ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਚੈਂਪੀਅਨ ਟਰਾਫੀ 9 ਤੋਂ


ਲੁਧਿਆਣਾ – ਸਪੋਰਟਸ ਕਲੱਬ ਆਫ ਲੁਧਿਆਣਾ ਵਲੋਂ ਮਹਾਂਵੀਰ ਰੀਅਲ ਅਸਟੇਟ ਆਲ ਇੰਡੀਆ ਸਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ। ਸਪੋਰਟਸ ਕਲੱਬ ਦੇ ਚੇਅਰਮੈਨ ਰਾਜਿੰਦਰ ਸਿੰਘ ਉਲੰਪੀਅਨ ਤੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ ਦੀ ਰਹਿਨੁਮਾਈ ਹੈਠ ਸਥਾਨਕ ਸਰਕਟ ਹਾਊਸ ’ਚ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕਰਦਿਆਂ ਉਕਤ ਆਗੂਆਂ ਨੇ ਦੱਸਿਆ ਕਿ ਚੈਂਪੀਅਨ ਟਰਾਫੀ 9 ਤੋਂ 14 ਮਾਰਚ ਤੱਕ ਪੀ ਏ ਯੂ ਦੇ ਅਸਟਰੋ ਟਰਫ ਗਰਾਉਂਡ ’ਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ’ਚ ਆਦਮੀ ਵਰਗ ਦੇ ਜੇਤੂ ਟੀਮ ਨੂੰ ਦੋ ਲੱਖ ਰੁਪਏ ਅਤੇ ਉਪ ਜੇਤੂ ਨੂੰ 1 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ, ਜਦਕਿ ਔਰਤਾਂ ਦੇ ਵਰਗ ’ਚ ਚੈਂਪੀਅਨ ਟੀਮ ਨੂੰ 75 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ 50 ਹਜ਼ਾਰ ਰੁਪਏ ਦੇ ਨਗਦ ਇਨਾਮ ਦਿਤੇ ਜਾਣਗੇ ਅਤੇ ਪ੍ਰੋ: ਨਿਰਪਜੀਤ ਕੌਰ ਗਿੱਲ ਮੈਮੋਰੀਅਲ ਟਰਾਫੀ ਦਿੱਤੀ ਜਾਵੇਗੀ। ਉਲੰਪੀਅਨ ਰਾਜਿੰਦਰ ਸਿੰਘ ਤੇ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਮਹਾਂਵੀਰ ਰੀਅਲ ਅਸਟੇਟ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦਾ ਬਜਟ ਲਗਭਗ 20 ਲੱਖ ਰੁਪਏ ਰੱਖਿਆ ਗਿਆ ਹੈ, ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ’ਚ ਮਰਦਾਂ ਦੇ ਵਰਗ ’ਚ ਏਅਰ ਇੰਡੀਆ ਮੁੰਬਈ, ਓ ਐਨ ਜੀ ਸੀ ਮੁੰਬਈ, ਪੰਜਾਬ ਨੈਸ਼ਨਲ ਬੈਂਕ ਨਵੀਂ ਦਿੱਲੀ, ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ, ਚੰਡੀਗੜ੍ਹ ਇਲੈਵਨ, ਨਾਮਧਾਰੀ ਇਲੈਵਨ, ਇੰਡੀਅਨ ਆਰਮੀ ਆਦਿ ਦੀਆਂ ਟੀਮਾਂ ਜਦਕਿ ਔਰਤਾਂ ਦੇ ਵਰਗ ’ਚ ਸਵਰਗੀ ਪ੍ਰੋ: ਨਿਰਪਜੀਤ ਕੌਰ ਗਿੱਲ ਹਾਕੀ ਟਰਾਫੀ ਲਈ ਹੋਣ ਵਾਲੇ ਮੁਕਾਬਲੇ ’ਚ ਸੈਂਟਰਲ ਰੇਲਵੇ ਮੁੰਬਈ, ਗਵਾਲੀਅਰ ਅਕੈਡਮੀ, ਰੇਲ ਕੋਚ ਫੈਕਟਰੀ ਕਪੂਰਥਲਾ ਤੋਂ ਇਲਾਵਾ ਚੰਡੀਗੜ ਇਲੈਵਨ ਦੀਆਂ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਦੱਸਿਆ ਕਿ 9 ਮਾਰਚ ਨੂੰ ਚੈਂਪੀਅਨ ਟਰਾਫੀ ਟੂਰਨਾਮੈਂਟ ਦਾ ਉਦਘਾਟਨ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਡੀ ਆਈ ਜੀ ਕਰਨਗੇ, ਜਦਕਿ ਪ੍ਰਧਾਨਗੀ ਪੀ ਏ ਯੂ ਦੇ ਉਪ ਕੁਲਪਤੀ ਡਾ. ਮਨਜੀਤ ਸਿੰਘ ਕੰਗ ਕਰਨਗੇ। ਇਸ ਮੌਕੇ ਉਨ੍ਹਾਂ ਹਾਕੀ ਸਿਤਾਰੇ ਸੁਧਾਰ ਦੇ ਬੁੱਕ ਵੀ ਰਿਲੀਜ਼ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਹੋਰਨਾਂ ਤੋਂ ਇਲਾਵਾ ਉਲੰਪੀਅਨ ਬਲਬੀਰ ਸਿੰਘ ਗਰੇਵਾਲ, ਉਲੰਪੀਅਨ ਹਰਦੀਪ ਸਿੰਘ ਗਰੇਵਾਲ ਦੋਵੇਂ ਚੇਅਰਮੈਨ ਪ੍ਰਬੰਧਕੀ ਕਮੇਟੀ, ਪ੍ਰੋ: ਗੁਰਭਜਨ ਗਿੱਲ ਸਰਪ੍ਰਸਤ, ਮੁੱਖ ਪ੍ਰਬੰਧਕ ਡਾ. ਕੁਲਵੰਤ ਸਿੰਘ, ਸੀਨੀ: ਮੀਤ ਪ੍ਰਧਾਨ ਜਗਬੀਰ ਸਿੰਘ, ਜਨਰਲ ਸਕੱਤਰ ਅਜੈਪਾਲ ਸਿੰਘ ਪੂਨੀਆ, ਤੇਜ਼ਦੀਪ ਸਿੰਘ ਭੱਲਾ, ਮੀਤ ਪ੍ਰਧਾਨ ਭੁਪਿੰਦਰ ਡਿੰਪਲ, ਤੇ ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਹੈਬੋਵਾਲ ਤੋਂ ਇਲਾਵਾ ਟਰਾਫੀ ਦੇ ਮੁੱਖ ਸਪਾਂਸਰ ਜਸਵੰਤ ਸਿੰਘ ਸਿੱਧੂ ਤੇ ਹਰਮਿੰਦਰ ਸਿੰਘ ਗੋਲਡੀ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>