ਧਰਮ ਪ੍ਰਚਾਰ ਕਮੇਟੀ ਦੀਆਂ ਦੋ ਪੁਸਤਕਾਂ,ਭੱਟ ਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਵ ਵਿਚਾਰਧਾਰਾ ਲੋਕ ਅਰਪਣ

ਅੰਮ੍ਰਿਤਸਰ: -  ਧਰਮ ਦੇ ਪ੍ਰਚਾਰ ਤੇ ਪਰਸਾਰ ਨੂੰ ਮੁੱਖ ਰਖਦਿਆਂ ਧਰਮ ਗਿਆਨ ਵਾਲੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਲੜੀ ਤਹਿਤ ,ਧਰਮ ਪ੍ਰਚਾਰ ਕਮੇਟੀ, ਚੀਫ਼ ਖ਼ਾਲਸਾ ਦੀਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵ ਵਿਚਾਰਧਾਰ ਅਤੇ ‘ਭੱਟ ਬਾਣੀ’ ਪੁਸਤਕਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕਤੱਰ ਅਤੇ ਮੌਜੂਦਾ ਧਾਰਮਿਕ ਸਿੱਖਿਆ ਅਤੇ ਖੋਜ ਵਿਕਾਸ ਦੇ ਡਾਇਰੈਕਟਰ ਸ੍ਰ. ਵਰਿਆਮ ਸਿੰਘ ਨੇ ਸੈਂਟਰਲ ਖਾਲਸਾ ਯਤੀਮਖ਼ਾਨਾ ਵਿਖੇ ਆਯੋਜਿਤ ਇੱਕ ਸਮਾਗਮ ਵਿਚ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ।

ਸ੍ਰ. ਵਰਿਆਮ ਸਿੰਘ ਡਾਇਰੈਕਟਰ ਧਾਰਮਿਕ ਸਿੱਖਿਆ ਅਤੇ ਖੋਜ ਵਿਭਾਗ , ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਸਤਕ ਪੜ੍ਹਨ ਦੀ ਰੁਚੀ ਅੱਜ ਦੇ ਜਨਸਾਧਾਰਨ ਲਈ ਅਤਿ ਜਰੂਰੀ ਹੈ। ਪੁਸਤਕ ਧਰਮ ਪ੍ਰਤੀ ਵੱਡੀ ਜਾਣਕਾਰੀ ਦੇਣ ਦੀ ਭੁਮਿਕਾ ਨਿਭਾਉਂਦੀਆਂ ਹਨ ਤੇ ਇਹ ਮਨੁੱਖ ਦਾ ਮਾਰਗ ਦਰਸ਼ਨ ਕਰਦੀਆਂ ਹਨ। ਉਹਨਾਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧਕਾਂ ਨੂੰ ਵਧਾਈ ਦੇਂਦਿਆ ਕਿਹਾ ਕਿ ਇਹ ਪੁਸਤਕਾਂ ਬਹੁਤ ਗਿਆਨ ਭਰਪੂਰ ਤੇ ਲਾਭਦਾਇਕ ਹਨ।