ਵਾਸਿੰਗਟਨ- ਅਮਰੀਕਾ ਦੇ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਕਾਂਗਰਸ ਕਮੇਟੀ ਨੂੰ ਕਿਹਾ ਹੈ ਕਿ “ਨੋ ਫਲਾਈ ਜੋਨ” ਬਣਾਉਣ ਲਈ ਲੀਬੀਆਈ ਖੇਤਰ ਤੇ ਅਟੈਕ ਕਰਨਾ ਪਵੇਗਾ।
ਉਤਰੀ ਅਫ਼ਰੀਕੀ ਦੇਸ਼ ਦੇ ਹਵਾਈ ਸੁਰੱਖਿਆ ਹੱਥਿਆਰਾਂ ਨੂੰ ਨਸ਼ਟ ਕਰਨ ਲਈ ਇਸ ਤਰ੍ਹਾਂ ਦਾ ਹਮਲਾ ਕਰਨਾ ਹੋਵੇਗਾ। ਲੀਬੀਆ ਦੇ ਵਿਦਰੋਹੀਆਂ ਨੂੰ ਹਵਾਈ ਸੁਰੱਖਿਆ ਕਵਚ ਮੁਹਈਆ ਕਰਵਾਉਣ ਲਈ ਅਮਰੀਕਾ ਵਿੱਚ ਉਥੇ “ਨੋ ਫਲਾਈ ਜੋਨ” ਬਣਾਉਣ ਦੀ ਗੱਲ ਚਲ ਰਹੀ ਹੈ। ਗੇਟਸ ਨੇ ਕਿਹਾ ਹੈ ਕਿ ਜੇ ਰਾਸ਼ਟਰਪਤੀ ਓਬਾਮਾ ਗਦਾਫ਼ੀ ਦਾ ਵਿਰੋਧ ਕਰ ਰਹੇ ਵਿਦਰੋਹੀਆਂ ਲਈ ਹਵਾਈ ਸੁਰੱਖਿਆ ਕਵਚ ਸਥਾਪਤ ਕਰਨ ਦਾ ਫੈਸਲਾ ਕਰਦੇ ਹਨ ਤਾਂ ਪੈਟਾਗਨ ਇਸ ਤੇ ਅਮਲ ਕਰ ਸਕਦਾ ਹੈ।