ਪੱਤਰ-ਵਿਹਾਰ ਕੋਰਸ ਦੇ ਨਵੇਂ ਦਾਖਲੇ ਲੈਣ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ: ਡਾ. ਸਾਬਰ

ਅੰਮ੍ਰਿਤਸਰ:-ਸਿੱਖ ਧਰਮ ਦੀ ਮੁਢਲੀ ਜਾਣਕਾਰੀ ਦੇਣ ਲਈ ਜੋ ਕੋਰਸ ਸ਼੍ਰੋਮਣੀ ਕਮੇਟੀ ਵਲੋਂ ਚਲਾਇਆ  ਜਾ ਰਿਹਾ ਹੈ ਉਸ ਵਿਚ ਦੇਸ਼, ਵਿਦੇਸ਼ ਤੋਂ ਵਿਦਿਆਰਥੀਆਂ ਵਲੋਂ ਵਡੀ ਗਿਣਤੀ ਵਿਚ ਦਾਖਲਾ ਪ੍ਰਾਪਤ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਗਿਆਨ ਸਾਗਰ ਕਲਾਨੌਰ ਦੇ ਪ੍ਰਿੰਸੀਪਲ ਡਾ. ਗੁਪਤਾ ਨੇ ਕਾਲਜ ਵਲੋਂ 300 ਦੇ ਕਰੀਬ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ ਨੇ ਪੱਤਰ-ਵਿਹਾਰ ਕੋਰਸ ਵਿਚ ਦਾਖਲਾ ਫਾਰਮ ਜਮਾ ਕਰਾਏ ਜਿਨ੍ਹਾਂ ਨੂੰ ਡਾ. ਸਾਬਰ ਨੇ ਮੌਕੇ ਤੇ ਹੀ ਕਾਲਜ ਵਿਚ ਕੋਰਸ ਨਾਲ ਸੰਬੰਧਤ ਪਾਠ-ਸਮਗਰੀ ਦੇ ਦਿਤੀ। ਏਸੇ ਤਰਾਂ ਸਿਖ ਕੌਸਲ ਆਫ ਸਕਾਟਲੈਂਡ ਦੇ ਮੈਂਬਰ ਸ. ਤਰਨਦੀਪ ਸਿੰਘ ਫਗਵਾੜਾ ਤੇ ਬੀਬੀ ਤ੍ਰਲੋਚਨ ਕੌਰ ਪ੍ਰਚਾਰਕ ਨੇ ਮਧ-ਪ੍ਰਦੇਸ਼, ਮਹਾਰਾਸ਼ਟਰ, ਨਾਗਪੁਰ, ਬਰਵਾਲੀ ਆਦਿ ਤੋਂ 700 ਵਿਦਿਆਰਥੀਆਂ ਦੇ ਫਾਰਮ ਜਮਾਂ ਕਰਵਾਏ ਅਤੇ ਮਾਸਟਰ ਜਗੀਰ ਸਿੰਘ ਜੀ ਮੈਂਬਰ ਸ਼੍ਰੋਮਣੀ ਕਮੇਟੀ (ਹਿਮਾਚਲ ਪ੍ਰਦੇਸ਼) ਤੇ ਸ. ਕੁਲਵਿੰਦਰ ਸਿੰਘ ਗ੍ਰੰਥੀ ਨੇ ਵੀ ਹਿਮਾਚਲ ਪ੍ਰਦੇਸ਼ ਤੋਂ 150 ਵਿਦਿਆਰਥੀਆਂ ਨੂੰ ਕੋਰਸ ਵਿਚ ਦਾਖਲਾ ਦੁਆਇਆ। ਡਾ. ਜਸਬੀਰ ਸਿੰਘ ਸਾਬਰ, ਡਾਇਰੈਕਟਰ, ਪੱਤਰ-ਵਿਹਾਰ ਕੋਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਹ ਕੋਰਸ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਦੁਆਰਾ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਨੂੰ ਘਰ-ਘਰ ਪਹੁੰਚਾਉਣ ਲਈ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾ ਵਿਚ ਚਲਾਇਆ ਜਾ ਰਿਹਾ ਹੈ। ਇਸ ਕੋਰਸ ਵਿਚ ਹੁਣ ਤਕ ਭਾਰਤ ਦੇ ਹਰੇਕ ਸੂਬੇ ਅਤੇ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਸ਼ੈਸ਼ਨ ਸਾਲ 2011-12 ਲਈ ਵੱਡੀ ਗਿਣਤੀ ਵਿਚ ਦਾਖਲਾ ਲੈ ਰਹੇ ਹਨ ਜਿਨਾਂ ਦੀ ਉਮਰ 16 ਤੋਂ ਲੈ ਕੇ 95 ਸਾਲ ਤੱਕ ਹੈ। ਡਾ. ਸਾਬਰ ਨੇ ਹੋਰ ਦਸਿਆ ਕਿ ਇਸ ਕੋਰਸ ਵਿਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਤੇ ਨੌਕਰੀ ਕਰਨ ਵਾਲੇ ਅਤੇ ਰਿਟਾਇਰਡ ਅਧਿਕਾਰੀ/ਕਰਮਚਾਰੀ ਅਤੇ ਵਪਾਰੀ ਵਰਗ, ਸਿੱਖ ਅਤੇ ਗੈਰ ਸਿੱਖ ਆਦਿ ਸਾਰੇ ਦਾਖਲਾ ਲੈ ਸਕਦੇ ਹਨ। ਇਸ ਕੋਰਸ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਕਰਕੇ ਦਾਖਲਾ ਪ੍ਰਾਪਤ ਕਰਨ ਦੀ ਆਖਰੀ ਤਾਰੀਖ ਜੋ 28 ਫਰਵਰੀ ਰਖੀ ਗਈ ਸੀ ਉਸਨੂੰ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੀ ਮੰਗ ਅਨੁਸਾਰ ਉਸਦੀ ਆਖਰੀ ਤਾਰੀਖ ਹੁਣ 31 ਮਈ ਤਕ ਵਧਾ ਦਿਤੀ ਗਈ ਹੈ। ਇਸ ਮੌਕੇ ਗੁਰਮਤਿ ਗਿਆਨ ਦੇ ਸੰਪਾਦਕ ਸ. ਸੁਰਿੰਦਰ ਸਿੰਘ ਨਮਾਣਾ ਜੀ, ਡਾ. ਜੋਗੇਸ਼ਵਰ ਸਿੰਘ, ਸ. ਦਲਜੀਤ ਸਿੰਘ, ਸ. ਹਰਜੀਤ ਸਿੰਘ, ਸ. ਰਣਜੀਤ ਸਿੰਘ ਭੋਮਾ, ਸ. ਹਰਜੀਤ ਸਿੰਘ ਕਾਹਲੋਂ, ਪ੍ਰੋ. ਜਗਦੀਪ ਕੌਰ, ਸ. ਅਵਤਾਰ ਸਿੰਘ ਬੁੱਢਾਥੇਹ, ਬੀਬੀ ਤ੍ਰਲੋਚਨ ਕੌਰ, ਸ. ਕੁਲਵਿੰਦਰ ਸਿੰਘ ਆਦਿ ਵੀ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>