ਇਹਨਾਂ ਤੋਂ ਪਾਠਕਾਂ ਦੇ ਲੇਖਕਾਂ, ਵਿਦਿਆਰਥੀਆਂ ਨੁੰ ਨਰੋਈ ਸੇਧ ਮਿਲੇਗੀ। ਅਜਿਹੇ ਕਾਰਜਾਂ ਨੂੰ ਸਫਲ ਬਨਾਉਣ ਲਈ ਉਪਰਾਲੇ ਹੋਣੇ ਤੇ ਕਰਦੇ ਰਹਿਣਾ ਪ੍ਰਸ਼ੰਸਾਜਨਕ ਹੈ। ਇਸ ਮੌਕੇ ਮੁੰਬਈ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁੱਖੀ ਡਾ. ਗੁਰਬਚਨ ਸਿੰਘ ਬਚਨ, ਪ੍ਰਿੰ: ਅਨੂਪ ਸਿੰਘ, ਪ੍ਰਿੰ: ਡਾਇਰੈਕਟਰ ਸ੍ਰ. ਧਰਮਵੀਰ ਸਿੰਘ ਨੇ ਵੀ ਪੁਸਤਕਾਂ ਦੇ ਛਪਾਈ ਕਾਰਜ ਦੀ ਪ੍ਰਸ਼ੰਸਾ ਕੀਤੀ।

ਸ੍ਰ. ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਚੀਫ਼ ਖ਼ਾਲਸਾ ਦੀਵਾਨ ਨੇ ਕਿਹਾ ਕਿ ਦੀਵਾਨ ਦਾ ਮੁੱਖ ਕਾਰਜ ਧਰਮ ਦਾ ਪ੍ਰਚਾਰ ਤੇ ਪ੍ਰਸਾਰ,ਮਿਆਰੀ ਸਿਖਿਆ ਦਾ ਪ੍ਰਸਾਰ ਕਰਨਾ, ਯਤੀਮ ਬੱਚਿਆਂ ਨੂੰ ਸੰਭਾਲਣਾ ਤੇ ਵਿਦਿਆ ਮਹੱਈਆਂ ਕਰਵਾਉਣਾ ਹੈ। ਉਹਨਾਂ ਕਿਹਾ ਕਿ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਗੁਣਵਾਨ ਤੇ ਅਰਥ ਭਰਪੂਰ ਪੁਸਤਕਾਂ ਦਾ ਪ੍ਰਕਾਸ਼ਨ ਧਰਮ ਪ੍ਰਚਾਰ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਅਜੋਕੇ ਦੌਰ ਵਿੱਚ ਭਾਵੇਂ ਬਿਜਲਈ ਤਕਨੀਕ ਨੇ ਵਧੇਰੇ ਪੈਰ ਪਸਾਰ ਲਵੇ ਹਨ ਪਰ ਫਿਰ ਵੀ ਅਤਿ ਜਰੂਰੀ ਹੋ ਗਿਆ ਕਿ ਪੁਸਤਕ ਸਭਿਆਚਾਰ ਚੰਗੇਰੇ ਤਰੀਕੇ ਨਾਲ ਪੈਦਾ ਕੀਤਾ ਜਾਵੇ। ਮਨੁੱਖ ਤੇਜ ਰਫਤਾਰੀ ਜਿੰਦਗੀ ਵਿਚ ਪੁੱਸਤਕ ਸਭਿਆਚਾਰ ਨਾਲੋਂ ਟੁੱਟ ਕੇ ਮਸ਼ੀਨ ਨਾਲ ਜੁੜ ਕੇ ਮਸ਼ੀਨ ਬਣਦਾ ਜਾ ਰਿਹਾ ਹੈ ਤੇ ਮਾਣ ਮੱਤੇ ਮੋਹ ਭਿੱਜੇ ਰਿਸ਼ਤਿਆਂ ਤੋਂ ਦੂਰ ਹੋ ਰਿਹਾ ਹੈ।ਉਹਨਾਂ ਕਿਹਾ ਕਿ ਇਹ ਪੁਸਤਕਾਂ ਮਨੁੱਖ ਨੂੰ ਧਰਮ ਤੇ ਸਮਾਜ ਨਾਲ ਜੋੜਦੀਆਂ ਹਨ।ਇਹ ਸੁੰਦਰ ਦਿੱਖ ਵਾਲੀਆਂ ਪੁਸਤਕਾਂ ਦੀ ਸੰਪਾਦਨ ਸੇਵਾ ਸ੍ਰ. ਦਿਲਜੀਤ ਸਿੰਘ ਬੇਦੀ ਬਾਖੂਬੀ ਨਿਭਾ ਰਹੇ ਹਨ ਅਸੀਂ ਸਾਰੇ ਉਹਨਾਂ ਦੇ ਧੰਨਵਾਦੀ ਹਾਂ।

