ਦੇ ਸਕੂਲਾਂ, ਕਾਲਜਾਂ ਵਿੱਚ ਲਾਜ਼ਮੀ ਤੌਰ ‘ਤੇ ਲਾਗੂ ਕਰਨ ਦੀ ਕਾਰਵਾਈ ਕਰਕੇ ਗੁਰੂ ਸਾਹਿਬਾਨ ਦੇ ਮੁਖਾਰਬਿੰਦ ਤੋ ਉਚਾਰੀ ਗਈ ਗੁਰਮੁੱਖੀ ਪੰਜਾਬੀ ਭਾਸ਼ਾ ਅਤੇ ਬੋਲੀ ਦੀ ਤੌਹੀਨ ਕਰਨ ਦੀਆਂ ਅਸਹਿ ਕਾਰਵਾਈਆਂ ਕਰ ਰਹੀਆਂ ਹੈ। ਉਨ੍ਹਾ ਕਿਹਾ ਕਿ ਭਾਵੇ ਕਿ ਸਾਡੇ ਗੁਰੂ ਸਾਹਿਬਾਨ ਨੇ ਸੰਸਕ੍ਰਿਤ, ਬ੍ਰਿਜ, ਦੇਵਨਗਰੀ, ਫਾਰਸੀ ਆਦਿ ਭਾਸ਼ਾਵਾ ਦਾ ਡੂੰਘਾ ਗਿਆਨ ਸੀ ਅਤੇ ਅਸੀਂ ਉਨ੍ਹਾ ਭਾਸ਼ਾਵਾਂ ਦਾ ਵੀ ਸਤਿਕਾਰ ਕਰਦੇ ਹਾਂ ਪਰ ਉਨ੍ਹਾ ਨੇ ਸਿੱਖ ਕੌਮ ਨੂੰ ਗੁਰਮੁੱਖੀ ਭਾਸ਼ਾ ਬਤੌਰ ਕੌਮੀ ਭਾਸ਼ਾ ਪ੍ਰਵਾਨ ਕਰਨ ਦੀ ਹੀ ਸਾਨੂੰ ਹਦਾਇਤ ਕੀਤੀ। ਉਨ੍ਹਾ ਕਿਹਾ ਕਿ ਹਿੰਦ ਦੇ ਵਿਧਾਨ ਦੀ ਧਾਰਾ 345 ਸਪੱਸ਼ਟ ਰੂਪ ਵਿੱਚ ਖੁੱਲ੍ਹ ਕੇ ਇਸ ਗੱਲ ਦੀ ਨਿੰਦਾ ਕਰਦੀ ਹੈ ਕਿ ਕੋਈ ਇੱਕ ਵਿਸੇਸ ਭਾਸ਼ਾ ਆਫੀਸ਼ਲੀ ਜਾਂ ਕੌਮੀ ਨਹੀਂ। ਸਭ ਭਾਸ਼ਾਵਾਂ ਆਫੀਸ਼ਲ ਹਨ ਅਤੇ ਵੱਖ ਵੱਖ ਕੌਮਾਂ ਆਪੋ ਆਪਣੀ ਭਾਸ਼ਾ ਨੂੰ ਆਫੀਸ਼ਲ ਅਤੇ ਕੌਮੀ ਪ੍ਰਵਾਨ ਕਰਨ ਦੀ ਹੱਕਦਾਰ ਹੈ। ਫਿਰ ਵੀ ਇਸ ਮੁਲਕ ਦੇ ਹਿੰਦੂਤਵ ਸੋਚ ਵਾਲੇ ਹੁਕਮਰਾਨਾਂ ਵੱਲੋ “ਹਿੰਦੂ, ਹਿੰਦੀ, ਹਿੰਦੋਸਤਾਨ” ਦਾ ਰਾਗ ਅਲਾਪ ਕੇ ਇੱਥੇ ਵੱਸਣ ਵਾਲੀਆਂ ਦੂਸਰੀਆਂ ਕੌਮਾਂ ਦੇ ਜਜਬਾਤਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀਆਂ ਕਾਰਵਾਈਆਂ ਹੋ ਰਹੀਆਂ ਹਨ, ਜੋ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ। ਕਿਉਂਕਿ ਹਿੰਦ ਦਾ ਵਿਧਾਨ ਇੱਥੋ ਵੱਸਣ ਵਾਲੀਆਂ ਵੱਖ ਵੱਖ ਕੌਮਾਂ, ਧਰਮਾਂ ਅਤੇ ਫਿਰਕਿਆਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦਾ ਹੈ। ਸ: ਮਾਨ ਨੇ ਜਿੱਥੇ ਸ: ਅਵਤਾਰ ਸਿੰਘ ਮੱਕੜ੍ਹ ਦੇ, ਗੁਰੂ ਸਾਹਿਬਾਨ ਵੱਲੋ ਸਿੱਖ ਕੌਮ ਨੂੰ ਬਖਸਿਸ ਕੀਤੀ ਗਈ ਗੁਰਮੁੱਖੀ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਲਏ ਗਏ ਦ੍ਰਿੜਤਾ ਭਰੇ ਸਟੈਡ ਨੂੰ ਜਿੱਥੇ ਉਸਾਰੂ ਕਰਾਰ ਦਿੱਤਾ, ਉੱਥੇ ਪੰਜਾਬ ਦੀ ਬਾਦਲ ਹਕੂਮਤ ਵੱਲੋ ਗੁਰੂ ਸਾਹਿਬਾਨ ਦੀ ਸੋਚ ਨੂੰ ਪਿੱਠ ਦੇ ਕੇ ਬੀਜੇਪੀ ਅਤੇ ਆਰ ਐਸ ਐਸ ਮੁਤੱਸਵੀ ਜਮਾਤਾਂ ਦਾ ਗੁਲਾਮ ਬਣ ਕੇ ਸਿੱਖ ਕੌਮ ਦੀ ਭਾਸ਼ਾ ਸਬੰਧੀ ਅਤੇ ਸਿੱਖ ਕੌਮ ਦੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਕਾਇਮ ਰੱਖਣ ਤੋ ਮੂੰਹ ਮੋੜ ਕੇ ਅਤੇ ਵੱਖ ਵੱਖ ਸਿੱਖ ਮੁੱਦਿਆਂ ਨੂੰ ਹੁਣ ਤੱਕ ਹੱਲ ਨਾ ਕਰਵਾਉਣ ਸਬੰਧੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾ ਕਿਹਾ ਕਿ ਇਨ੍ਹਾ ਅਖੌਤੀ ਆਗੂਆਂ ਦੇ ਪਹਿਰਾਵੇ ਬੇਸ਼ੱਕ ਸਿੱਖੀ ਵਾਲੇ ਹਨ ਪਰ ਅਸਲੀਅਤ ਵਿੱਚ ਇਨ੍ਹਾ ਦੇ ਅਮਲ “ਬਗਲੇ ਭਗਤ” ਵਾਲੇ ਹਨ ਜੋ ਆਪਣੇ ਸਿਕਾਰ ਨੂੰ ਫੜਣ ਵਿੱਚ ਦੀ ਤਾਕ ਵਿੱਚ ਇੱਕ ਲੱਤ ‘ਤੇ ਖੜ ਕੇ ਭਗਤ ਹੋਣ ਦਾ ਭੁਲੇਖਾ ਪਾਉਦਾ ਹੈ। ਇਸ ਲਈ ਅਜਿਹੇ ਬਗਲਿਆਂ ਤੋਂ ਸਿੱਖ ਕੌਮ ਸੁਚੇਤ ਵੀ ਰਹੇ ਅਤੇ ਆਪਣੀ ਸਿੱਖੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਹੰਸਾਂ ਦੀ ਤਰ੍ਹਾ ਸਾਫ਼ ਸੁੱਥਰੇ ਵਿਚਾਰਾਂ ‘ਤੇ ਪਹਿਰਾ ਦਿੰਦੇ ਹੋਏ ਕੌਮੀ ਮੌਤੀ ਚੁੱਗਣ ਦੀ ਜਿਮੇਵਾਰੀ ਵੀ ਨਿਭਾਵੇ।

