ਮਸਹੂਰ ਐਕਟਰ,ਕਮੇਡੀ ਕਿੰਗ ਮੇਹਰ ਮਿਤਲ ਦਾ ਪੰਜਾਬੀ ਬੋਲੀ ਤੇ ਕਲਚਰ ਨਾਲ ਗੂੜ੍ਹਾ ਪਿਆਰ ਹੈ

ਪੈਰਿਸ, (ਸੁਖਵੀਰ ਸਿੰਘ ਸੰਧੂ) – ਪੰਜਾਬੀ ਫਿਲਮਾਂ ਦੇ ਮਸ਼ਹੂਰ ਕਮੇਡੀ ਕਿੰਗ ਮੇਹਰ ਮਿੱਤਲ ਦਾ ਪੰਜਾਬੀ ਬੋਲੀ ਤੇ ਕਲਚਰ ਨਾਲ ਕਿਤਨਾ ਗੂੜ੍ਹਾ ਪਿਆਰ ਹੈ।ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ, ਕਿ ਜਦੋ ਇਹ ਪੱਤਰਕਾਰ ਪਿਛਲੇ ਦਿੱਨੀ ਮੁੰਬਈ ਸਥਿਤ ਉਸ ਦੇ ਗ੍ਰਹਿ ਵਿਖੇ ਮਿਲਿਆ ਤਾਂ ਉਸ ਨਾਲ ਹੋਈ ਦੋ ਘੰਟੇ ਦੀ ਮੁਲਾਕਾਤ ਦੌਰਾਨ ਗੱਲਬਾਤ ਦਾ ਧੁਰਾ ਪੰਜਾਬੀ ਬੋਲੀ ਤੇ ਕਲਚਰ ਦੁਆਲੇ ਹੀ ਘੁੰਮਦਾ ਰਿਹਾ।ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਜਾਂ ਕਲਚਰ ਨੂੰ ਵੜਾਵਾ ਦੇਣ ਵਾਲੀ ਕਿਸੇ ਵੀ ਵਾਰਤਾਲਾਪ ਨੂੰ ਬੜੇ ਧਿਆਨ ਨਾਲ ਸੁਣਦਾ ਸੀ, ਤੇ ਸੁਣ ਕੇ ਬਾਗੋਬਾਗ ਹੋ ਜਾਦਾ ਸੀ।ਗੱਲਬਾਤ ਦੌਰਾਨ ਜਦੋਂ ਉਸ ਨੂੰ ਦੱਸਿਆ ਕਿ ਪੈਰਿਸ ਵਿੱਚ (ਸ਼ਾਨ ਪੰਜਾਬ ਦੀ) ਨਾਂ ਇੱਕ ਭੰਗੜਾ ਟੀਮ ਬਣਾਈ ਹੋਈ ਹੈ।ਜਿਸ ਵਿੱਚ ਸਾਰੇ ਪੈਰਿਸ ਦੇ ਜੰਮਪਲ ਹਨ। ਇੱਕ ਸੱਤ ਸੰਧੂ ਨਾਂ ਦਾ 21 ਸਾਲਾਂ ਦਾ ਲੜਕਾ ਜਿਹੜਾ ਪੈਰਿਸ ਦਾ ਜੰਮਪਲ ਹੈ,ਹੁਣੇ ਹੁਣੇ ਉਸ ਨੇ ਆਪਣੀ ਬਹੁਤ ਹੀ ਰੁਸੀਲੀ ਅਵਾਜ਼ ਵਿੱਚ ਇੱਕ ਪੰਜਾਬੀ ਗਾਣੇ ਦੀ ਵੀਡੀਓ ਵੀ ਬਣਾਈ ਹੈ।ਜਿਸ ਦੀ ਸ਼ੁਟਿੰਗ ਪੈਰਿਸ ਵਿੱਚ ਪੰਜ਼ ਦਿੱਨ ਹੋਈ ਸੀ,ਸੁਣ ਕੇ ਉਸ ਦਾ ਚਿਹਰਾ ਇੱਕ ਦਮ ਖਿੜ ਗਿਆ, ਬਹੁਤ ਹੀ ਖੁਸ਼ੀ ਭਰੇ ਲਹਿਜੇ ਵਿੱਚ ਬੋਲਿਆ, ਬਹੁਤ ਵਧੀਆ, ਬਈ ਬਹੁਤ ਵਧੀਆ, ਮੈਨੂੰ ਉਹ ਦੇ ਗੀਤ ਦੇ ਚਾਰ ਬੋਲ ਵੀ ਸੁਣਾਦੇ।ਜਦੋ ਮੈਂ ਕਿਹਾ ਮੈਨੂੰ ਉਸ ਗੀਤ ਦੇ ਬੋਲ ਯਾਦ ਨਹੀ ਆ ਰਹੇ।ਤੇ ਝੱਟ ਬੋਲੇ ਕੋਈ ਗੱਲ ਨਹੀ ਜਰਾ ਸੋਚ ਕੇ ਸੁਣਾਦੀ, ਤੇ ਨਾਲ ਹੀ ਬੋਲੇ ਉਹਨਾਂ ਭੰਗੜੇ ਵਾਲਿਆ ਦਾ ਕਾਰਡ ਵਗੇਰਾ ਹੈ ਤਾਂ ਉਹ ਦੇ ਦੇ,ਤੇ ਉਹਨਾਂ ਦਾ ਕਾਰਡ ਫੜ ਕ ਉਪਰ ਆਟੋਗ੍ਰਾਫ ਦਿੰਦਾ ਬੋਲਿਆ, ਇਹ ਉਹਨਾਂ ਨੂੰ ਜਰੂਰ ਦੇ ਦੇਣਾ,ਹੈਂ ਜਰੂਰ ਦੇ ਦੇਣਾ, ਉਹਨਾਂ ਦਾ ਹੌਸਲਾ ਵਧੁਗਾ ਬਈ, ਭੁਲਣਾ ਨਹੀ ਮੈਨੂੰ ਬਹੁਤ ਖਸ਼ੀ ਹੋਈ ਆ ਸੁਣ ਕੇ। ਉਸ ਦਾ ਚੇਹਰਾ ਖਿੜਿਆ ਹੋਇਆ ਸੀ।ਇਸ ਮੁਲਾਕਾਤ ਦੌਰਾਨ ਮੈਨੂੰ ਮਿਤਲ ਸਾਹਿਬ ਵਿੱਚ ਮਿਲਾਪੜਾ, ਹਸਮੁਖ ਤੇ ਆਪਣਾਪਣ ਮਹਿਸੂਸ ਹੋਇਆ।

This entry was posted in ਸਰਗਰਮੀਆਂ.

One Response to ਮਸਹੂਰ ਐਕਟਰ,ਕਮੇਡੀ ਕਿੰਗ ਮੇਹਰ ਮਿਤਲ ਦਾ ਪੰਜਾਬੀ ਬੋਲੀ ਤੇ ਕਲਚਰ ਨਾਲ ਗੂੜ੍ਹਾ ਪਿਆਰ ਹੈ

  1. gurpreet says:

    i love u g

Leave a Reply to gurpreet Cancel reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>