ਕਾਂਗਰਸੀਆਂ ਅਤੇ ਬਾਦਲ ਦਲੀਆਂ ਦੀ ਲੜਾਈ ਬਿਲਕੁਲ ਫਜ਼ੂਲ – ਮਾਨ

ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕਾਂਗਰਸੀਆਂ ਅਤੇ ਬਾਦਲ ਦਲੀਆਂ ਕੋਲ ਪੰਜਾਬ ਲਈ ਕੋਈ ਏਜੰਡਾ ਹੀ ਨਹੀਂ ਹੈ। ਗੱਲ ਚਾਹੇ ਰੀਪੇਰੀਅਨ ਕਾਨੂੰਨ ਦੇ ਮੁਤਾਬਿਕ ਦਰਿਆਵਾਂ ਦੇ ਪਾਣੀ ਦੀ ਹੋਵੇ, ਹੈਡਵਰਕਸ ਦਾ ਮਸਲਾ ਹੋਵੇ ਰਾਜਸਥਾਨ-ਹਰਿਆਣਾ-ਚੰਡੀਗੜ੍ਹ-ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਬੋਲਦੇ ਇਲਾਕੇ ਦੀ ਗੱਲ ਹੋਵੇ, ਸਿੱਖ ਕੌਮ ‘ਤੇ 1984 ਤੋਂ ਬਾਅਦ ਨਸਲਕੁਸੀ ਦਾ ਮਸਲਾ ਹੋਵੇ, ਸਿੱਖਾਂ ਨੂੰ ਸਦੀਆਂ ਤੋ ਜ਼ੇਲਾਂ ਦੀਆਂ ਕੋਠਰੀਆਂ ਵਿੱਚ ਬੰਦ ਕੀਤਾ ਹੋਵੇ, ਕਾਲੀ ਸੂਚੀ ਦੀ ਗੱਲ ਹੋਵੇ, ਪਾਕਿਸਤਾਨ ਨਾਲ ਲੱਗਦੇ ਬਾਰਡਰ ਸੁਲੇਮਾਨਕੀ, ਹੁਸੈਨੀਵਾਲਾ, ਡੇਰਾ ਬਾਬਾ ਨਾਨਕ ਅਤੇ ਵਾਹਗਾ ਨੂੰ ਖੋਲਣ ਦਾ ਮਸਲਾ ਹੋਵੇ ਜਿਸ ਨਾਲ ਸਿੱਖ ਆਪਣੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰ ਸਕਣ ਅਤੇ ਆਵਾਜਾਈ, ਵਪਾਰ ਪ੍ਰਫੁੱਲਿਤ ਹੋਵੇ, ਹੁਣੇ ਹੁਣ ਜੋ ਬਾਦਲ ਸਰਕਾਰ ਪਿੰਡ ਕਜੌਲੀ ਤੋਂ ਦੋ ਪਾਈਪ ਲਾਈਨਾਂ ਰਾਹੀਂ ਚੰਡੀਗੜ੍ਹ ਨੂੰ 4 ਕਰੋੜ ਗੈਲਨ ਪਾਣੀ ਦੇਣ ਜਾ ਰਹੀ ਹੈ ਜੋ ਕਿ 1966 ਤੋਂ ਬਾਅਦ ਰੀਪੇਰੀਅਨ ਸਟੇਟ ਹੀ ਨਹੀਂ ਰਿਹਾ ਹੋਵੇ, 40 ਲੱਖ ਬੇਰੁਜ਼ਗਾਰ ਹੋਣ, ਵਿਧਵਾਵਾਂ ਅਤੇ ਗਰੀਬਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਹੋਣ, ਮਾਸਟਰਾਂ ਅਤੇ ਆਗਣਵਾੜੀ ਵਰਕਰਾਂ ‘ਤੇ ਬੇਹੱਦ ਜ਼ੁਲਮ ਹੋਵੇ, ਪੁਲਿਸ ਕਪਤਾਨ ਬੁੱਚੜ ਬਣ ਜਾਣ, ਲੁੱਟ ਖਸੁੱਟ, ਠੱਗੀ-ਠੋਰੀ ਅਤੇ ਰਿਸ਼ਵਤ ਦੇ ਕੇਸਾਂ ਵਿੱਚ ਕਾਂਗਰਸੀਏ ਲੀਡਰ ਅਤੇ ਬਾਦਲ ਦਲੀਏ ਫਸੇ ਹੋਏ ਹੋਣ, ਡਿਜ਼ਾਈਨਰ ਡਰੈਸ ਅਤੇ 80-80 ਹਜ਼ਾਰ ਦੀ ਗੋਗਲਜ਼ ਪਹਿਣ ਕੇ ਲੀਡਰਜ਼ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਨ ਇਹ ਸਭ ਫਜ਼ੂਲ ਸਾਡੀ ਪਾਰਟੀ ਨੂੰ ਨਜ਼ਰ ਆਉਦਾ ਹੈ।

ਦੂਸਰੀ ਗੱਲ ਇਹ ਹੈ ਕਿ ਸ਼੍ਰੀ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਇੱਕ ਬਹੁਤ ਅਮੀਰ ਘਰਾਣੇ ਅਤੇ ਪਰਿਵਾਰ ਦੇ ਬੇਟੇ ਹਨ ਜੋ ਅੰਗਰੇਜ਼ੀ ਸਕੂਲਾਂ ਦੇ ਪੜ੍ਹੇ-ਲਿਖੇ ਹਨ ਅਤੇ ਉਨ੍ਹਾ ਨੂੰ ਆਮ ਆਦਮੀ ਅਤੇ ਪੰਜਾਬੀ ਬੋਲੀ ਦਾ ਕੋਈ ਇਲਮ ਹੀ ਨਾ ਹੋਵੇ, ਉਸਦੇ ਬਾਰੇ ਬਹਿਸ ਕਰਨੀ ਹੋਰ ਵੀ ਫਜ਼ੂਲ ਹੈ। ਸ਼੍ਰੀ ਮਜੀਠੀਆ ਨੂੰ ਸਿਰ ਕਲਮ ਕਰਨ ਦੇ ਮਤਲਬ ਦਾ ਹੀ ਨਹੀਂ ਪਤਾ। ਸਿਰ ਕਲਮ ਕਰਨਾ ਉਰਦੂ ਅਤੇ ਫਾਰਸੀ ਦਾ ਲਫਜ਼ ਹੈ। ਸ਼੍ਰੀ ਮਜੀਠੀਆ ਨੇ ਸਾਇਦ ਸਮਝਿਆ ਹੋਵੇ ਕਿ ਉਹ ਕਲਮ (ਦਵਾਤ) ਦੀ ਗੱਲ ਕਰ ਰਹੇ ਹਨ ਅਤੇ ਜੋ ਕੈਪਟਨ ਅਮਰਿੰਦਰ ਸਿੰਘ ਦੀ ਸੀਟ ਥੱਲੇ ਬੰਬ ਰੱਖਣ ਦੀ ਗੱਲ ਹੈ, ਇਸ ਬਾਰੇ ਸਾਡੀ ਪਾਰਟੀ ਸਮਝਦੀ ਹੈ ਕਿ ਸ਼੍ਰੀ ਮਜੀਠੀਆ ਨੂੰ ਬੰਬਾਂ ਬਾਰੇ ਕੋਈ ਇਲਮ ਹੀ ਨਹੀਂ ਹੈ। ਵੱਧ ਤੋ ਵੱਧ ਇਨ੍ਹਾ ਨੇ ਆਪਣੀ ਉਮਰ ਦੇ ਵਿੱਚ ਜੋ ਬਜ਼ਾਰ ਦੇ ਵਿੱਚੋ ਆਮ ਪਟਾਕੇ ਮਿਲਦੇ ਹਨ ਉਹੀ ਚਲਾਏ ਹੋਏ ਹਨ। ਕਾਂਗਰਸ ਅਤੇ ਬਾਦਲ ਦਲੀਆਂ ਦੀ ਸਿਆਸਤ ਨੇ ਸਿੱਖ ਕੌੰਮ ਅਤੇ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਹੀ ਤਬਾਹ ਕਰ ਦਿੱਤਾ ਹੈ। ਅਸਲੀ ਗੱਲ ਤਾਂ ਇਹ ਹੈ ਕਿ ਕਾਂਗਰਸੀਆਂ ਅਤੇ ਬਾਦਲ ਦਲੀਆਂ ਦੋਹਾਂ ਤੋਂ ਹੀ ਬਿੱਲੀ ਨਹੀਂ ਮਰਦੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>