ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਾਰੀਕੀ ਦੀ ਖੇਤੀ ਬਾਰੇ ਚਾਰ ਰੋਜ਼ਾ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਆਏ ਅਮਰੀਕਨ ਵਿਗਿਆਨੀਆਂ ਨੇ ਪੇਂਡੂ ਵਸਤਾਂ ਦੇ ਅਜਾਇਬ ਘਰ ਨੂੰ ਇਕ ਅਜੂਬਾ ਗਰਦਾਨਦਿਆਂ ਕਿਹਾ ਹੈ ਕਿ 18ਵੀਂ ਸਦੀ ਦੇ ਪੰਜਾਬ ਨੂੰ ਜਿਊਂਦੇ ਜਾਗਦੇ ਭਵਨ ਵਿੱਚ ਵੇਖ ਕੇ ਹਿੰਮਤੀ ਪੰਜਾਬੀਆਂ ਦੇ ਦਰਸ਼ਨ ਹੋਏ ਹਨ। ਇਸ ਵਫਦ ਵਿੱਚ ਸ਼ਾਮਿਲ ਅਮਰੀਕਨ ਐਗਰੋਨੌਮੀ ਸੁਸਾਇਟੀ ਦੇ ਪ੍ਰਧਾਨ ਡਾ: ਨਿਊਲ ਕਿਚਨ ਨੇ ਕਿਹਾ ਕਿ ਖੇਤੀਬਾੜੀ ਵਿਕਾਸ ਬਾਰੇ ਇਸ ਤਰ੍ਹਾਂ ਇਕ ਹੋਰ ਅਜਾਇਬ ਘਰ ਉਸਾਰਨਾ ਚਾਹੀਦਾ ਹੈ ਤਾਂ ਜੋ 21ਵੀਂ ਸਦੀ ਵਿੱਚ ਅਸੀਂ ਆਪਣੇ ਪੁਰਖਿਆਂ ਵੱਲੋਂ ਕੀਤੀ ਖੋਜ ਦਾ ਪ੍ਰਕਾਸ਼ ਕਰਕੇ ਭਵਿੱਖ ਪੀੜੀਆਂ ਨੂੰ ਵਿਖਾ ਸਕੀਏ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਇਨ੍ਹਾਂ ਵਿਗਿਆਨੀਆਂ ਨੂੰ ਦੱਸਿਆ ਕਿ ਡਾ; ਮਹਿੰਦਰ ਸਿੰਘ ਰੰਧਾਵਾ ਦੀ ਦੂਰਦਰਸ਼ੀ ਸੋਚ ਕਾਰਨ ਇਹ ਭਵਨ ਵਿਦਿਆਰਥੀਆਂ ਵੱਲੋਂ ਕੀਤੇ ਯਤਨਾਂ ਨਾਲ ਉਸਰ ਸਕਿਆ ਅਤੇ ਇਸ ਨੂੰ ਹੋਰ ਵਿਸਥਾਰ ਦਿੱਤਾ ਜਾ ਰਿਹਾ ਹੈ।
ਅਮਰੀਕਾ ਤੋਂ ਆਏ ਵਿਗਿਆਨੀਆਂ ਨੇ ਪੁਰਾਣੇ ਪੇਂਡੂ ਪੰਜਾਬ ਵਾਲੇ ਅਜਾਇਬ ਘਰ ਨੂੰ ਅਜੂਬਾ ਗਰਦਾਨਿਆ
This entry was posted in ਖੇਤੀਬਾੜੀ.