ਉੱਘੇ ਸੰਗੀਤ ਸ਼ਾਸਤਰੀ ਸ੍ਰੀ ਮਾਰਕੋ ਪੀਜਾ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ

ਨਵੀਂ ਦਿੱਲੀ- ਇੱਟਲੀ ਦੇ ਉਘੇ ਸੰਗੀਤ ਸ਼ਾਸਤਰੀ ਅੱਜਕਲ੍ਹ ਭਾਰਤ ਦੀ ਯਾਤਰਾ ਤੇ ਆਏ ਹੋਏ ਹਨ। ਨਵੀਂ ਦਿੱਲੀ ਵਿੱਚ ਵੀ ਉਨ੍ਹਾਂ ਨੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕੀਤੇ। ਸੰਗੀਤ ਸ਼ਾਸਤਰੀ ਸ੍ਰੀ ਮਾਰਕੋ ਪੀਜਾ ਉਰਫ਼ ਅਚਾਰੀਆ ਕ੍ਰਿਸ਼ਨਾ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦੇ ਦਰਸ਼ਨਾ ਲਈ ਵੀ ਪਹੁੰਚੇ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਵਲੋਂ ਮਾਰਕੋ ਦੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ੍ਰ: ਸੰਤੋਖ ਸਿੰਘ , ਇੱਟਲੀ ਨਿਵਾਸੀ ਸ੍ਰ: ਸੁਖਦੇਵ ਸਿੰਘ ਕੰਗ, ਸ੍ਰ: ਹਰਪਾਲ ਸਿੰਘ, ਸ੍ਰ: ਜੇ ਐਸ ਚਾਵਲਾ, ਕਮੇਟੀ ਮੈਂਬਰ ਸ੍ਰ: ਜੁਗਿੰਦਰ ਸਿੰਘ ਵਾਲੀਆ, ਸ੍ਰ: ਮਨਜੀਤ ਸਿੰਘ ਸਰਨਾ ਅਤੇ ਹੋਰ ਪਤਵੰਤੇ ਸਜਣ ਹਾਜ਼ਰ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>