ਸ੍ਰ. ਅਣਖੀ ਨੇ ਲੋਕ ਅਰਪਣ ਹੋਈਆਂ ਦੋਹਾਂ ਪੁਸਤਕਾਂ ਦੀ ਇੱਕ ਇੱਕ ਕਾਪੀ ਸਮਾਗਮ ਚ ਹਾਜਰ ਇੰਗਲੈਡ ਨਿਵਾਸੀ ਐਨ ਆਰ ਆਈ. ਸ੍ਰੀਮਤੀ ਸੁਰਿੰਦਰ ਕੌਰ ਘੂਰਾ ਨੂੰ ਭੇਟ ਕੀਤੀ।ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਰੈਜ਼ੀਡੈਂਟ ਪ੍ਰੈਜ਼ੀਡੈਂਟ  ਸ੍ਰ. ਨਿਰਮਲ ਸਿੰਘ, ਸ੍ਰ. ਜੋਗਿੰਦਰ ਸਿੰਘ ਕੋਹਲੀ, ਮੈਂਬਰ ਇੰਚਾਰਜ ਸੈਂਟਰਲ ਖ਼ਾਲਸਾ ਯਤੀਮਖ਼ਾਨਾ, ਡਾ. ਜਸਵਿੰਦਰ ਕੌਰ ਮਾਹਲ, ਪ੍ਰਿੰ: ਭਾਈ ਵੀਰ ਸਿੰਘ ਗੁਰਮਤਿ ਵਿਦਿਆਲਾ,ਸਾਬਕਾ ਪ੍ਰਿੰਸੀਪਲ ਡਾ. ਬਲਬੀਰ ਸਿੰਘ ਸੈਣੀ, ਸੁਪ੍ਰਿੰਟੈਂਡੈਂਟ,ਪ੍ਰਿੰ: ਬਲਦੇਵ ਸਿੰਘ, ਸ਼ਹੀਦ ਊਧਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ੍ਰੀਮਤੀ ਡਾ. ਆਸ਼ਾ ਸਿੰਘ,ਸ੍ਰ. ਮਹਿੰਦਰ ਸਿੰਘ,ਪ੍ਰਿੰ: ਸਵਿੰਦਰ ਸਿੰਘ ਚਾਹਲ,ਸ੍ਰ. ਅਜੀਤ ਸਿੰਘ, ਅੰਡਰ ਸੈਕਟਰੀ ਚੀਫ਼ ਖ਼ਾਲਸਾ ਦੀਵਾਨ, ਸ੍ਰੀਮਤੀ ਅਜੀਤ ਕੌਰ ਅਣਖੀ,ਪ੍ਰੋ: ਰਵਿੰਦਰ ਸਿੰਘ ਰਵੀ, ਪ੍ਰੋ: ਹਰਭਜਨ ਸਿੰਘ ਧਾਰੀਵਾਲ,ਪ੍ਰੋ: ਬਲਜਿੰਦਰ ਸਿੰਘ,ਮਾ: ਸਵਰਨ ਸਿੰਘ,ਮਾ: ਸ੍ਰੀ ਚੂਨੀ ਲਾਲ,ਮਾਸਟਰ ਸ੍ਰੀ ਸਤਿਆਪਾਲ,ਸ੍ਰੀਮਤੀ ਮਹਿੰਦਰ ਕੌਰ,ਜਸਮੀਤ ਕੌਰ,ਜਸਪ੍ਰੀਤ ਕੌਰ, ਅਮਨਦੀਪ ਕੌਰ,ਸੰਦੀਪ ਕੌਰ ਅਧਿਆਪਕਾਵਾਂ ਅਤੇ ਕਲਗੀਧਰ ਅਖਾੜਾ ਦੇ ਗਤਕਾ ਮਾਸਟਰ ਸ੍ਰ. ਜਗਦੀਸ਼ ਸਿੰਘ, ਨੇਤਰਹੀਨ ਸਭਾ ਦੇ ਪ੍ਰਧਾਨ ਸ੍ਰ. ਸਕੱਤਰ ਸਿੰਘ ਆਦਿ ਹਾਜਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>