This entry was posted in ਪੰਜਾਬ.

2 Responses to ਸਿੱਖ ਕੌਮ ਦੀ ਕੌਮੀ ਭਾਸ਼ਾ “ਗੁਰਮੁੱਖੀ ਪੰਜਾਬੀ” ਨਾ ਕਿ ਹਿੰਦੀ – ਮਾਨ

  1. ਧਰਮਿੰਦਰ ਸਿੰਘ says:

    ਮੇਰਾ ਮੰਨਣਾ ਹੈ ਕਿ ਜੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਪੰਜਾਬ ਦੇ ਸਾਰੇ ਸਕੂਲਾਂ ਚ ਬੋਲਚਾਲ ਦੀ ਭਾਸ਼ਾ ਹਿੰਦੀ ਦੀ ਬਜਾਏ ਪੰਜਾਬੀ ਕੀਤੀ ਜਾਵੇ ਤਾਂ ਸਥਿਤੀ ਕਾਫੀ ਹੱਦ ਤੱਕ ਸੰਭਲ ਸਕਦੀ ਹੈ। ਕਿਉਂਕਿ ਅੱਜ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਡਾ ਖਤਰਾ ਹਿੰਦੀ ਤੋਾਂ ਹੈ, ਸਾਡੇ ਨਿਆਣਿਆਂ ਨੂੰ ਜਬਦਸਤੀ ਹਿੰਦੀ ਬੋਲਣੀ ਸਿਖਾਈ ਜਾ ਰਹੀ ਹੈ, ਜਿਸ ਨਾਲ ਉਹਨਾਂ ਦੀ ਭਾਸ਼ਾ ਵਿਗੜਦੀ ਜਾ ਰਹੀ ਹੈ, ਉਹ ਜਾਂ ਤਾਂ ਹਿੰਦੀ ਬੋਲਣ ਲੱਗੇ ਹਨ ਜਾਂ ਹਿੰਦੀ ਤੇ ਪੰਜਾਬੀ ਦੀ ਖਿਚੜੀ ਪਕਾਉਣ ਲੱਗੇ ਹਨ।

  2. Gurmit Singh says:

    School is ok. Children’s mothers feel good speaking hindi at home (even in villages). So if mother’s strickly stand up then who can force hindi on you? Thats why it is called mother tongue :)

Leave a Reply to ਧਰਮਿੰਦਰ ਸਿੰਘ Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>